ਪਟਿਆਲਾ, 1 ਨਵੰਬਰ: ਅੱਜ ਮਿਉਂਸਪਲ ਵਰਕਰਜ਼ ਯੂਨੀਅਨ ਦਫਤਰ ਨਗਰ ਨਿਗਮ ਪਟਿਆਲਾ ਵਿਖੇ
ਸ਼ਿਵ ਕੁਮਾਰ ਪ੍ਰਧਾਨ ਮਿਉਂਸਪਲ ਵਰਕਰਜ਼ ਯੂਨੀਅਨ ਸਬੰਧਤ ਭਾਰਤੀਯ ਮਜਦੂਰ ਸੰਘ ਦੀ
ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਭਾਰਤੀਯ ਮਜਦੂਰ ਸੰਘ ਨਾਲ ਸਬੰਧਤ ਸਾਰੀਆਂ
ਜੱਥੇਬੰਦੀਆਂ ਸ਼ਾਮਿਲ ਹੋਈਆਂ।ਮੀਟਿੰਗ ਵਿਚ ਪਿਛਲੇ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ
ਮੁਲਾਜਮਾਂ ਨੂੰ ਜੋ 6% ਡੀ.ਏ ਦਿੱਤਾ ਗਿਆ ਅਤੇ ਰਹਿੰਦਾ 4% ਡੀ.ਏ ਵੀ ਜਲਦ ਤੋਂ ਜਲਦ ਜਾਰੀ
ਕੀਤਾ ਜਾਵੇ ਅਤੇ ਨਾਲ ਹੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉਪਰ ਪੰਜਾਬ ਸਰਕਾਰ
ਵਲੋਂ ਜੋ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ ਉਸ ਦਾ ਨੋਟੀਫਿਕੇਸ਼ਨ ਜਲਦ ਤੋਂ
ਜਲਦ ਜਾਰੀ ਕੀਤਾ ਜਾਵੇ ਅਤੇ ਪੈਨਸ਼ਨ ਸਕੀਮ ਇੰਨ ਬਿਨ ਨਗਰ ਨਿਗਮ ਮੁਲਾਜਮਾਂ ਉਪਰ ਵੀ ਲਾਗੂ
ਕੀਤੀ ਜਾਵੇ। ਕਿਉਂਜੋ ਸਰਕਾਰ ਵਲੋਂ ਪਿਛਲੇ ਸਾਲਾਂ ਵਿਚ ਸਾਲ 2004 ਤੋਂ ਬਾਅਦ ਭਰਤੀ ਹੋਏ
ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵਲੋਂ ਫੈਮਲੀ ਪੈਨਸ਼ਨ ਦਾ ਲਾਭ ਦਿੱਤਾ ਗਿਆ ਸੀ ਪਰੰਤੂ
ਫੈਮਲੀ ਪੈਨਸ਼ਨ ਦਾ ਲਾਭ ਨਗਰ ਨਿਗਮ ਮੁਲਾਜਮਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਦਾ
ਯੂਨੀਅਨਾਂ ਵਲੋਂ ਪੁਰਜੋਰ ਵਿਰੋਧ ਕਰਦਿਆਂ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਨਿਗਮ
ਪ੍ਰਸ਼ਾਸਨ ਨੂੰ ਸਾਂਝੇ ਤੋਰ ਤੇ ਇਕ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਜੇਕਰ ਨਗਰ ਨਿਗਮ
ਪ੍ਰਸ਼ਾਸਨ ਵਲੋਂ ਉਸ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਨਗਰ
ਨਿਗਮ ਪਟਿਆਲਾ ਦੀਆਂ ਸਮੂਹ ਜੱਥੇਬੰਦੀਆਂ ਸੰਘਰਸ਼ ਕਰਨਗੀਆਂ ਜਿਸ ਦੀ ਸਾਰੀ ਜਿੰਮੇਵਾਰੀ ਨਗਰ
ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਇਸ ਮੀਟਿੰਗ ਵਿਚ ਪ੍ਰਧਾਨ ਸ਼ਿਵ ਕੁਮਾਰ, ਚੇਅਰਮੈਨ ਜਸਬੀਰ
ਸਿੰਘ ਚੰਢੋਕ, ਬਿੰਨੀ ਸਹੋਤਾ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ, ਵਿਜੇ ਕੁਮਾਰ ਪ੍ਰਧਾਨ
ਟੈਕਨੀਕਲ ਇੰਪਲਾਈਜ਼ ਯੂਨੀਅਨ, ਸੀਤਾ ਰਾਮ ਪ੍ਰਧਾਨ ਡਰਾਈਵਰ ਯੂਨੀਅਨ, ਗੁਲਜਾਰ ਸਿੰਘ
ਪ੍ਰਧਾਨ ਬਾਗਬਾਨੀ ਸ਼ਾਖਾ, ਸੁਰਜੀਤ ਸਿੰਘ, ਸ਼ੰਕਰ, ਸੁਭਾਸ਼ ਚੰਦ, ਨੇਤਰ, ਵਿਨੋਦ ਕੁਮਾਰ,
ਮੰਗਤ ਕਲਿਆਣ, ਸੰਜੇ ਕਾਂਗਣ, ਸੋਨੀ, ਕਮਲ ਘਨੋਰੀ, ਪੰਮੀ, ਰਾਜ ਕੁਮਾਰ, ਸੰਦੀਪ ਗਾਗੜ ਆਦਿ
ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...
