ਅੰਮ੍ਰਿਤਸਰ 14 ਨਵੰਬਰ - ਲੋਕ ਨਿਰਮਾਣ ਵਿਭਾਗ ਦੇਕੈਬਨਿਟ ਮੰਤਰੀ ਸ: ਹਰਭਜਨ ਸਿੰਘ
ਈ.ਟੀ.ਓ. ਨੇ ਅੱਜ ਲੰਬੇ ਸਮੇਂ ਤੋਂ ਮੁਰੰਮਤ ਨੂੰ ਉਡੀਕ ਰਹੀ
ਅੰਮ੍ਰਿਤਸਰ-ਮਜੀਠਾ-ਫਤਿਹਗੜ੍ਹ ਚੂੜੀਆਂ ਸੜ੍ਹਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਉਨਾਂ
ਦੱਸਿਆ ਕਿਉਕਤ ਸੜ੍ਹਕ ਸੰਨ 2013 ਵਿੱਚ ਬਣਾਈ ਗਈ ਸੀ, ਪਰ ਉਸ ਮਗਰੋਂ ਕਿਸੇ ਸਰਕਾਰ ਨੇ
ਇਸ ਦੀ ਸਾਰ ਨਹੀਂ ਲਈ। ਸ: ਹਰਭਜਨ ਸਿੰਘ ਨੇ ਕਿਹਾ ਕਿ ਵਿਭਾਗਦੀ ਨੀਤੀ ਅਨੁਸਾਰ ਇਹ
ਸੜ੍ਹਕ 2018 ਵਿੱਚ ਬਣਨੀ ਚਾਹੀਦੀ ਸੀ ਪਰ ਮੌਕੇ ਦੀ ਸਰਕਾਰ ਨੇ ਇਕ ਇੱਟ ਵੀ ਇਸਸੜ੍ਹਕ
ਤੇ ਨਹੀਂ ਲਾਈ। ਸਿੱਟੇ ਵਜੋਂ ਇਹ ਸੜ੍ਹਕ ਬਹੁਤ ਖਸਤਾ ਹਾਲਤ ਹੋ ਗਈ ਸੀ ਅਤੇ ਅੱਜ
ਮੁੱਖਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਬਦੌਲਤ ਮੈਨੂੰ ਇਸ ਸੜ੍ਹਕ ਦਾ ਨਿਰਮਾਣ
ਕਾਰਜ ਸ਼ੁਰੂਕਰਵਾਉਣ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਸਾਡੀ ਸਰਕਾਰ ਰਾਜ ਦੀ ਤਰੱਕੀ ਲਈ
ਸਿਹਤ ਅਤੇ ਸਿੱਖਿਆਦੇ ਨਾਲ-ਨਾਲ ਰਾਜ ਦੇ ਮੁੱਢਲੇ ਢਾਂਚੇ ਨੂੂੰ ਮਜ਼ਬੂਤ ਕਰ ਰਹੀ ਹੈ,
ਜਿਸ ਵਿੱਚ ਸੜ੍ਹਕਾਂ ਦਾ ਅਹਿਮ ਸਥਾਨਹੈ। ਉਨਾਂ ਦੱਸਿਆ ਕਿ ਜਿੱਥੇ ਨਵੀਆਂ ਸੜ੍ਹਕਾਂ
ਬਣਾਈਆਂ ਜਾ ਰਹੀਆਂ ਹਨ, ਉਥੇ ਪੁਰਾਣੀਆਂ ਸੜ੍ਹਕਾਂ ਨੂੰ ਚੌੜਾ ਅਤੇ ਮਜ਼ਬੂਤ ਬਣਾਇਆ ਜਾ
ਰਿਹਾ ਹੈ।
ਉਨਾਂ ਦੱਸਿਆ ਕਿ ਹੁਣ ਇਹ ਸੜ੍ਹਕਸੂਬਾ ਸਰਕਾਰ ਵਲੋਂ ਸੀ.ਆਰ.ਆਈ.ਐਫ.
ਸਕੀਮ 2022-23 ਅਧੀਨ ਬਣਾਈ ਜਾ ਰਹੀ ਹੈ, ਜਿਸ 'ਤੇ ਤਕਰੀਬਨ 13.10 ਕਰੋੜ ਰੁਪਏ ਦੀ
ਲਾਗਤਆਵੇਗੀ। ਉਨਾਂ ਕਿਹਾ ਕਿ ਕਰੀਬ 14 ਕਿਲੋਮੀਟ ਦੀ ਇਹ ਸੜ੍ਹਕ ਛੇਤੀ ਹੀ ਮੁਕੰਮਲ ਕਰ
ਲਈ ਜਾਵੇਗੀ, ਜਿਸ ਨਾਲ ਰਾਹਗੀਰਾਂ ਨੂੰਵੱਡੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ
ਸੜ੍ਹਕ ਦਾ ਟੈਂਡਰ ਪ੍ਰਕ੍ਰਿਆ ਮੁਕੰਮਲ ਹੋ ਚੁੱਕੀ ਹੈਅਤੇ ਠੇਕੇਦਾਰ ਵਲੋਂ ਕੰਮ ਸ਼ੁਰੂ
ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਹਲਕਾ ਵਿਧਾਇਕ ਸ੍ਰੀਮਤੀਗਨੀਵ ਕੌਰ, ਆਮਆਦਮੀ
ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਅਤੇ ਹੋਰ ਮੋਹਤਬਰ ਵੀ ਹਾਜ਼ਰ
ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...