Wednesday, 7 May 2025

*ਪੈਨਸ਼ਨਰਾਂ ਵੱਲੋਂ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਂਟ*

 *ਮੁੱਖ ਮੰਤਰੀ ਦੇ ਧਰਨਿਆਂ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ*
 ਨਵਾਂ ਸ਼ਹਿਰ 7 ਮਈ ( ) ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਦੇ ਸ਼ੁਰੂ ਵਿੱਚਪਿਛਲੇ ਦਿਨੀਂ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ ਸੈਲਾਨੀਆਂ ਅਤੇ ਨਾਗਰਿਕਾਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
           ਇਸ ਸਮੇਂ ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਪ੍ਰਿੰਸੀਪਲ ਇਕਬਾਲ ਸਿੰਘ, ਕਰਨੈਲ ਸਿੰਘ ਰਾਹੋਂ, ਜਸਵੀਰ ਸਿੰਘ ਮੋਰੋਂ, ਸੋਖੀ ਰਾਮ ਬੱਜੋਂ, ਰਾਮ ਪਾਲ, ਸੁੱਚਾ ਰਾਮ, ਦੇਸ ਰਾਜ ਚੌਹਾਨ, ਰੇਸ਼ਮ ਲਾਲ, ਹਰਭਜਨ ਸਿੰਘ, ਹਰਮੇਸ਼ ਲਾਲ ਰਾਣੇਵਾਲ, ਐਚ ਐਸ ਭਾਵੜਾ, ਦੀਦਾਰ ਸਿੰਘ, ਪਿੰ ਜਸਬੀਰ ਸਿੰਘ, ਰਾਮ ਲਾਲ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਰਹਿੰਦੇ ਬਕਾਏ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਯਕਮੁਸ਼ਤ ਦੇਣ ਦੀ ਮੰਗ ਕੀਤੀ।
         ਮੀਟਿੰਗ ਵਿੱਚ ਸ਼ਾਮਿਲ ਸਮੂਹ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਥੇਬੰਦੀਂਆਂ ਨੂੰ ਧਰਨੇ ਮੁਜਾਹਰੇ ਨਾ ਕਰਨ ਦੇਣ ਦੀ ਧਮਕੀ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਅਤੇ ਨਾਗਰਿਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੰਵਿਧਾਨਕ ਆਜਾਦੀ ਦੀ ਰਾਖੀ ਲਈ ਸਦਾ ਤਿਆਰ ਰਹਿਣ ਦਾ ਅਹਿਦ ਕੀਤਾ।
           ਮੀਟਿੰਗ ਵਿੱਚ ਹਰੀ ਬਿਲਾਸ, ਭਾਗ ਸਿੰਘ ਕਲਸੀ, ਹਰਭਜਨ ਸਿੰਘ, ਬਖਤਾਵਰ ਸਿੰਘ ਹਰਬੰਸ ਸਿੰਘ, ਸਰੂਪ ਲਾਲ, ਹਰਭਜਨ ਸਿੰਘ ਕਿਸ਼ਨਪੁਰੀ, ਅਵਤਾਰ ਸਿੰਘ, ਦੇਸ਼ ਰਾਜ ਬੱਜੋਂ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਪ੍ਰਿੰਸੀਪਲ ਈਸ਼ਵਰ ਚੰਦਰ, ਅਵਤਾਰ ਸਿੰਘ, ਹਰਮੇਸ਼ ਲਾਲ, ਮਹਿੰਗਾ ਰਾਮ, ਮਹਿੰਦਰ ਪਾਲ, ਚੇਤ ਰਾਮ, ਰਜਿੰਦਰ ਸਿੰਘ ਦੇਹਲ, ਰਵਿੰਦਰ ਕੁਮਾਰ, ਜਰਨੈਲ ਸਿੰਘ, ਸ਼ਿੰਦਰਪਾਲ, ਆਤਮਾ ਸਿੰਘ, ਹਰੀ ਸਿੰਘ, ਜਸਵੀਰ ਸਿੰਘ, ਰਾਮਜੀਤ ਸਿੰਘ, ਹਰਦਿਆਲ ਸਿੰਘ, ਜਸਵੀਰ ਸਿੰਘ ਮੰਗੂਵਾਲ, ਸਰਜੀਤ ਰਾਮ, ਜਸਵੀਰ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME