Friday, 21 June 2024

ਨਵਾਂਸ਼ਹਿਰ ਸੁਧਾਰ ਮੰਚ ਨੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਨੂੰ ਸੌਂਪਿਆ ਮੰਗ ਪੱਤਰ

 ਨਵਾਂਸ਼ਹਿਰ 21 ਜੂਨ () ਅੱਜ 'ਨਵਾਂਸ਼ਹਿਰ ਸੁਧਾਰ ਮੰਚ' ਵਲੋਂ ਨਵਾਂਸ਼ਹਿਰ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ  ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਨਾਂ ਨੇ ਇਸਦੇ ਛੇਤੀ ਹੱਲ ਦਾ ਭਰੋਸਾ ਦਿਵਾਇਆ।ਨਵਾਂਸ਼ਹਿਰ ਸੁਧਾਰ ਮੰਚ ਦੇ ਪ੍ਰਧਾਨ ਜਸਬੀਰ ਦੀਪ ਨੇ ਦੱਸਿਆ ਕਿ ਦਿੱਤੇ ਗਏ ਮੰਗ ਪੱਤਰ ਵਿਚ ਸੀਵਰੇਜ ਦੇ ਲੀਕ ਕਰ ਰਹੇ ਗੰਦਾ ਪਾਣੀ ਬੰਦ ਕਰਨ, ਥਾਂ ਥਾਂ ਲੱਗੇ ਕੂੜੇ ਦੇ ਢੇਰ ਚੁਕਵਾਉਣ, ਸ਼ਹਿਰ ਵਿਚ ਜਨਤਕ ਪਖਾਨੇ ਬਣਾਉਣ, ਹੜ੍ਹਾਂ ਤੋਂ ਬਚਾਅ ਲਈ ਬਰਸਾਤੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ, ਰੇਲਵੇ ਰੋਡ,ਸਲੋਹ ਰੋਡ,ਕੁਲਾਮ ਰੋਡ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ, ਗੁਜਰਪੁਰ ਰੋਡ ਤੇ ਡਰੇਨ ਦੇ ਪੁਲ ਉੱਤੇ ਰੇਲਿੰਗ ਲਾਉਣ, ਗੜ੍ਹਸ਼ੰਕਰ ਰੋਡ ਤੇ ਜੋ ਵਿਸ਼ਾਲ ਮੈਗਾ ਮਾਰਟ ਵਾਲੀ ਬਿਲਡਿੰਗ ਹੈ ਉਸਦੀ ਨਿਸ਼ਾਨਦੇਹੀ ਕਰਵਾ ਕੇ ਜੇਕਰ ਉਸਦਾ ਕੁਝ ਹਿੱਸਾ ਡਰੇਨ ਦੀ ਥਾਂ ਉੱਤੇ ਪਾਇਆ ਜਾਂਦਾ ਹੈ ਤਾਂ ਇਹ ਕਬਜ਼ਾ ਹਟਾਇਆ ਜਾਵੇ ਤਾਂਕਿ ਕੁਦਰਤੀ ਪਾਣੀ ਦਾ ਸਹੀ ਨਿਕਾਸ ਹੋ ਸਕੇ, ਪਿਛਲੇ ਸਾਲ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਗਈ।
ਇਸ ਮੌਕੇ ਵਿਜੈ ਕੁਮਾਰ, ਮਦਨ ਲਾਲ, ਰੋਹਿਤ ਬਛੌੜੀ, ਜਸਵੀਰਜੀਤ ਬਾਲੀ,ਗੁਰਦਿਆਲ ਸਿੰਘ ਮਹਿੰਦੀ ਪੁਰ,ਬਲਵਿੰਦਰ ਕੌਰ, ਹਰਬੰਸ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ, ਬਲਜੀਤ ਸਿੰਘ ਧਰਮਕੋਟ ਜਸਕੰਵਲ ਸਿੰਘ, ਗੁਰਪ੍ਰੀਤ ਸਿੰਘ ਬੱਬੂ ਮੰਚ ਦੇ ਮੈਂਬਰ ਵੀ ਮੌਜੂਦ ਸਨ।
ਕੈਪਸ਼ਨ : ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ ਨੂੰ ਮੰਗ ਪੱਤਰ ਸੌਂਪਦੇ ਹੋਏ ਨਵਾਂਸ਼ਹਿਰ ਸੁਧਾਰ ਮੰਚ ਦੇ ਆਗੂ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME