Monday, 20 May 2024

ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ

 
ਪਿੰਡਾਂ ਚ ਵੱਸਦੀ ਕਲਾ ਦਾ ਕੀਤਾ ਜਾਵੇਗਾ ਨਵੀਨੀਕਰਣ

ਅੰਮ੍ਰਿਤਸਰ May 20, ਮਜੀਠਾ ਦੇ ਟਾਹਲੀ ਸਾਹਿਬ ਅਤੇ ਰਾਮ ਦੀਵਾਲੀ ਹਿੰਦੂਆਂ ਵਿਖੇ ਕਾੰਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਚ ਮੀਟਿੰਗ ਕੀਤੀ ਗਈ। ਇਸ ਦੌਰਾਨ ਗੁਰਜੀਤ ਸਿੰਘ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾ ਦੀ ਕਲਾ ਨੂੰ ਸਿਰਫ ਇੱਕ ਮੌਕਾ ਦੇਣ ਦੀ ਲੋੜ ਹੈ  ਜਿਸ ਨਾਲ ਪੂਰੇ ਰਾਜ ਦਾ ਵਿਕਾਸ ਹੋਵੇਗਾ।

ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਅੰਮ੍ਰਿਤਸਰ ਦੇ ਪਿੰਡਾਂ ਚ ਫੈਲੀ ਪੁਰਾਤਨ ਕਲਾਂ ਬੇਹਦ ਯੂਨੀਕ ਹੈ ਅਤੇ ਇਹਨਾਂ ਕਲਾਂਵਾਂ ਨੂੰ ਇਕ ਹੱਲਾਸ਼ੇਰਾ ਦੇਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਰਿਵਾਇਡੀ ਇੰਡਸਟ੍ਰੀ ਬੀਜੇਪੀ ਦੀ ਨਾਕਾਮਿਆਂ ਕਾਰਣ ਦੂਜੇ ਰਾਜਾਂ ਵਿੱਚ ਸ਼ਿਫਟ ਹੋ ਗਈ ਹੈ ਜਿਸਨੂੰ ਮੁੜ ਸਜੀਵ ਕਰਣ ਲਈ ਕਾੰਗਰਸ ਦਾ ਸਾਥ ਦੇਣਾ ਜਰੁਰੀ ਹੈ। ਉਹਨਾਂ ਨੇ ਕਿਹਾ ਕਿ ਕਾੰਗਰਸ ਨੂੰ ਲਿਆਉਣਾ ਦੇਸ਼ ਦੀ ਅਵਾਜ ਹੈ।  

ਇਸ ਮੌਕੇ ਸ੍ਰ ਭਗਵੰਤ ਪਾਲ ਸਿੰਘ ਸੱਚਰ, ਸਰਪੰਚ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਸਰਪੰਚ ਗੁਰਵਿੰਦਰ ਸਿੰਘ, ਪ੍ਰਧਾਨ ਨਵਦੀਪ ਸਿੰਘ ਸੋਨਾ, ਬਲਾਕ ਪ੍ਰਧਾਨ ਨਵਤੇਜ ਪਾਲ ਸਿੰਘ, ਸ਼ਮਸ਼ੇਰ ਸਿੰਘ ਬਾਬੋਵਾਲ, ਪਰਮਜੀਤ ਸਿੰਘ ਬਿੱਲੂ, ਅਸ਼ੋਕ ਮੱਤੇਵਾਲ, ਦਿਲਬਾਗ ਸਿੰਘ ਬਾਬੋਵਾਲ, ਹਰਮਨ ਸਿੰਘ, ਸੁੱਖ ਮਹਿਮਦਪੁਰ, ਬਾਬਾ ਲੱਖਾ ਸਿੰਘ ਸਿਆਲਕਾ, ਮੁਕੇਸ਼ ਭਨੋਟ ਰੂਪੋਵਾਲੀ, ਸਾਬੀ ਰੂਪੋਵਾਲੀ, ਨਿੱਕੂ ਬਾਬੋਵਾਲ, ਬਲਦੇਵ ਸਿੰਘ, ਲਖਵਿੰਦਰ ਸਿੰਘ ਸ਼ਾਹ, ਸੁਰਿੰਦਰ ਸਿੰਘ ਚਾਟੀਵਿੰਡ ਲਹਿਲ ਅਤੇ ਹੋਰ ਵਰਕਰ ਸਾਥੀ ਮੋਜੂਦ ਸਨ। 

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME