ਅੰਮ੍ਰਿਤਸਰ, 20 ਮਈ -- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਲਈ ਵਰਤੀਆਂ ਜਾਣ ਵਾਲੀਆਂ ਈ.ਵੀ.ਐਮ ਮਸ਼ੀਨਾਂ ਦੀ ਦੂਜੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਦੀ ਦੇਖਰੇਖ ਹੇਠ ਚੋਣ ਕਮਿਸ਼ਨ ਦੇ ਸਾਫ਼ਟਵੇਅਰ ਰਾਹੀਂ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 2134 ਪੋਲਿੰਗ ਸਟੇਸ਼ਨ ਹਨ, ਇਸ ਲਈ ਅੱਜ 11 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਰੈਂਡਮਾਈਜ਼ੇਸ਼ਨ ਰਾਹੀਂ ਵੋਟਿੰਗ ਮਸ਼ੀਨਾਂ ਅਲਾਟ ਕਰ ਦਿੱਤੀਆਂ ਗਈਆਂ ਹਨ। ਹਰੇਕ ਹਲਕੇ ਨੂੰ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਨਾਲੋਂ 20 ਫੀਸਦੀ ਵੱਧ ਬੈਲਟ ਯੂਨਿਟ (ਬੀ ਯੂ) ਅਤੇ ਕੰਟਰੋਲ ਯੂਨਿਟ (ਸੀ ਯੂ) ਅਤੇ 30 ਫੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਗਈਆਂ ਹਨ ਤਾਂ ਜੋ ਮਸ਼ੀਨ ਖਰਾਬ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਕੋਲ ਰਾਖਵਾਂ ਕੋਟਾ ਰਹੇ।
ਉਨ੍ਹਾਂ ਦੱਸਿਆ ਕਿ ਅਜਨਾਲਾ ਵਿੱਚ 188 ਪੋਲਿੰਗ ਬੂਥਾਂ ਨੂੰ 450 ਬੈਲਟ ਯੂਨਿਟ , ਕੰਟਰੋਲ ਯੂਨਿਟ 225 ਅਤੇ ਵੀ ਵੀ ਪੈਟ 244 ਅਲਾਟ ਕੀਤੇ ਗਏ ਹਨ। ਰਾਜਾ ਸਾਂਸੀ ਵਿੱਚ 222 ਪੋਲਿੰਗ ਬੂਥਾਂ ਲਈ 532 ਬੈਲਟ ਯੂਨਿਟ, ਕੰਟਰੋਲ ਯੂਨਿਟ 266, ਵੀ ਵੀ ਪੈਟ 288 ਮਜੀਠਾ ਵਿੱਚ 187 ਪੋਲਿੰਗ ਬੂਥਾਂ ਲਈ 448 ਬੈਲਟ ਯੂਨਿਟ, ਕੰਟਰੋਲ ਯੂਨਿਟ 224 ਵੀ ਵੀ ਪੈਟ 243, ਜੰਡਿਆਲਾ ਵਿੱਚ 216ਪੋਲਿੰਗ ਬੂਥਾਂ ਲਈ 518 ਬੈਲਟ ਯੂਨਿਟ, ਕੰਟ੍ਰੋਲ ਯੂਨਿਟ 259 ਵੀ ਵੀ ਪੈਟ 280 ,ਅੰਮ੍ਰਿਤਸਰ ਉੱਤਰੀ ਨੂੰ 204 ਪੋਲਿੰਗ ਬੂਥਾਂ ਲਈ 488 ਬੈਲਟ ਯੂਨਿਟ, ਕੰਟ੍ਰੋਲ ਯੂਨਿਟ 244, ਵੀ ਵੀ ਪੈਟ 265,ਅੰਮ੍ਰਿਤਸਰ ਪੱਛਮੀ ਨੂੰ 208 ਪੋਲਿੰਗ ਬੂਥਾਂ ਲਈ 498 ਬੈਲਟ ਯੂਨਿਟਕੰਟ੍ਰੋਲ ਯੂਨਿਟ 249 ਵੀ ਵੀ ਪੈਟ 270, ਅੰਮ੍ਰਿਤਸਰ ਕੇਂਦਰੀ ਨੂੰ 138 ਪੋਲਿੰਗਬੂਥਾਂ ਲਈ 330ਬੈਲਟ ਯੂਨਿਟ, ਕੰਟ੍ਰੋਲ ਯੂਨਿਟ 165 ਵੀ ਵੀ ਪੈਟ 179,ਅੰਮ੍ਰਿਤਸਰ ਪੂਰਵੀ ਨੂੰ 170 ਪੋਲਿੰਗ ਬੂਥਾਂ ਲਈ 408 ਬੈਲਟ ਯੂਨਿਟ,204 ਕੰਟ੍ਰੋਲ ਯੂਨਿਟ 221 ਵੀ ਵੀ ਪੈਟ,ਅੰਮ੍ਰਿਤਸਰ ਦੱਖਣੀ ਨੂੰ 169 ਪੋਲਿੰਗ ਬੂਥਾਂ ਲਈ 404 ਬੈਲਟ ਯੂਨਿਟ,202 ਕੰਟ੍ਰੋਲ ਯੂਨਿਟ,219 ਵੀ ਵੀ ਪੈਟ, ਅਟਾਰੀ ਨੂੰ 198 ਪੋਲਿੰਗ ਬੂਥਾਂ ਲਈ 474 ਬੈਲਟ ਯੂਨਿਟ,237 ਕੰਟ੍ਰੋਲ ਯੂਨਿਟ,257 ਵੀ ਵੀ ਪੈਟ ਅਤੇ ਬਾਬਾ ਬਕਾਲਾ ਨੂੰ 234 ਪੋਲਿੰਗ ਬੂਥਾਂ ਲਈ 560 ਬੈਲਟ ਯੂਨਿਟ,280 ਕੰਟ੍ਰੋਲ ਯੂਨਿਟ ਅਤੇ 304 ਵੀ ਵੀ ਪੈਟ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ।
ਇਸ ਮੌਕੇ ਜਨਰਲ ਆਬਜ਼ਰਵਰ ਸ਼੍ਰੀ ਰਾਧੇ ਬਿਨੋਦ ਸ਼ਰਮਾ, ਚੋਣ ਤਹਿਸੀਲਦਾਰ ਸ: ਇੰਦਰਜੀਤ ਸਿੰਘ, ਚੋਣ ਕਾਨੂੰਗੋ ਸ: ਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜਰ ਸਨ