ਮਹਾਨ ਕੀਰਤਨ ਦਰਬਾਰ ਦਾ ਦੂਸਰਾ ਦਿਨ
ਨਵਾਂਸ਼ਹਿਰ 6 ਨਵੰਬਰ :- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਵਲੋਂ ਜੇ.ਐੱਸ.ਐੱਫ.ਐੱਚ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਸਾਲਾ ਪ੍ਰਕਾਸ਼ ਪੁਰਬ ਸਬੰਧੀ ਆਰੰਭੇ ਗਏ ਤਿੰਨ ਰੋਜਾ ਜਿਲ੍ਹਾ ਪੱਧਰੀ ਗੁਰਮਤਿ ਸਮਾਗਮਾਂ ਦੇ ਦੂਸਰੇ ਦਿਨ ਪੰਥ ਪ੍ਰਸਿੱਧ ਕਥਾ ਵਾਚਕਾਂ ਅਤੇ ਕੀਰਤਨੀ ਜਥਿਆਂ ਨੇ ਰਸਭਿੰਨਾ ਕਥਾ-ਕੀਰਤਨ ਕਰਕੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਕੀਰਤਨ ਦੀ ਆਰੰਭਤਾ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਸੁਖਦੇਵ ਸਿੰਘ ਨਡਾਲੋਂ ਦੇ ਕੀਰਤਨੀ ਜਥੇ ਨੇ ਕੀਤੀ। ਉਪਰੰਤ ਭਾਈ ਦਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਦੇ ਅੰਮ੍ਰਿਤਮਈ ਰਸਭਿੰਨੇ ਕੀਰਤਨ ਨੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਪ੍ਰਸਿੱਧ ਕਥਾ ਵਾਚਕ ਗਿਆਨੀ ਹਰਬਨ ਸਿੰਘ ਜੀ ਅਲਵਰ ਵਾਲਿਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਸਬੰਧੀ ਵਿਦਵਤਾ ਭਰਪੂਰ ਕਥਾ ਕਰਕੇ ਸੰਗਤਾਂ ਦੀ ਗੁਰ-ਇਤਿਹਾਸ ਨਾਲ ਸਾਂਝ ਪੁਆਈ । ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਬਨ ਸਿੰਘ ਜੀ ਨੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਾ ਇਹ ਬਹੁਤ ਵੱਡਾ ਉਪਰਾਲਾ ਹੈ, ਜੋ ਕਿ ਹਰ ਸਾਲ ਏਨੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਸਮਾਜ ਭਲਾਈ ਦੇ ਨੇਕ ਅਤੇ ਵਡਮੁੱਲੇ ਕਾਰਜ ਕਰ ਰਹੀ ਹੈ, ਜਿਨ੍ਹਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਸੰਗਤਾਂ ਦੀ ਹਰ ਸੰਭਵ ਮੱਦਦ ਕਰਨਾ ਅਤੇ ਹੋਰ ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਸਿਹਤ ਸੇਵਾਵਾਂ, ਵਿਦਿਅਕ ਸੇਵਾਵਾਂ, ਵਾਤਾਵਰਣ ਸੰਭਾਲ ਸੇਵਾਵਾਂ, ਸੁਵਿਧਾ ਕੇਂਦਰ ਅਤੇ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਨਿਸ਼ਕਾਮ ਟਿਫਨ ਸੇਵਾ ਸੁਸਾਇਟੀ ਵਲੋਂ ਰੋਜਾਨਾ ਘਰ-ਘਰ ਭੋਜਨ ਪਹੁੰਚਾਉਣ ਵਰਗੀਆਂ ਸੇਵਾਵਾਂ ਦੇਣਾ ਅਜਿਹੇ ਵਡਮੁੱਲੇ ਕਾਰਜ ਹਨ, ਜਿਨ੍ਹਾਂ ਲਈ ਸੁਸਾਇਟੀ ਦੇ ਸਮੁੱਚੇ ਸੇਵਾਦਾਰ ਸਚਮੁੱਚ ਹੀ ਵਧਾਈ ਦੇ ਪਾਤਰ ਹਨ। ਇਸ ਮੌਕੇ ਪੰਥ ਪ੍ਰਸਿੱਧ ਕਥਾ ਵਾਚਕ ਅਤੇ ਸੁਸਾਇਟੀ ਦੇ ਸਰਪ੍ਰਸਤ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲਿਆਂ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਸੁਰਜੀਤ ਸਿੰਘ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਅਤੇ ਸਮੂਹ ਪਤਵੰਤਿਆਂ ਦਾ ਸੁਸਾਇਟੀ ਨੂੰ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਸਟੇਜ ਦੀ ਸੇਵਾ ਗਿਆਨੀ ਤਰਲੋਚਨ ਸਿੰਘ ਖਟਕੜ ਕਲਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਰੂ ਨਾਨਕ ਦਰਬਾਰ ਵਿਚ ਨਤਮਸਤਕ ਹੋਣ ਵਾਲੀਆਂ ਸ਼ਖਸੀਅਤਾਂ ਵਿਚ ਸ: ਸੁਖਦੇਵ ਸਿੰਘ ਭੌਰ ਸਾਬਕਾ ਐਕਟਿੰਗ ਪ੍ਰਧਾਨ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਨਰੋਆ ਪੰਜਾਬ ਸੰਸਥਾ ਦੇ ਪ੍ਰਧਾਨ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ, ਹਰਦੇਵ ਸਿੰਘ ਕਾਹਮਾ ਅਤੇ ਜਿਲਾ ਭਰ ਤੋਂ ਆਏ ਨੁਮਾਇੰਦਿਆਂ ਵਿਚ ਸੁਖਵੰਤ ਸਿੰਘ ਚੀਮਾ, ਸੁਖਦੇਵ ਸਿੰਘ ਮਾਨ ਰਾਹੋਂ, ਬਲਵੀਰ ਸਿੰਘ ਘਮੌਰ, ਤੇਜਪਾਲ ਸਿੰਘ ਭਾਈ ਘਨੱਈਆ ਸੇਵਾ ਦਲ, ਸੁੱਚਾ ਸਿੰਘ ਬਰਨਾਲਾ ਕਲਾਂ, ਕਮਲਜੀਤ ਸਿੰਘ ਵਜੀਦਪੁਰ, ਗੁਰਦਿਆਲ ਸਿੰਘ ਮਝੂਰ, ਮਨਜੀਤ ਸਿੰਘ ਮਹਿਤਪੁਰ, ਸਰਬਜੀਤ ਸਿੰਘ ਮਝੂਰ, ਰਛਪਾਲ ਸਿੰਘ ਸਰਪੰਚ ਜੱਬੋਵਾਲ, ਕੁਲਵੰਤ ਸਿੰਘ ਸਰਪੰਚ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਗੁਰਸਿਮਰਪ੍ਰੀਤ ਸਿੰਘ ਭੁਜੰਗ ਖਾਲਸਾ, ਜਗਦੀਪ ਸਿੰਘ ਮਾਣੇਵਾਲ, ਪਰਮਿੰਦਰ ਸਿੰਘ ਸੁੱਧਾ ਮਾਜਰਾ, ਗੁਰਜੀਤ ਕੌਰ ਸਰਪੰਚ ਰਮਰਾਇਪੁਰ, ਮੱਖਣ ਸਿੰਘ ਸੁੱਧਾ ਮਾਜਰਾ, ਨਰੇਸ਼ ਸਿੰਘ ਕੰਗਨਾ ਬੇਟ, ਸੁਰਿੰਦਰ ਸਿੰਘ ਸੋਇਤਾ, ਨਰਿੰਦਰ ਸਿੰਘ ਭਾਰਟਾ, ਕੁਲਵੰਤ ਸਿੰਘ ਖੈਰੜ ਅੱਛਰਵਾਲ, ਹਰਜਿੰਦਰ ਸਿੰਘ ਮੰਡਿਆਣੀ, ਮਨਜੀਤ ਸਿੰਘ ਰਾਹੋਂ, ਦਿਲਬਾਗ ਸਿੰਘ ਰਾਹੋਂ, ਮੰਗਲ ਸਿੰਘ ਰਾਹੋਂ, ਮਹਿੰਦਰ ਸਿੰਘ ਜਾਫਰਪੁਰ, ਸਤਵੀਰ ਸਿੰਘ ਗੋਨੀ, ਸੁਖਵੰਤ ਸਿੰਘ ਚੱਕਸਿੰਘਾ ਰਵਿੰਦਰ ਸਿੰਘ ਆਈ ਟੀ ਓ ਚੱਕਦਾਨਾ, ਦਿਲਬਾਗ ਸਿੰਘ ਬਾਗੀ ਬੰਗਾ, ਗੁਰਦੇਵ ਸਿੰਘ ਗਹੂੰਣ, ਪਲਵਿੰਦਰ ਸਿੰਘ ਕਰਿਆਮ, ਮਨਜੀਤ ਸਿੰਘ ਗੋਬਿੰਦਪੁਰ, ਸੁਖਵਿੰਦਰ ਸਿੰਘ ਗੋਬਿੰਦਪੁਰ, ਹਰੀ ਦਰਬਾਰ ਵਿਦਿਆਲਾ ਦੇ ਵਿਦਿਆਰਥੀ ਅਟਾਰੀ, ਗੁਰਦੁਆਰਾ ਗੁਰੂ ਅੰਗਦ ਨਗਰ ਤੋਂ ਸੁਰਜੀਤ ਸਿੰਘ ਸੋਇਤਾ, ਅਟਾਰੀ, ਗੁਰੂ ਰਾਮਦਾਸ ਸੇਵਾ ਸੁਸਾਇਟੀ ਤੋਂ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਅਮਰਜੀਤ ਸਿੰਘ ਰਾਹੋਂ, ਹਰਪਾਲ ਸਿੰਘ ਆਕਲਿਆਣਾ ਤੋਂ ਇਲਾਵਾ ਅਮਰੀਕ ਸਿੰਘ ਗੁਰੂ ਕੀ ਰਸੋਈ, ਰਾਜਵਿੰਦਰ ਸਿੰਘ ਹੀਰ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਦੀਦਾਰ ਸਿੰਘ ਡੀ ਐਸ ਪੀ, ਜਗਜੀਤ ਸਿੰਘ ਬਾਟਾ, ਗੁਰਪਿੰਦਰ ਸਿੰਘ, ਜਗਦੀਪ ਸਿੰਘ, ਜਗਜੀਤ ਸਿੰਘ, ਕੁਲਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਮੈਨੇਜਰ, ਜੋਗਾ ਸਿੰਘ ਐਸ ਡੀ ਓ, ਇੰਦਰਜੀਤ ਸਿੰਘ ਬਾਹੜਾ, ਨਵਦੀਪ ਸਿੰਘ, ਰਮਣੀਕ ਸਿੰਘ, ਰਣਜੀਤ ਸਿੰਘ, ਹਕੀਕਤ ਸਿੰਘ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਹਰਮੇਸ਼ ਸਿੰਘ ਭੱਟੀ, ਗਿਆਨ ਸਿੰਘ, ਕੁਲਜੀਤ ਸਿੰਘ, ਪਿਆਰਾ ਸਿੰਘ ਪੰਜਾਬੀ, ਜਸਵਿੰਦਰ ਸਿੰਘ ਸੈਣੀ, ਡਾ: ਗਗਨਦੀਪ ਸਿੰਘ, ਬਲਵੀਰ ਸਿੰਘ ਦੇਵਗਨ, ਪ੍ਰੋ: ਅੰਕੁਸ਼ ਨਿਝਾਵਨ, ਮਹਿੰਦਰ ਸਿੰਘ ਸੈਣੀ, ਸੁਰਜੀਤ ਸਿੰਘ ਸੋਇਤਾ, ਭਾਈ ਜਸਵਿੰਦਰ ਸਿੰਘ ਗੁ: ਟਾਹਲੀ ਸਾਹਿਬ ਅਤੇ ਦੂਰ ਦੁਰੇਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।