Thursday, 7 December 2023

ਐਸ ਐਚ ਓ ਮਨਜੀਤ ਸਿੰਘ ਹੋਏ ਬੱਚਿਆਂ ਨਾਲ ਰੂਬਰੂ

 ਨਵਾਂਸ਼ਹਿਰ 7 ਦਸੰਬਰ :- ਥਾਣਾ ਸਦਰ ਦੇ ਮੁਖੀ ਐਸ.ਆਈ. ਮਨਜੀਤ ਸਿੰਘ ਨੇ ਆਪਣੀ ਟੀਮ ਨਾਲ ਸਸਸਸ ਲੰਗੜੋਆ ਵਿਖੇ ਸਵੇਰ ਦੀ ਸਭਾ ਵਿੱਚ ਬੱਚਿਆਂ ਨਾਲ ਸਮਾਜਿਕ ਅਲਾਮਤਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਚੰਗਾ ਖਿਡਾਰੀ ਤੇ ਉਤਮ ਵਿਦਿਆਰਥੀ ਬਣਨ ਲਈ ਪ੍ਰੇਰਿਤ ਕੀਤਾ। ਐਸ ਐਚ ਓ ਮਨਜੀਤ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਉਹ ਕਿਸੇ ਵੀ ਸ਼ਰਾਰਤੀ ਅਨਸਰ ਤੋਂ ਕੋਈ ਵੀ ਅਗਿਆਤ ਵਸਤੂ ਲੈ ਕੇ ਇਧਰੋਂ ਉਧਰ ਨਹੀਂ ਕਰਨਗੇ। ਉਹਨਾਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੇ ਸਮੱਸਿਆ ਲਈ ਪੁਲਿਸ ਨਾਲ ਰਾਬਤਾ ਕਰਨ ਦੀ ਗੱਲ ਕਹੀ। ਏ ਐਸ ਆਈ ਅਮਰਨਾਥ ਨੇ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਸਮੇਂ ਸਿਰ ਸਕੂਲ ਆਉਣਾ, ਅਧਿਆਪਕ ਤੇ ਮਾਪਿਆਂ ਦਾ ਸਤਿਕਾਰ ਕਰਨਾ ਤੇ ਬਿਨਾਂ ਲਾਈਸੈਂਸ ਤੋਂ ਵਾਹਨ ਨਾ ਚਲਾਉਣ ਲਈ ਪ੍ਰੇਰਿਤ ਕੀਤਾ। ਪੁਲਿਸ ਟੀਮ ਵਿਚ ਏ ਐਸ ਆਈ ਜਨਕ ਰਾਜ,ਹੌਲਦਾਰ ਅਮਰਜੀਤ ਸਿੰਘ ਉਹਨਾਂ ਦੇ ਨਾਲ ਸਨ। ਸਕੂਲ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਆਈ ਹੋਈ ਪੁਲਿਸ ਟੀਮ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਉਹਨਾਂ ਵਲੋਂ ਦਿੱਤੇ ਗਏ ਸੰਦੇਸ਼ ਨੂੰ ਆਪਣੇ ਤੇ ਲਾਗੂ ਕਰਨ ਦੀ ਗੱਲ ਕਹੀ।ਇਸ ਮੌਕੇ ਸਕੂਲ ਦੇ ਮੈਡਮ ਸਪਨਾ, ਬਲਦੀਪ ਸਿੰਘ, ਪਰਦੀਪ ਕੌਰ, ਜਸਵਿੰਦਰ ਸਿੰਘ ਸੰਧੂ, ਸੁਖਵਿੰਦਰ ਲਾਲ, ਮਨਮੋਹਣ ਸਿੰਘ, ਕਿਰਨਦੀਪ ਕੌਰ,ਨੀਰਜ ਬਾਲੀ, ਸ਼ਰੂਤੀ ਸ਼ਰਮਾ, ਸੁਮੀਤ ਸੋਢੀ, ਅਸ਼ਵਨੀ ਕੁਮਾਰ ਗੁਰਪ੍ਰੀਤ ਸਿੰਘ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ - ਸਵੇਰ ਦੀ ਸਭਾ ਵਿੱਚ ਥਾਣਾ ਸਦਰ ਦੇ ਮੁਖੀ ਮਨਜੀਤ ਸਿੰਘ ਬੱਚਿਆਂ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹੋਏ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME