Saturday, 10 May 2025
ਕਿਰਤੀ ਕਿਸਾਨ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ
ਨਵਾਂਸ਼ਹਿਰ (10 ਮਈ ) ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ l ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੁਲਿਸ ਜ਼ਬਰ ਦੇ ਖਿਲਾਫ਼ ਸੰਗਰੂਰ ਵਿਖ਼ੇ ਹੋ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ l ਜਥੇਬੰਦੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਹਿੱਤ ਬਲਾਕ ਆਗੂ ਟੀਮ ਵਿੱਚ ਤਬਦੀਲੀ ਕੀਤੀ ਗਈ l ਕੁਲਵੀਰ ਸਿੰਘ ਸ਼ਾਹਪੁਰ ਪੱਟੀ ਨੂੰ ਬਲਾਕ ਦਾ ਪ੍ਰਧਾਨ, ਮੱਖਣ ਸਿੰਘ ਭਾਨਮਜ਼ਾਰਾ ਨੂੰ ਸਕੱਤਰ, ਮੇਜਰ ਸਿੰਘ ਉਸਮਾਨਪੁਰ ਨੂੰ ਵਿੱਤ ਸਕੱਤਰ ਅਤੇ ਬਿੱਕਰ ਸਿੰਘ ਸ਼ੇਖੂਪੁਰ ਬਾਗ਼ ਨੂੰ ਸਹਾਇਕ ਸਕੱਤਰ ਦੀ ਜੁੰਮੇਵਾਰੀ ਸੌਂਪੀ ਗਈ l ਇਲਾਕਾ ਕਮੇਟੀ ਨੇ 31 ਮਈ ਤੱਕ ਵੱਖ ਵੱਖ ਪਿੰਡਾਂ ਵਿੱਚ ਮੈਂਬਰਸ਼ਿਪ ਕਰਕੇ ਪਿੰਡ ਇਕਾਈਆਂ ਦੀਆਂ ਚੋਣਾਂ ਕਰਾਉਣ ਦਾ ਫ਼ੈਸਲਾ ਕੀਤਾ l ਅੱਜ ਦੀ ਮੀਟਿੰਗ ਵਿੱਚ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਜਿਲ੍ਹਾ ਮੀਤ ਪ੍ਰਧਾਨ ਸੋਹਣ ਸਿੰਘ ਬਾਵਾ, ਪਰਮਜੀਤ ਸਿੰਘ ਸਹਾਬਪੁਰ, ਰਘਵੀਰ ਸਿੰਘ ਉਸਮਾਨਪੁਰ, ਮੋਹਣ ਸਿੰਘ ਲੰਗੜੋਆ, ਬਲਜਿੰਦਰ ਸਿੰਘ ਸ਼ਹਿਬਾਜ਼ਪੁਰ, ਰਾਮਜੀ ਦਾਸ ਰਾਣਾ, ਕੁਲਵਿੰਦਰ ਸਿੰਘ ਉਸਮਾਨਪੁਰ, ਅਜੈਬ ਸਿੰਘ ਉਸਮਾਨਪੁਰ ਤਾਰਾ ਸਿੰਘ ਸ਼ਾਹਪੁਰ ਪੱਟੀ, ਦਰਸ਼ਨ ਸਿੰਘ ਸ਼ਾਹਪੁਰ ਪੱਟੀ, ਬਲਵਿੰਦਰ ਸਿੰਘ ਭਾਨ ਮਜ਼ਾਰਾ, ਪਰਮਜੀਤ ਸਿੰਘ ਭਾਨ ਮਜ਼ਾਰਾ ਸ਼ਾਮਲ ਸਨ l
By
EDITER
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...