Wednesday, 22 November 2023

ਜਲੰਧਰ ਕੈਂਟ ਵਿਖੇ ਵੱਖ—ਵੱਖ ਭਰਤੀ ਰੈਲੀਆਂ 12 ਦਸੰਬਰ ਤੋਂ

ਨਵਾਂਸ਼ਹਿਰ, 22 ਨਵੰਬਰ : ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਥੱਲ ਸੈਨਾ ਵਲੋਂ 12 ਦਸੰਬਰ 2023 ਤੋਂ ਫੁੱਟਬਾਲ ਗਰਾਊਂਡ ਨੇੜੇ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 7 ਅਰਬਨ ਅਸਟੇਟ ਫੇਸ ਨੰਬਰ 1 ਜਲੰਧਰ ਕੈਂਟ ਵਿਖੇ ਵੱਖਵੱਖ ਭਰਤੀ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਉਹੀ ਉਮੀਦਵਾਰ ਜਿਨ੍ਹਾਂ ਨੂੰ ਆਨਲਾਈਨ ਅਪਲਾਈ ਕਰਨ ਉਪਰੰਤ ਐਡਮਿਟ ਕਾਰਡ ਮਿਲ ਚੁੱਕੇ ਹਨ, ਭਾਗ ਲੈਣ ਲਈ ਯੋਗ ਹੋਣਗੇ ਅਤੇ ਆਪਣੇ ਹਰ ਲੋੜੀਂਦੇ ਦਸਤਾਵੇਜ਼ ਅਤੇ ਸਰਟੀਫਿਕੇਟ ਲੈ ਕੇ ਹਾਜ਼ਰ ਹੋ ਸਕਦੇ ਹਨ ਉਨ੍ਹਾਂ ਦੱਸਿਆ ਕਿ 12 ਦਸੰਬਰ ਤੋਂ ਹੋਣ ਵਾਲੀ ਇਸ ਰਿਕਰੂਟਮੈਂਟ ਰੈਲੀ ਵਿੱਚ ਪ੍ਰਾਰਥੀ ਸਵੇਰੇ 4 ਵਜੇ ਤੋਂ ਸਵੇਰੇ 7:30 ਵਜੇ ਤੱਕ ਹੀ ਗੇਟ ਦੇ ਅੰਦਰ ਐਂਟਰੀ ਕਰ ਸਕਦੇ ਹਨ ਰੈਲੀਆਂ ਦੀ ਕੜੀ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨਾਂ ਲਈ ਐਡਮਿਟ ਕਾਰਡ ਭੇਜੇ ਜਾ ਚੁੱਕੇ ਹਨ, ਜੋ ਕਿ ਦਸੰਬਰ 2023 ਤੋਂ ਸ਼ੁਰੂ ਹੋਣ ਜਾ ਰਹੀ ਹੈ, ਇਸ ਦੇ ਲਈ ਦਿੱਤੀ ਗਈ ਸਾਰਣੀ ਵਿੱਚ ਜੋ ਦਸਤਾਵੇਜ਼ ਦਰਸਾਏ ਗਏ ਹਨ ਉਨ੍ਹਾਂ ਦੀ ਪਹਿਲਾਂ ਚੈਕਿੰਗ ਹੋਵੇਗੀ ਇਸ ਦੇ ਸਬੰਧ ਵਿੱਚ ਦਸਤਾਵੇਜ਼, ਐਡਮਿਟ ਕਾਰਡ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਲਈ www.joinindianarmy.nic.in  'ਤੇ ਵਿਜ਼ਟ ਕੀਤੀ ਜਾ ਸਕਦੀ ਹੈ ਜਾਂ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 88727-59915 'ਤੇ  ਕਿਸੇ ਵੀ ਕੰਮ ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਲ ਕਰਕੇ ਵਧੇਰੇ ਜਾਣਕਾਰੀ ਹਾਜ਼ਲ ਕੀਤੀ ਜਾ ਸਕਦੀ ਹੈ।


ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME