Thursday, 23 November 2023

ਅਸਿਸਟੈਂਟ ਡਾਇਰੈਕਟਰ ਸਪੋਰਟਸ ਅਥਾਰਟੀ ਆਫ ਇੰਡੀਆਂ ਜੀਰਕਪੁਰ ਪੰਜਾਬ ਨੇ ਪਿੰਡ ਭੰਗਲ ਕਲਾਂ ਵਿਖੇ ਖੇਲੋ ਇੰਡੀਆ ਮਲਟੀਪਰਪਜ ਇੰਨਡੋਰ ਸਟੇਡੀਅਮ ਦਾ ਕੀਤਾ ਦੌਰਾ

 
 ਨਵਾਂਸ਼ਹਿਰ, 23 ਨਵੰਬਰ :-    ਅਸਿਸਟੈਂਟ ਡਾਇਰੈਕਟਰ ਸਪੋਰਟਸ ਅਥਾਰਟੀ ਆਫ ਇੰਡੀਆ ਜੀਰਕਪੁਰ ਪੰਜਾਬ ਪੁਸ਼ਕਰ ਸਿੰਘ, ਜੇ.ਸੀ. ਇਨਫਰਾਸਪੋਰਟਸ ਅਥਾਰਟੀ ਆਫ ਇੰਡੀਆ ਅੰਕਿਤ ਕੁਮਾਰ ਅਤੇ ਕਾਰਜਕਾਰੀ ਇੰਜੀਨੀਅਰ ਪੰਜਾਬ ਸਟੇਟ ਸਪੋਰਟਸ ਕੌਸਲ ਸੰਜੇ ਮਹਾਜਨ ਵੱਲੋਂ ਪਿੰਡ ਭੰਗਲ ਕਲਾਂ ਵਿਖੇ ਬਣੇ ਖੇਲੋ ਇੰਡੀਆ ਮਲਟੀਪਰਪਜ ਇੰਨਡੋਰ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਵੰਦਨਾਂ ਚੌਹਾਨ ਨੇ ਦਿੰਦਿਆ ਦੱਸਿਆ ਕਿ ਖੇਲੋ ਇੰਡੀਆ ਮਲਟੀਪਰਪਜ ਇੰਨਡੋਰ ਸਟੇਡੀਅਮ ਬਣਕੇ ਤਿਆਰ ਹੋ ਗਿਆ ਹੈ ਅਤੇ ਇਸ ਸਟੇਡੀਅਮ  ਨੂੰ ਹੈਂਡਓਵਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇੰਨਡੋਰ ਸਟੇਡੀਅਮ ਵਿੱਚ ਬਹੁਤ ਹੀ ਜਲਦ ਵੱਖ-ਵੱਖ ਖੇਡਾਂ ਜਿਵੇਂ ਸ਼ੂਟਿੰਗ, ਟੇਬਲ ਟੈਨਿਸ, ਸ਼ੁਕੈਸ਼, ਬਾਸਕਿਟਬਾਲ, ਬੈਡਮਿੰਟਨ ਅਤੇ ਹਾਈਟੈਕ ਜਿੰਮ ਆਦਿ ਖੇਡਾਂ ਸ਼ੂਰੁ ਕਰ ਦਿੱਤੀਆ ਜਾਣਗੀਆਂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME