ਝੁੰਦਾ ਕਮੇਟੀ ਮੁਤਾਬਕ ਪੰਜਾਬ ਦੇ ਅਕਾਲੀ ਦਲ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਬਦਲਣ ਦੀ ਕੀਤੀ ਸੀ ਮੰਗ: ਵਡਾਲਾ, ਚੰਦੂਮਾਜਰਾ
-ਵਰਕਰਾਂ ਦੀ ਰਾਏ ਸੀ ਕਿ ਸਮੁੱਚਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ ਹੋ ਕੇ ਸਰਕਾਰ ਸਮੇਂ ਹੋਈਆਂ ਗਲਤੀਆਂ ਦੀ ਖਿਮਾਯਾਚਨਾ ਮੰਗੇ
-ਅਕਾਲੀ ਵਰਕਰਾਂ ਨੇ ਇੱਕ ਪਰਿਵਾਰ ਇੱਕ ਟਿਕਟ ਦੀ ਮੰਗ ਕੀਤੀ।
-ਐਸ.ਓ. ਆਈ ਦੀ ਥਾਂ ’ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਅੱਗੇ ਲਿਆਉਣ ’ਤੇ ਦਿੱਤਾ ਜੋਰ
ਜਲੰਧਰ, 30 ਜੂਨ():ਸ਼ੋ੍ਰਮਣੀ ਅਕਾਲੀ ਦਲ ਵੱਲੋਂ 2017, 2019, 2022 ਲਗਤਾਰ ਚੋਣਾ ਹਾਰਨ ਤੋਂ ਬਾਅਦ ਇੱਕ 16 ਮੈਬਰੀ ਸੀਨੀਅਰ ਲੀਡਰਸ਼ਿਪ ਦਾ ਕਮੇਟੀ ਦਾ ਗਠਨ ਕੀਤਾ ਗਿਆ। ਉਸ 16 ਕਮੇਟੀ ਨੇ ਬਰੀਕੀ ਨਾਲ ਹਾਰ ਦੇ ਕਾਰਨਾ ਨੂੰ ਜਾਨਣ ਲਈ ਅਤੇ ਵਰਕਰਾਂ ਤੱਕ ਪਹੰੁਚ ਕਰਨ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਹੇਠ ਇੱਕ 13 ਮੈਂਬਰੀ ਕਮੇਟੀ ਬਣਾਈ। ਝੁੰਦਾ ਕਮੇਟੀ ਨੇ ਪੰਜਾਬ ਭਰ ਵਿਚ ਘੁੰਮਦੇ ਹੋਏ 100 ਦੇ ਕਰੀਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਅਤੇ ਕਈ ਮਹੀਨਿਆਂ ਦੀ ਮੁਸ਼ਕਤ ਤੋਂ ਬਾਅਦ ਝੁੰਦਾ ਕਮੇਟੀ ਦੀ ਰਿਪੋਰਟ ਤਿਆਰ ਕੀਤੀ। ਅੱਜ ਉਸ ਰਿਪੋਰਟ ਨੂੰ ਜਨਤਕ ਕਰਦਿਆਂ ਉਸ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਸ ਕਮੇਟੀ ਰਿਪੋਰਟ ਨੂੰ ਜਨਤਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਅਨੁਸਾਰ ਲਗਭਗ ਪੰਜਾਬ ਦੇ ਜਿਸ ਵੀ ਕੋਨੇ ਵਿਚ ਗਏ ਤਾਂ ਵਰਕਰਾਂ ਅਤੇ ਆਗੂਆਂ ਨੇ ਪਾਰਟੀ ਪ੍ਰਧਾਨ ਸਾਹਿਬ ਦੀ ਕਾਰਜਸ਼ਾਲੀ ’ਤੇ ਗੰਭੀਰ ਸਵਾਲ ਚੁੱਕੇ ਗਏ ਅਤੇ ਲੋਕਾਂ ਨੇ ਪਾਰਟੀ ਪ੍ਰਧਾਨ ਨੂੰ ਬਦਲਣ ਲਈ ਸਿੱਧੇ ਰੂਪ ਵਿਚ ਮੰਗ ਰੱਖੀ। ਪਰ ਝੁੰਦਾ ਕਮੇਟੀ ਆਪਣੀ ਰਿਪੋਰਟ ਫਾਈਨਲ ਕਰਨ ਲੱਗੀ ਉਸ ਸਮੇਂ ਕਮੇਟੀ ਦੇ ਕੁਝ ਮੈਂਬਰਾਂ ਨੇ ਸਿੱਧੇ ਤੌਰ ’ਤੇ ਪਾਰਟੀ ਪ੍ਰਧਾਨ ਦਾ ਨਾਮ ਨਾ ਲਿਖਣ ਦੀ ਬੇਨਤੀ ਕੀਤੀ ਅਤੇ ਕਮੇਟੀ ਮੈਂਬਰਾਂ ਨੇ ਪਾਰਟੀ ਪ੍ਰਧਾਨ ਦੇ ਨਾਮ ਦੀ ਥਾਂ ’ਤੇ ਲੀਡਰਸ਼ਿਪ ਵਿਚ ਤਬਦੀਲੀ ਕਰਨ ਦਾ ਸ਼ਬਦ ਵਰਤਿਆ ਗਿਆ। ਵਡਾਲਾ ਅਤੇ ਚੰਦੂਮਾਜਰਾ ਨੇ ਕਿਹਾ ਕਿ ਇਸ ਸ਼ਬਦ ਦਾ ਮਤਲਬ ਸੁਖਬੀਰ ਸਿੰਘ ਬਾਦਲ ਹੀ ਹੈ। ਅਕਾਲੀ ਵਰਕਰਾਂ ਨੇ ਮੰਗ ਰੱਖੀ ਸੀ ਕਿ ਸਮੁੱਚੇ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਸਰਕਾਰ ਦੇ ਸਮੇਂ ਹੋਈਆਂ ਗਲਤੀਆਂ ਲਈ ਖਿਮਾਯਾਚਨਾ ਦੀ ਮੰਗ ਕੀਤੀ ਸੀ ਅਤੇ ਇੱਕ ਪਰਿਵਾਰ ਇੱਕ ਟਿਕਟ ਦੀ ਮੰਗ ਕੀਤੀ ਗਈ ਸੀ।
ਵਡਾਲਾ ਅਤੇ ਚੰਦੂਮਾਜਰਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਸ਼ੋ੍ਰਮਣੀ ਕਮੇਟੀ ਦੀ ਕਾਰਜ਼ਸ਼ੈਲੀ ’ਤੇ ਵੀ ਲੋਕਾਂ ਨੇ ਸਵਾਲ ਖੜੇ ਕੀਤੇ ਸਨ। ਲੋਕਾਂ ਦਾ ਕਹਿਣਾ ਸੀ ਕਿ ਸ਼ੋ੍ਰਮਣੀ ਕਮੇਟੀ ਵਿਚ ਰਾਜਨੀਤਕ ਦਖਲਅੰਦਾਜੀ ਬੰਦ ਹੋਣੀ ਚਾਹੀਦੀ ਹੈ। ਸ਼ੋ੍ਰਮਣੀ ਕਮੇਟੀ ਦੇ ਅਦਾਰਿਆਂ ਵਿਚ ਰਾਜਨੀਤਕ ਲੋਕਾਂ ਦੀਆਂ ਨਿਯੁਕਤੀਆ ਬੰਦ ਹੋਣੀਆਂ ਚਾਹੀਦੀਆਂ ਹਨ, ਸ਼ੋ੍ਰਮਣੀ ਕਮੇਟੀ ਦਾ ਮੈਂਬਰ ਨੂੰ ਕੋਈ ਵੀ ਰਾਜਨੀਤਕ ਚੋਣ ਨਹੀਂ ਲੜਨੀ ਚਾਹੀਦੀ। ਪਾਰਟੀ ਵਿਚ ਏਕਾਧਿਕਾਰ ਖਤਮ ਹੋਣਾ ਚਾਹੀਦਾ ਹੈ। ਪਾਰਟੀ ਵਿਚ ਏਕਧਿਕਾਰ ਖਤਮ ਕਰਕੇ ਟਿਕਟਾ ਦੀ ਵੰਡ ਲਈ ਪਾਰਲੀਮੈਂਟ ਬੋਰਡ ਦੀ ਸਥਾਪਨਾ ਹੋਣੀ ਚਾਹੀਦੀ ਹੈ ਅਤੇ ਇੱਕ ਕਲੈਕਟਿਵ ਲੀਡਰਸਿਪ ਸਾਹਮਣੇ ਲਿਆਉਣੀ ਚਾਹੀਦੀ ਹੈ। ਪਾਰਟੀ ਦਾ ਸਕੱਤਰ/ਦਫਤਰ ਇੰਚਾਰਜ਼ ਪਾਰਟੀ ਦੇ ਜਥੇਬੰਦਕ ਢਾਂਚੇ ਅਤੇ ਰਾਜਨੀਤਕ ਸਰਗਰਮੀਆਂ ਵੱਲ ਧਿਆਨ ਦੇ ਸਕੇ ਇਸ ਲਈ ਉਸ ਨੂੰ ਕੋਈ ਚੋਣ ਨਹੀਂ ਲੜਨੀ ਚਾਹੀਦੀ। ਪਾਰਟੀ ਪ੍ਰਧਾਨ ਦੇ ਨਿੱਜੀ ਕਾਰੋਬਾਰਾਂ ਤੋਂ ਲੈ ਕੇ ਉਨ੍ਹਾਂ ਦੀ ਕਾਰਜਸੈਲੀ ’ਤੇ ਵਰਕਰਾਂ ਨੇ ਉਂਗਲਾ ਚੁੱਕੀਆਂ। ਉਥੇ ਝੁੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਕੇਬਲ ਮਾਫੀਆ, ਮਾਈਨਿੰਗ ਮਾਫੀਆ ਵਰਗੇ ਕਾਰੋਬਾਰਾਂ ਨਾਲ ਜੁੜੇ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਸ਼ੋ੍ਰਮਣੀ ਅਕਾਲੀ ਦਲ ਦੇ ਆਹੁਦੇਦਾਰ ਸਾਬਤ ਸੂਰਤ ਸਿੱਖ ਹੋਣੇ ਚਾਹੀਦੇ ਹਨ। ਝੁੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਸਰਕਾਰ ਸਮੇਂ ਹੋਈਆਂ ਗਲਤੀਆਂ ਦੀ ਮੁਆਫੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਮੰਗਣੀ ਚਾਹੀਦੀ ਹੈ। ਪਾਰਟੀ ਪ੍ਰਧਾਨ ਲਗਾਤਾਰ ਦੋ ਵਾਰ ਤੋਂ ਵੱਧ ਪਾਰਟੀ ਪ੍ਰਧਾਨ ਨਹੀਂ ਰਹਿਣਾ ਚਾਹੀਦਾ। ਜਿਥੇ ਸ਼ੋ੍ਰਮਣੀ ਅਕਾਲੀ ਦਲ ਨੂੰ ਘੱਟ ਗਿਣਤੀਆਂ ਦੀ ਪਹਿਰੇਦਾਰੀ ਦੀ ਲੋੜ ਹੈ ਉਥੇ ਸੰਘੀ ਢਾਂਚੇ ਅਤੇ ਪੰਜਾਬ ਦੇ ਹੋਰ ਬੁਨਿਆਦੀ ਮਸਲਿਆਂ ਲਈ ਡੱਟ ਕੇ ਖੜਨਾ ਚਾਹੀਦਾ ਹੈ। ਸ਼ੋ੍ਰਮਣੀ ਅਕਾਲੀ ਦਲ ਦਾ ਦਫਤਰ ਸ਼੍ਰੀ ਅਮਿ੍ਰੰਤਸਰ ਸਾਹਿਬ ਵਿਖੇ ਹੋਣਾ ਚਾਹੀਦਾ ਹੈ। ਐਸ.ਓ.ਆਈ. ’ਤੇ ਵਰਕਰਾਂ ਵੱਲੋਂ ਵੱਡੇ ਸਵਾਲ ਚੁੱਕੇ ਗਏ ਅਤੇ ਕਿਹਾ ਗਿਆ ਕਿ ਐਸ.ਓ.ਆਈ ਦੀ ਥਾਂ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ ਮੁੜ ਅੱਗੇ ਲਿਆਉਣਾ ਚਾਹੀਦਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦਰਜਨ ਦੇ ਕਰੀਬ ਹੋਰ ਵੀ ਤੱਥ ਰੱਖੇ ਹਨ ਜਿਹੜੇ ਕਮੇਟੀ ਦੀ ਰਿਪੋਰਟ ਵਿਚ ਸ਼ਾਮਲ ਸਨ। ਉਹਨਾਂ ਬਾਰੇ ਵਿਸਥਾਰ ਵਿੱਚ ਫਿਰ ਦੱਸਿਆ ਜਾਗੇਗਾ।