Tuesday, 11 June 2024

12 ਜੂਨ ਨੂੰ ਲਗਾਇਆ ਜਾਵੇਗਾ ਪਲੈਸਮੈਂਟ ਕੈਂਪ

12 ਜੂਨ ਨੂੰ ਲਗਾਇਆ ਜਾਵੇਗਾ ਪਲੈਸਮੈਂਟ ਕੈਂਪ

ਅੰਮ੍ਰਿਤਸਰ 11 ਜੂਨ -ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਪਲੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਅੰਮ੍ਰਿਤਸਰ ਨੇ ਦੱਸਿਆ ਕਿ 12 ਜੂਨ, ਦਿਨ ਬੁੱਧਵਾਰ ਨੂੰ ਲਗਾਏ ਜਾ ਰਹੇ ਰੋਜਗਾਰ ਕੈਂਪ ਵਿੱਚ ਐਸ.ਬੀ.ਆਈ ਕਰੇਡਿਟ ਕਾਰਡ, ਐਕਸਪ੍ਰੈਸ ਬੀਸ, ਅਦਾਤਿਯਾ ਬਿਰਲਾ ਸੰਨਲਾਇਫ, ਸ਼ੇਅਰ ਇੰਡਿਆ ਵਰਗੀਆਂ ਕੰਪਨੀਆਂ ਵੱਲੋਂ ਭਾਗ ਲਿਆ ਜਾਣਾ ਹੈ। ਇਹਨਾਂ ਸਾਰੀਆ ਕੰਪਨੀਆ ਵੱਲੋ ਬ੍ਰਾਂਚ ਐਗਜੇਕਟਿਵ, ਡਿਲਿਵਰੀ ਬਵਾਏ, ਐਡਵਾਈਜਰ ਐਂਡ ਮੈਨੇਜਰ, ਸੈਂਟਰ ਮੈਨੇਜਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਇਹਨਾਂ ਕੰਪਨੀਆਂ ਵੱਲੋਂ 12000/- ਤੋਂ 20000/- ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾਵੇਗੀ। ਰੋਜਗਾਰ ਕੈਂਪ ਦਾ ਸਮ੍ਹਾਂ 9:30 ਤੋਂ ਸ਼ੁਰੂ ਹੋਵੇਗਾ। ਰੋਜਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਵੈ-ਰੋਜਗਾਰ ਸਬੰਧੀ ਜਾਣਕਾਰੀ ਲਈ ਇਸ ਦਫਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਵਿਜਿਟ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਪੈਜ ਨਾਲ ਜੁੜੋ ਜਾ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ 

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME