ਨਵਾਂਸ਼ਹਿਰ 25 - ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਸਥਾਨਕ ਆਈ.ਟੀ.ਆਈ (ਮਹਿਲਾਵਾਂ) ਵਿਖੇ “ਵਿਸ਼ਵ ਨਸ਼ਾ ਵਿਰੋਧੀ ਦਿਵਸ” ਨੂੰ ਸਮਰਪਿਤ ਜਾਗਰੂਕਤਾ ਚਿੱਤਰ-ਮੁਕਾਬਲੇ ਆਯੋਜਿਤ ਕੀਤੇ ਗਏ। ਇਹਨਾਂ ਮੁਕਾਬਲਿਆਂ ਵਿੱਚ 18 ਸਿਖਿਆਰਥਣਾਂ ਨੇ ਭਾਗ ਲਿਆ। ਨਤੀਜਿਆਂ ਅਨੁਸਾਰ ਤਮੱਨਾ ਨੇ ਪਹਿਲਾ, ਰੀਤਿਕਾ ਰਾਏ ਨੇ ਦੂਜਾ ਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਤਮੱਨਾ ਵਲੋਂ ਬਣਾਏ ਚਿੱਤਰ ਦਾ ਸਿਰਲੇਖ ਬਹੁਤ ਟੁੰਬਵਾਂ ਸੀ ਜਿਸ ਵਿੱਚ “ਨਸ਼ਿਆਂ ਨੇ ਖਾਧਾ ਪੁੱਤਾਂ ਨੂੰ, ਪ੍ਰਦੂਸ਼ਣ ਖਾ ਗਿਆ ਰੁੱਤਾਂ ਨੂੰ”। ਮੈਡਮ ਨੀਲਮ ਰਾਣੀ ਮੁੱਖ ਅਧਿਆਪਕਾ ਦੀ ਪ੍ਰਧਾਨਗੀ ਹੇਠ ਹੋਏ ਜਾਗਰੂਕਤਾ ਸਮਾਗਮ ਵਿੱਚ ਉਪਰੋਕਤ ਤਿੰਨ ਸਥਾਨਾਂ ਦੇ ਜੇਤੂਆਂ ਨੂੰ ਵਿਸ਼ੇਸ਼ ਮੋਮੈਂਟੋ ਤੇ ਸਰਟੀਫਿਕੇਟ ਅਤੇ ਸਮੂਹ ਪ੍ਰਤੀਯੋਗੀਆਂ ਨੂੰ ਪ੍ਰਤੀਯੋਗੀ ਸਰਟੀਫਿਕੇਟ ਭੇਟ ਕੀਤੇ ਗਏ। ਸੋਸਾਇਟੀ ਦੇ ਪ੍ਰਧਾਨ ਜੇ ਐਸ ਗਿੱਦਾ, ਨਰਿੰਦਰਪਾਲ ਰਿਟਾ:ਪੋਸਟ ਮਾਸਟਰ ਅਤੇ ਪ੍ਰਿੰਸੀਪਲ ਬਿਕਰਮਜੀਤ ਸਿੰਘ ਨੇ ਇਸ ਮੌਕੇ ਸਮਾਗਮ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਨਸ਼ਿਆਂ ਦੀ ਬੁਰਾਈ ਸਮਾਜ ਦੇ ਵਿਕਾਸ ਲਈ ਰੁਕਾਵਟ ਬਣਦੀ ਹੈ। ਨਸ਼ਿਆਂ ਦੀ ਬੁਰਾਈ ਨਾਲ੍ਹ ਜਿੱਥੇ ਕੀਮਤੀ ਜਾਨਾਂ ਜਾ ਰਹੀਆਂ ਹਨ ਉੱਥੇ ਇਸ ਨਾਲ੍ਹ ਜੁਰਮ ਵੀ ਵੱਧਦੇ ਹਨ। ਬੁਲਾਰਿਆਂ ਨੇ ਲੜਕੀਆਂ ਨੂੰ ਉਦਯੋਗਿਕ ਸਿਖਲਾਈ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਤੇ ਕਿਹਾ ਕਿ ਹੁਨਰ ਪ੍ਰਾਪਤ ਵਿਅਕਤੀ ਕਿਸੇ ਵੀ ਹਾਲਤ ਵਿੱਚ ਆਪਣਾ ਜੀਵਨ ਨਿਰਬਾਹ ਕਰਨ ਦੇ ਸਮਰੱਥ ਹੁੰਦਾ ਹੈ। ਇਸ ਮੌਕੇ ਸਟਾਫ ਵਲੋਂ ਮੈਡਮ ਨੀਲਮ ਰਾਣੀ, ਪ੍ਰਿਆ, ਰਣਜੀਤ ਕੌਰ, ਅਮਨਦੀਪ ਕੌਰ, ਅੰਜਨਾ ਕੁਮਾਰੀ, ਸਰਬਜੀਤ,ਪੂਜਾ ਸ਼ਰਮਾ, ਦਲਜੋਹਨ ਸਿੰਘ ਤੇ ਅਮਰ ਬਹਾਦਰ ਹਾਜ਼ਰ ਸਨ। ਮੈਡਮ ਨੀਲਮ ਰਾਣੀ ਨੇ ਸੰਸਥਾ ਵਲੋਂ ਜਾਗਰੂਕਤਾ ਚਿੱਤਰ ਮੁਕਾਬਲੇ ਆਯੋਜਿਤ ਕਰਨ ਲਈ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦਾ ਧੰਨਵਾਦ ਕੀਤਾ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...