Saturday, 22 June 2024

ਬੀ.ਡੀ.ਸੀ ਨੂੰ ਕੈਪਟਨ ਆਈ ਜੇ. ਸਰੀਨ ਯਾਦਗਾਰੀ ਵਿਤੀ ਸਹਿਯੋਗ

ਖੂਨਦਾਨੀ ਫ਼ਰਿਸ਼ਤਿਆਂ ਦੀ ਰਿਫਰੈਸ਼ਮੈਂਟ ਸੇਵਾ ਲਈ  ਬੀ.ਡੀ.ਸੀ  ਨੂੰ
ਕੈਪਟਨ ਆਈ ਜੇ. ਸਰੀਨ ਯਾਦਗਾਰੀ ਵਿਤੀ ਸਹਿਯੋਗ  

ਨਵਾਂਸ਼ਹਿਰ 22 ਜੂਨ :  ਕੈਪਟਨ ਆਈ ਜੇ ਸਰੀਨ ਨੇ ਆਪਣੇ ਫ਼ੌਜੀ ਸੇਵਾਕਾਲ ਉਪ੍ਰੰਤ ਵਕਾਲਤ ਕਰਦਿਆਂ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਦੀ ਐਗਜੈਕਿਟਵ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਵੀ ਨਿਭਾਈ।    ਉਹਨਾਂ ਦੀ ਦੂਜੀ ਬਰਸੀ ਤੇ ਉਹਨਾਂ ਦੇ ਸਪੁੱਤਰ ਰਾਜਨ ਸਰੀਨ ਤੇ ਨੂੰਹ ਅੰਜੂ ਸਰੀਨ ਵਲੋਂ ਖੂਨਦਾਨ ਭਵਨ ਵਿਖੇ ਖੂਨਦਾਨੀ ਫ਼ਰਿਸ਼ਤਿਆਂ ਲਈ ਰਿਫਰੈਸ਼ਮੈਂਟ ਸੇਵਾ ਲਈ ਬੀ ਡੀ ਸੀ ਬਲੱਡ ਸੈਂਟਰ ਨੂੰ ਵਿਤੀ ਸਹਿਯੋਗ ਭੇਟ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਕੇ ਕੈਪਟਨ ਆਈ ਜੇ ਸਰੀਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸੰਸਥਾ ਲਈ ਉਹਨਾਂ ਵਲੋਂ ਕੀਤੀਆਂ ਗਈਆਂ  ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਐਸ. ਕੇ. ਸਰੀਨ, ਸਕੱਤਰ ਜੇ. ਐਸ. ਗਿੱਦਾ, ਕੈਸ਼ੀਅਰ ਪ੍ਰਵੇਸ਼ ਕੁਮਾਰ, ਡਾ ਅਜੇ ਬੱਗਾ, ਮਨਮੀਤ ਸਿੰਘ ਮੈਨੇਜਰ, ਸਰੀਨ ਪ੍ਰੀਵਾਰ ਤੇ ਸਟਾਫ ਮੈਂਬਰ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME