Friday, 10 May 2024

ਮਨਜੀਤ ਬਾਲੀ ਦੇ ਯਤਨਾਂ ਸਦਕਾ ਡਾ. ਅੰਬੇਡਕਰ ਫਾਊਂਡੇਸ਼ਨ ਵੱਲੋ 38 ਮਰੀਜ਼ਾਂ ਦੇ ਇਲਾਜ ਲਈ ਭੇਜੀ 1 ਕਰੋੜ 8 ਲੱਖ 75 ਹਜ਼ਾਰ ਦੀ ਰਾਸ਼ੀ

ਪੰਜਾਬ ਦਾ ਕੋਈ ਵੀ ਅਨੁਸੂਚਿਤ ਵਰਗ ਦਾ ਜ਼ਰੂਰਤਮੰਦ ਇਲਾਜ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ - ਬਾਲੀ।
ਜਲੰਧਰ 10 ਮਈ-  ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਚੱਲ ਰਹੀ ਡਾ. ਅੰਬੇਡਕਰ ਫਾਊਂਡੇਸ਼ਨ ਵੱਲੋਂ ਸਮਾਜ ਸੇਵਕ ਅਤੇ ਸੀਨੀਅਰ ਆਗੂ ਭਾਜਪਾ ਸ੍ਰੀ ਮਨਜੀਤ ਬਾਲੀ ਦੇ ਅਣਥੱਕ ਯਤਨਾਂ ਸਦਕਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲਿਆਂ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵੱਖ-ਵੱਖ ਗੰਭੀਰ ਬਿਮਾਰੀਆਂ ਤੋਂ ਪੀੜਤ ਲੋੜਵੰਦ 38 ਮਰੀਜ਼ਾ ਨੂੰ 1 ਕਰੋੜ 8 ਲੱਖ 75 ਹਜ਼ਾਰ ਰੁਪਏ ਇਲਾਜ ਲਈ ਸਬੰਧਤ ਹਸਪਤਾਲਾਂ ਨੂੰ ਭੇਜੇ ਗਏ।  ਬਾਲੀ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਹੈ ਕਿ ਪੰਜਾਬ ਦਾ ਅਨੁਸੂਚਿਤ ਜਾਤੀ ਵਰਗ ਦਾ ਕੋਈ ਵੀ ਲੋੜਵੰਦ ਮਰੀਜ਼ ਪੈਸਿਆਂ ਦੁੱਖੋਂ ਇਲਾਜ ਤੋਂ ਵਾਝਾਂ ਨਾ ਰਹਿ ਜਾਵੇ। ਬਾਲੀ ਨੇ ਇਹ ਵੀ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਉਨ੍ਹਾਂ ਤੱਕ ਪਹੁੰਚਾਉਣ ਲਈ ਡਾ. ਅੰਬੇਡਕਰ ਫਾਊਂਡੇਸ਼ਨ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ  ਕਿ ਪੰਜਾਬ ਦਾ ਕੋਈ ਵੀ ਜ਼ਰੂਰਤਮੰਦ ਅਨੁਸੂਚਿਤ ਜਾਤੀ ਵਰਗ ਦਾ ਵਿਅਕਤੀ ਪੈਸੇ ਖੁਣੋਂ ਇਲਾਜ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਜ਼ਿਲ੍ਹਾ ਜਲੰਧਰ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਮਰੀਜ਼ ਊਸ਼ਾ ਰਾਣੀ, ਸੰਜੀਵ ਕੁਮਾਰ, ਰਮਨ ਕੁਮਾਰ, ਚਰਨਜੀਤ ਕੁਮਾਰ, ਬਲਵੀਰ ਚੰਦ, ਨਿਰਮਲ ਚੰਦ, ਯੋਗਰਾਜ, ਸੁਸ਼ਮਾ ਰਾਣੀ, ਪੂਜਾਂ ਰਾਣੀ, ਮਨੋਜ, ਰਜਨੀ ਬਾਲਾ, ਬਲਵਿੰਦਰ ਸਿੰਘ, ਦਲਜੀਤ ਕੁਮਾਰ, ਸੁਖਦੀਪ ਸਿੰਘ, ਉਂਕਾਰ ਸਿੰਘ, ਰੇਸ਼ਮ ਕੋਰ, ਕੁਲਵੀਰ ਸਿੰਘ, ਰਾਕੇਸ਼ ਕੁਮਾਰ, ਪਰਮਜੀਤ ਕੌਰ, ਗੂਰਵਿੰਦਰ ਸਿੰਘ, ਨੀਲਮ ਰਾਣੀ , ਸੁਲੱਖਣ ਸਿੰਘ, ਸੁਨੀਤਾ, ਪ੍ਰਿੰਕਾਂ, ਨਰਿੰਦਰ ਸਿੰਘ, ਲਾਲੀ, ਚਮਨ ਲਾਲ, ਸਾਰੇ ਇਹ ਕਿਡਨੀ ਦੀ ਬਿਮਾਰੀ ਤੋਂ, ਭੁਪਿੰਦਰ ਕੁਮਾਰ, ਕੁਲਵਿੰਦਰ ਕੌਰ, ਨੀਲਮ‌ ਦੇਵੀ, ਕੁਲਵੀਰ ਕੌਰ, ਸੋਮ ਨਾਥ, ਜਸਪਾਲ ਕੌਰ ਇਹ ਸਾਰੇ ਸਾਰੇ ਕੈਂਸਰ ਦੀ ਬਿਮਾਰੀ ਤੋਂ ਬਦਲੂ ਸਰੋਜ, ਮਨਪ੍ਰੀਤ, ਧਰਮਿੰਦਰ ਸਿੰਘ, ਜਵਾਲਾ ਸਿੰਘ ਅਤੇ ਬਲਕਾਰ ਸਿੰਘ ਇਹ ਸਾਰੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਇਨ੍ਹਾਂ ਮਰੀਜ਼ਾਂ ਵਲੋਂ ਉਨ੍ਹਾਂ ਨੂੰ ਮਿਲੇ ਕਾਗਜ਼ਾਤਾਂ ਦੀ ਲੋੜੀਂਦੀ ਕਾਰਵਾਈ ਕਰਨ ਉਪਰੰਤ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਵਲੋਂ ਰਾਸ਼ੀ ਜਾਰੀ ਕੀਤੀ ਗਈ ਤਾਂ ਜੋ ਇਨ੍ਹਾਂ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਹੋ ਸਕੇ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME