ਪੱਤਰਕਾਰਾਂ ਵਲੋਂ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਮੀਡੀਆ ਵਿਸ਼ੇ 'ਤੇ ਚਰਚਾ
ਪਟਿਆਲਾ/ਸਮਾਣਾ, 16 ਨਵੰਬਰ: ਕੌਮੀ ਪ੍ਰੈਸ ਦਿਵਸ ਮੌਕੇ ਅੱਜ ਸਮਾਣਾ ਦੇ ਪੱਤਰਕਾਰਾਂ
ਵੱਲੋਂ ਮੀਡੀਆ ਦੇ ਖੇਤਰ ਵਿੱਚ ਵਰਤੋਂ
ਵਿੱਚ ਲਿਆਂਦੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਤੇ ਆਰਟੀਫਿਸ਼ਅਲ ਇੰਟੈਲੀਜੈਂਸ ਬਾਰੇ
ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਹਾਕਮ ਥਾਪਰ ਦੀ ਅਗਵਾਈ
ਹੇਠ ਏ.ਪੀ.ਆਰ.ਓਜ ਹਰਦੀਪ ਸਿੰਘ ਤੇ ਜਸਤਰਨ ਸਿੰਘ ਵਲੋਂ ਮੀਡੀਆ ਦੇ ਨੁਮਾਇੰਦਿਆਂ ਨਾਲ
ਮੀਟਿੰਗ ਕਰਕੇ ਕੌਮੀ ਪ੍ਰੈਸ ਦਿਵਸ ਦੀ ਵਧਾਈ ਦਿੱਤੀ ਗਈ।
ਸਮਾਗਮ ਮੌਕੇ ਪੱਤਰਕਾਰਾਂ ਨੇ ਕੌਮੀ ਪ੍ਰੈਸ ਦਿਵਸ ਦੀ ਇਸ ਵਾਰ ਥੀਮ "ਆਰਟੀਫਿਸ਼ਅਲ
ਇੰਟੈਲੀਜੈਂਸ ਦੇ ਯੁੱਗ ਵਿੱਚ ਮੀਡੀਆ" ਦੀ ਮੀਡੀਆ ਵਿੱਚ ਵਰਤੋਂ ਬਾਰੇ ਵਿਸਥਾਰ ਵਿੱਚ
ਚਰਚਾ ਕੀਤੀ ਗਈ। ਏ.ਪੀ.ਆਰ.ਓ ਜਸਤਰਨ ਸਿੰਘ ਨੇ ਪੱਤਰਕਾਰਾਂ ਨੂੰ ਆਰਟੀਫਿਸ਼ਅਲ
ਇੰਟੈਲੀਜੈਂਸ ਦੇ ਵੱਖ-ਵੱਖ ਟੂਲਜ ਦੀ ਪੱਤਰਕਾਰਤਾ ਵਿੱਚ ਵਰਤੋਂ ਅਤੇ ਵਿਸ਼ੇਸ਼ ਤੌਰ 'ਤੇ
ਚੈਟ ਜੀਪੀਟੀ ਤੇ
ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਏ.ਪੀ.ਆਰ.ਓ ਹਰਦੀਪ ਸਿੰਘ ਨੇ ਪੰਜਾਬ ਦੇ
ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵਲੋਂ ਕੌਮੀ ਪ੍ਰੈਸ ਦਿਵਸ
ਦੀ ਵਧਾਈ ਦਿੱਤੀ ਅਤੇ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਮੌਕੇ ਸਮਾਣਾ ਦੇ ਪੱਤਰਕਾਰਾਂ ਵੱਲੋਂ ਪਵਨ ਸ਼ਾਸਤਰੀ, ਸੁਭਾਸ਼ ਪਾਠਕ, ਕੈਲਾਸ਼
ਸ਼ਰਮਾ, ਸੁਭਾਸ਼ ਚੰਦਰ, ਕੁਲਵਿੰਦਰ ਸਿੰਘ ਪੁਰੀ, ਜਸਵਿੰਦਰ ਸਿੰਘ ਦਰਦ, ਅਸ਼ੋਕ ਗੁਪਤਾ,
ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ, ਇਕਬਾਲ ਸਿੰਘ, ਅਮਿਤ ਸ਼ਰਮਾ, ਸੰਜੇ ਬਾਂਸਲ,
ਮਹੇਸ਼ ਸ਼ੇਰਾ, ਦੀਵਾਨ ਥਰੇਜਾ, ਰਮੇਸ਼ ਅਨੇਜਾ, ਸ਼ਿਵ ਨਰਾਇਣ ਗਰਗ ਆਦਿ ਮੌਜੂਦ ਸਨ।
ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ
ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...