Wednesday, 20 December 2023

ਆਪਣੇ ਹੋਟਲਾਂ ਤੇ ਹੋਰ ਵਪਾਰਕ ਅਦਾਰਿਆਂ ਨੂੰ ਅੰਤਰਰਾਸ਼ਟੀ ਪਹਿਚਾਣ ਦੇਣ ਲਈ ‘ਨਿਧੀ’ ਪੋਰਟਲ ਉਤੇ ਰਜਿਸਟਰਡ ਹੋਵੋ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 20 ਦਸੰਬਰ :-ਕੇਂਦਰ ਸਰਕਾਰ ਵੱਲੋਂ ਆਤਮ ਨਿਰਭਰ ਭਾਰਤ ਤਹਿਤ ਰਾਸ਼ਟਰੀ
ਪੱਧਰ ਉਤੇ ਮਹਿਮਾਨ ਨਿਵਾਜੀ ਖੇਤਰ ਵਿਚ ਕੰਮ ਕਰ ਰਹੀਆਂ ਇਕਾਈਆਂ, ਜਿੰਨਾ ਵਿਚ ਹੋਟਲ,
ਹੋਮ ਸਟੇਅ, ਬਰੈਡ ਐਂਡ ਬਰੈਕਫਾਸਟ ਸਹੂਲਤਾਂ ਦੇਣ ਵਾਲੇ ਘਰ, ਫਾਰਮ ਹਾਊਸ, ਰੈਸਟੋਰੈਂਟ,
ਕੈਟਰ, ਟਰੈਵਲ ਏਜੰਟ, ਟੂਰ ਅਪਰੇਟਰਾਂ, ਟਰੈਵਲ ਐਗਰੀਗੇਟਰ, ਟੂਰਿਸਟ ਗਾਈਡ, ਕਨਵੈਨਸ਼ਨ
ਸੈਟਰ ਆਦਿ ਸ਼ਾਮਿਲ ਹਨ, ਦਾ ਡੈਟਾ ਇਕ ਪਲੇਟਫਾਰਮ, ਜਿਸਦਾ ਨਾਮ 'ਨਿਧੀ' ਹੈ, ਉਤੇ
ਰਜਿਸਟਰਡ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਡੈਟੇ ਤੋਂ ਦੇਸੀ ਤੇ ਵਿਦੇਸ਼ੀ ਯਾਤਰੀ
ਅਤੇ ਹੋਰ ਲੋਕ ਜਿੰਨਾ ਨੇ ਆਪਣੀ ਜਾਂ ਆਪਣੇ ਗਾਹਕਾਂ ਦੀ ਲੋੜ ਅਨੁਸਾਰ ਟੂਰ ਸੇਵਾਵਾਂ
ਦੇਣੀਆਂ ਹੁੰਦੀਆਂ ਹਨ, ਉਹ ਤੁਹਾਡੇ ਨਾਲ ਸਿੱਧੇ ਸੰਪਰਕ ਵਿਚ ਆ ਜਾਣਗੇ। ਉਨਾਂ ਕਿਹਾ ਕਿ
ਅੱਜ ਦੇ ਯੁੱਗ ਵਿਚ ਜਦੋਂ ਵੀ ਕੋਈ ਵਿਅਕਤੀ ਕਿਸੇ ਦੂਸਰੇ ਸ਼ਹਿਰ ਜਾਂ ਦੇਸ਼ ਸੈਰ ਲਈ
ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇੰਟਰਨੈਟ ਉਤੇ ਜਾ ਕੇ ਉਥੋਂ ਦੀਆਂ ਸੇਵਾਵਾਂ ਤੇ
ਸਥਾਨਾਂ ਬਾਰੇ ਜਾਣਦਾ ਹੈ। ਉਨਾਂ ਕਿਹਾ ਕਿ ਇਸ ਮੌਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ
ਗਿਆ ਨਿਧੀ ਪੋਰਟਲ ਸਭ ਤੋਂ ਵੱਧ ਸਹੀ ਜਾਣਕਾਰੀ ਦੇਣ ਵਾਲਾ ਸੋਮਾ ਹੋਵੇਗਾ ਅਤੇ ਗਾਹਕ
ਉਸਦੀ ਸੂਚਨਾ ਅਨੁਸਾਰ ਹੀ ਆਪਣੀ ਯੋਜਨਾਬੰਦੀ ਕਰਨਗੇ। ਇਸ ਤੋਂ ਇਲਾਵਾ ਸਰਕਾਰਾਂ ਉਸ
ਸ਼ਹਿਰ ਵਿਚ ਦਰਜ ਹੋਟਲਾਂ ਤੇ ਹੋਰ ਵਪਾਰਕ ਅਦਾਰਿਆਂ ਦਾ ਡੈਟਾ ਵੇਖ ਪੜਤਾਲ ਕਰਕੇ ਹੀ ਉਸ
ਸ਼ਹਿਰ ਦੇ ਵਿਕਾਸ ਦੀ ਯੋਜਨਾਬੰਦੀ ਕਰਨ ਲਈ ਅੱਗੇ ਆਉਣਗੀਆਂ। ਉਨਾਂ ਉਕਤ ਅਦਾਰਿਆਂ ਦੇ
ਮਾਲਕਾਂ ਜਾਂ ਇੰਨਾ ਨੂੰ ਚਲਾਉਣ ਵਾਲੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ
ਕਾਰੋਬਾਰ ਦੇ ਵਿਸਥਾਰ ਅਤੇ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਪ੍ਰਚਾਰਨ-ਪਸਾਰਨ ਵਾਸਤੇ
ਆਪਣੇ ਅਦਾਰੇ ਨਿਧੀ ਪੋਰਟਲ ਉਤੇ ਜਰੂਰ ਦਰਜ ਕਰਵਾਉਣ। ਉਨਾਂ ਦੱਸਿਆ ਕਿ ਇਸ ਲਈ ਕਿਸੇ
ਦਫਤਰ ਜਾਣ ਦੀ ਲੋੜ ਨਹੀਂ, ਬਲਕਿ ਵਿਭਾਗ ਦੀ ਵੈਬਸਾਈਟ www.nidhi.tourism.gov.in
ਉਤੇ ਜਾ ਕੇ ਆਪ ਹੀ ਆਪਣੇ ਅਦਾਰੇ ਨੂੰ ਦਰਜ ਕਰ ਸਕਦੇ ਹਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME