ਨਵਾਂਸ਼ਹਿਰ, 14 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ
ਅਤੇ ਉਚੇਰੀ ਸਿੱਖਿਆ ਅਤੇ
ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਵੱਲੋਂ ਨਵੰਬਰ
ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਉਂਦਿਆਂ ਸਾਰੇ ਪੰਜਾਬ ਵਿੱਚ ਸਮਾਗਮ ਕਰਵਾਏ ਜਾ ਰਹੇ
ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਪੰਜਾਬੀ
ਕਵੀ ਦਰਬਾਰ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਤ੍ਰੈਲੋਚਨ ਲੋਚੀ, ਦੀਪ ਕਲੇਰ, ਜਗਵਿੰਦਰ ਜੋਧਾ, ਰਮਨ
ਸੰਧੂ, ਮਨਜਿੰਦਰ ਧਨੋਆ, ਸੁਰਜੀਤ ਮਜਾਰੀ, ਮਨਦੀਪ ਲੁਧਿਆਣਾ, ਮਨਦੀਪ ਔਲਖ ਅਤੇ ਅਮਰੀਕ
ਬੇਗਮਪੁਰੀ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਸਮਾਗਮ ਦੇ ਆਰੰਭ ਵਿੱਚ ਕਾਲਜ ਪ੍ਰਿੰਸੀਪਲ ਡਾ. ਸਤੀਸ਼ ਕੁਮਾਰ ਵਰਮਾ ਨੇ
ਆਏ ਮਹਿਮਾਨਾਂ, ਕਵੀਆਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ'ਆਖਿਆ। ਉਨ੍ਹਾਂ ਨੇ
ਕਿਹਾ ਕਿ ਇਸ ਸਮਾਗਮ ਨਾਲ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਦਾ ਵਿਕਾਸ ਹੋਵੇਗਾ। ਉਹ
ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਲਈ ਭਾਸ਼ਾ ਵਿਭਾਗ ਨੂੰ ਭਰਪੂਰ ਸਹਿਯੋਗ ਦੇਣਗੇ।
ਪ੍ਰਧਾਨਗੀ ਭਾਸ਼ਣ ਵਿੱਚ ਸੁਖਵਿੰਦਰ ਅੰਮ੍ਰਿਤ ਨੇ ਸਰੋਤਿਆਂ ਨਾਲ ਆਪਣੀ
ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਆਪਣੀਆਂ ਖ਼ੂਬਸੂਰਤ ਨਜ਼ਮਾਂ ਨਾਲ ਹਾਜ਼ਰੀ ਭਰੀ।
ਸਮਾਗਮ ਦੇ ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਇਸ ਸਮਾਗਮ
ਵਿੱਚ ਆਏ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਭਾਸ਼ਾ
ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਦੀਆਂ
ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ । ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ
ਨੂੰ ਪੰਜਾਬੀ ਮਹੀਨੇ ਵਜੋਂ
ਮਨਾਉਣ ਦਾ ਮਨੋਰਥ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਵਿਕਾਸ ਕਰਨਾ ਹੀ ਹੈ। ਇਸ
ਦੌਰਾਨ ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪੋ ਆਪਣੀਆਂ ਦੁਕਾਨਾਂ ਅਤੇ ਹੋਰ ਅਦਾਰਿਆਂ
ਦੇ ਨਾਮ ਬੋਰਡ ਸਰਕਾਰੀ ਹਦਾਇਤਾਂ ਅਨੁਸਾਰ 21 ਨਵੰਬਰ ਤੋਂ ਪਹਿਲਾਂ- ਪਹਿਲਾਂ ਪੰਜਾਬੀ
ਭਾਸ਼ਾ 'ਚ ਲਿਖਵਾਉਣ ਦੀ ਵੀ ਅਪੀਲ ਕੀਤੀ। ਭਾਸ਼ਾ ਵਿਭਾਗ ਵੱਲੋਂ ਮੁੱਖ ਮਹਿਮਾਨਾਂ ਅਤੇ
ਸਮੂਹ ਕਵੀਆਂ ਨੂੰ ਸਨਮਾਨ ਵਜੋਂ ਬੂਟੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ 'ਤੇ ਭਾਸ਼ਾ ਵਿਭਾਗ ਦੇ ਗਗਨਦੀਪ ਸਿੰਘ, ਹਨੀ ਕੁਮਾਰ, ਹਰਪ੍ਰੀਤ
ਸਿੰਘ, ਕਾਲਜ ਦੇ ਸਟਾਫ਼ ਵਿੱਚੋਂ ਪ੍ਰੋ., ਪਰਮਿੰਦਰ ਸਿੰਘ ਸੰਧੂ, ਪ੍ਰੋ. ਬਲਵਿੰਦਰ
ਚਹਿਲ, ਪ੍ਰੋ. ਦਾਕਸ਼ੀ ਜੈਨ, ਪ੍ਰੋ. ਨੰਦਿਨੀ, ਪ੍ਰੋ. ਹਰੀ ਕ੍ਰਿਸ਼ਨ, ਪ੍ਰੋ. ਗੁਰਦੀਪ
ਕੌਰ, ਪ੍ਰੋ. ਸੁਖਜੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਤਮੰਨਾ, ਪ੍ਰੋ. ਸੰਦੀਪ ਕੌਰ,
ਪ੍ਰੋ. ਸ਼ਾਇਨਾ ਚੌਧਰੀ, ਪ੍ਰੋ. ਅੰਜਲੀ, ਡਾ. ਸਰਬਜੀਤ ਸਿੰਘ, ਨਿਰਮਲ ਸਿੰਘ, ਰਾਮ, ਸੰਜੇ
ਕੁਮਾਰ, ਰਮਨ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...