ਨਵਾਂਸ਼ਹਿਰ, 22 ਦਸੰਬਰ: ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਆਮ ਜਨਤਾ
ਦੇ ਆਰਥਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਕੀਤਾ ਹੈ ਕਿ ਜ਼ਿਲ੍ਹਾ ਸ਼ਹੀਦ
ਭਗਤ ਸਿੰਘ ਨਗਰ ਦੀ ਹਦੂਦ ਅੰਦਰ ਕੋਈ ਵੀ ਮਸ਼ੀਨ ਆਪਰੇਟਰ ਨਿਸ਼ਾਨਦੇਹੀ ਲਈ ਆਮ ਜਨਤਾ
ਪਾਸੋਂ 7 ਹਜ਼ਾਰ ਰੁਪਏ 25 ਏਕੜ ਤੱਕ (ਇੱਕ ਟੱਕ ਜਾਂ ਨੇੜੇ ਲੱਗਦੀ ਜ਼ਮੀਨ) ਅਤੇ 25 ਏਕੜ
ਤੋਂ ਜ਼ਿਆਦਾ ਰਕਬੇ ਦੀ ਨਿਸ਼ਾਨਦੇਹੀ ਲਈ 300 ਰੁਪਏ ਪ੍ਰਤੀ ਏਕੜ ਫੀਸ ਵਸੂਲ ਸਕਦਾ ਹੈ,
ਉਕਤ ਰੇਟ ਆਮ ਸਰਵੇ ਅਤੇ ਨਿਸ਼ਾਨਦੇਹੀ ਕਰ ਰਹੇ ਮਸ਼ੀਨ ਆਪਰੇਟਰਾਂ ਨਾਲ ਵਿਚਾਰ ਕਰਨ ਉਪਰੰਤ
ਫਿਕਸ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਟਾਂ 'ਤੇ ਡੀ.ਜੀ.ਪੀ.ਐਸ ਮਸ਼ੀਨ ਰਾਹੀਂ
ਨਿਸ਼ਾਨਦੇਹੀ ਦੀਆਂ ਸੇਵਾਵਾਂ ਦੇਣ ਲਈ ਜਨਰਲ ਹੋਮ ਸਰਵਿਸਸ ਪ੍ਰਾਈਵੇਟ ਲਿਮਿਟਡ, ਪਲਾਟ
ਨੰਬਰ 41 ਇੰਡਸਟਰੀਅਲ ਏਰੀਆ ਫੇਸ9 ਐਸ.ਏ ਐਸ ਨਗਰ ਮੋਹਾਲੀ ਪੰਜਾਬ ਅਤੇ ਐਸ.ਜੀ ਅਤੇ
ਐਸੋਸੀਏਟਸ, ਐਸ.ਸੀ.ਓ 4 ਨਿਊ ਸਨੀ ਇਨਕਲੇਵ ਸਾਹਿਬਜਾਦਾ ਅਜੀਤ ਸਿੰਘ ਨਗਰ ਪੰਜਾਬ ਵਲੋਂ
ਸਹਿਮਤੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਨਿਸ਼ਾਨਦੇਹੀ ਦੀ ਅਹਿਮ ਸਰਵਿਸ ਲਈ ਆਮ ਜਨਤਾ ਨੂੰ
ਡੀ.ਜੀ.ਪੀ.ਐਸ ਮਸ਼ੀਨ ਰਾਹੀਂ ਨਿਸ਼ਾਨਦੇਹੀ ਕਰਵਾਉਣ ਲਈ ਆਪਣੇ ਪੱਧਰ 'ਤੇ ਮਸ਼ੀਨ ਦਾ
ਇੰਤਜਾਮ ਕਰਨਾ ਪੈਂਦਾ ਹੈ, ਜਿਸ ਕਾਰਨ ਮਸ਼ੀਨ ਆਪਰੇਟਰਾਂ ਵਲੋਂ ਮਨਮਰਜੀ ਦੇ ਰੇਟ ਉਗਰਾਹੇ
ਜਾਂਦੇ ਹਨ। ਇਸ ਨਾਲ ਜਿਥੇ ਆਮ ਜਨਤਾ ਦਾ ਆਰਥਿਕ ਸੋਸ਼ਣ ਹੋ ਰਿਹਾ ਹੈ, ਉਥੇ ਪੰਜਾਬ
ਸਕਰਾਰ ਦਾ ਅਕਸ ਵੀ ਖਰਾਬ ਹੁੰਦਾ ਹੈ। ਉਨ੍ਹਾਂ ਉਕਤ ਰੇਟਾਂ ਨੂੰ ਲਾਗੂ ਕਰਵਾਉਣ ਲਈ
ਜ਼ਿਲ੍ਹੇ ਦੇ ਸਮੂਹ ਕਾਨੂੰਗੋਆ ਨੂੰ ਹਦਾਇਤ ਕੀਤੀ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...