Saturday, 23 December 2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਮਨਾਇਆ ਸ਼ਹਾਦਤ ਦਾ ਦਿਹਾੜਾ

  ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਲਗਾਇਆ ਦੁੱਧ ਦਾ ਲੰਗਰ
ਨਵਾਂਸ਼ਹਿਰ 23 ਦਸੰਬਰ:- ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਸਿਖਿਆ ਵਿਭਾਗ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਮਨਾਉਣ ਦੀਆਂ ਪ੍ਰਾਪਤ ਹਦਾਇਤਾਂ ਤੇ ਚੱਲਦਿਆਂ ਅੱਜ ਸਸਸਸ ਲੰਗੜੋਆ ਵਿਖੇ ਸਵੇਰ ਦੀ ਸਭਾ ਵਿੱਚ ਗੁਰੂ ਕੇ ਲਾਲਾਂ ਨੂੰ ਯਾਦ ਕੀਤਾ ਗਿਆ। ਮੰਚ ਸੰਚਾਲਨ ਮਨਮੋਹਣ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਛੱਡਣਾ ਤੇ ਚਮਕੌਰ ਸਾਹਿਬ ਤੇ ਸਰਹਿੰਦ ਦਾ ਸਾਕਾ ਸੁਣਾ ਕੇ ਬੱਚਿਆਂ ਦੇ ਗਿਆਨ ਵਿਚ ਵਾਧਾ ਕੀਤਾ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਬੱਚਿਆਂ ਨੂੰ ਦਸਿਆ ਕਿ ਕਿਵੇਂ ਛੋਟੀ ਉਮਰ ਵਿਚ ਸਾਹਿਬਜ਼ਾਦੇ ਧਰਮ ਤੋਂ ਕੁਰਬਾਨ ਹੋਏ।ਇਸ ਮੌਕੇ ਸੰਸਥਾ ਦੇ ਵਿਦਿਆਰਥੀ ਸਿਵਾਨਾ, ਜੈਸਮੀਨ, ਸ਼ਿਵਾ, ਅਕਾਸ਼, ਅਭਿਨਵ, ਅਨੂ ਤੇ ਤਰੰਨੂ ਵਲੋਂ ਅੱਜ ਦੇ ਵਿਸ਼ੇ ਉਤੇ ਭਾਸ਼ਣ, ਕਵਿਤਾ ਉਚਾਰਨ ਤੇ ਸ਼ਬਦ ਗਾਇਨ ਕੀਤਾ ਗਿਆ। ਸੁਖਵਿੰਦਰ ਲਾਲ, ਹਰਿੰਦਰ ਸਿੰਘ ਤੇ ਕਲਪਨਾ ਬੀਕਾ ਨੇ ਬੱਚਿਆਂ ਤੋਂ ਵਿਸ਼ੇ ਨਾਲ ਸਬੰਧਤ ਪ੍ਰਸ਼ਨੋਤਰੀ ਮੁਕਾਬਲਾ ਕਰਵਾਉਂਦਿਆਂ ਸਵਾਲ ਪੁੱਛੇ। ਪ੍ਰਿੰਸੀਪਲ ਤੇ ਸਟਾਫ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ। ਮੈਡਮ ਗੁਨੀਤ ਵਲੋਂ ਬੱਚਿਆਂ ਨੂੰ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਤੇ ਚਾਨਣਾ ਪਾਇਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨੋਹਰ ਸਿੰਘ,ਬਲਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਕੌਰ ਅਸ਼ਵਨੀ ਕੁਮਾਰ, ਗੁਰਪ੍ਰੀਤ ਕੌਰ, ਮੀਨਾ ਰਾਣੀ, ਸੁਸ਼ੀਲ ਕੁਮਾਰ,ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਪ੍ਰਦੀਪ ਸਿੰਘ, ਸੁਮੀਤ ਸੋਢੀ, ਹਿਮਾਂਸ਼ੂ ਸੋਬਤੀ, ਲਖਵੀਰ ਸਿੰਘ ਸੁਰੱਖਿਆ ਗਾਰਡ ਤੇ ਪਰਮਜੀਤ ਸਿੰਘ ਸੁਰੱਖਿਆ ਗਾਰਡ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME