Monday, 27 May 2024

ਆਪ ਦਾ 13 - ਜ਼ੀਰੋ 4 ਜੂਨ ਨੂੰ ਜ਼ੀਰੋ - 13 ਵਿੱਚ ਬਦਲ ਜਾਵੇਗਾ -- ਗੁਰਜੀਤ ਔਜਲਾ


ਅੰਮ੍ਰਿਤਸਰ - ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਸਵਾ ਦੋ ਸਾਲ ਦਾ ਸਮਾਂ ਹੋ ਗਿਆ ਹੈ, ਪਰ ਵਿਕਾਸ ਕਾਰਜ ਪੂਰੀ ਤਰਹਾਂ ਠੱਪ ਪਏ ਹਨ। ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੀ ਪਾਰਟੀ ਨੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ। ਲੋਕ ਦੁਖੀ ਹੋ ਕੇ ਫਿਰ ਕਾਂਗਰਸ ਪਾਰਟੀ ਵੱਲ ਪਰਤ ਰਹੇ ਹਨ, ਜਦਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇਰਾਂ ਜ਼ੀਰੋ ਦੀ ਗੱਲ ਕਰਦੇ ਹਨ।  ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਚਾਰ ਜੂਨ ਨੂੰ ਇਹ 13 -0 ਨਹੀਂ 0-13 ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਹਲਕਾ ਰਾਜਾ ਸਾਂਸੀ ਦੇ ਪਿੰਡ ਖਿਆਲਾ ਅਤੇ ਬੱਚੀ ਵਿੰਡ ਵਿਖੇ ਕੀਤੀਆਂ ਰੈਲੀਆਂ ਦੌਰਾਨ ਕੀਤਾ।

 ਇਸ ਸਮੇਂ ਉਹਨਾਂ ਦੇ ਨਾਲ ਹਲਕਾ ਵਿਧਾਇਕ ਸ੍ਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਸ੍ਰੀ ਦਿਲਰਾਜ ਸਰਕਾਰੀਆ ਵੀ ਸਨ।  ਉਹਨਾਂ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਤੋਂ ਦੁਖੀ ਲੋਕਾਂ ਨੂੰ ਹੁਣ ਇੱਕੋ ਇੱਕ ਚਾਨਣ ਦੀ ਕਿਰਨ ਦਿਸ ਰਹੀ ਹੈ ਉਹ ਹੈ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ।  ਉਹਨਾਂ ਅੱਗੇ  ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਬਣਾਏ, ਜਿਹਨਾਂ ਨੂੰ ਰੱਦ ਕਰਵਾਉਣ ਲਈ ਲੰਮਾ ਸਮਾਂ ਚੱਲੇ ਸੰਘਰਸ਼ ਤੋਂ ਬਾਅਦ ਆਖਰ ਮੋਦੀ ਨੂੰ ਝੁਕਣਾ ਪਿਆ ਅਤੇ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਪਏ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਵੀ ਲੋਕਾਂ ਨੂੰ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਸ੍ਰੀ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਕਿਹਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਲਰਾਜ ਸਿੰਘ ਸਰਕਾਰੀਆ ਹੁਸ਼ਿਆਰ ਸਿੰਘ ਬਰਾੜ, ਸਰਪੰਚ ਸੋਨਾ ਬਲੱਗਣ, ਬਲਜਿੰਦਰ ਸਿੰਘ ਸੰਧੂ, ਰੇਸ਼ਮ ਸਿੰਘ ਬੱਚੀ ਵਿੰਡ, ਸਰਪੰਚ ਪਰਗਟ ਸਿੰਘ ਬੋਪਾ ਰਾਏ ਬਾਜ ਸਿੰਘ, ਸਰਪੰਚ ਕੇਵਲ ਸਿੰਘ ਬੋਪਾਰਾਏ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਸਨਪ੍ਰੀਤ ਔਜਲਾ, ਅਮਨਦੀਪ ਕੱਕੜ, ਚੇਅਰਮੈਨ ਗੁਰਭੇਜ ਸਿੰਘ ਵਣੀਏ ਕੇ, ਜਿਲਾ ਪਰਿਸ਼ਦ ਮੈਂਬਰ ਗੁਰਦੇਵ ਸਿੰਘ ਸਹੂਰਾ, ਸਰਪੰਚ ਸੁਰਜੀਤ ਸਿੰਘ ਗਾਗਰਮੱਲ, ਸਰਪੰਚ ਦਲਬੀਰ ਸਿੰਘ ਬਹਿੜਵਾਲ, ਸਰਪੰਚ ਮਨਿੰਦਰ ਸਿੰਘ ਕਮਾਸਕੇ, ਬਿੱਲਾ ਜੋਧਪੁਰੀਆ ਬੱਚੀ ਵਿੰਡ ਅਤੇ ਬੀਬੀ ਅਨੂਪ ਕੌਰ ਤੋਂ ਇਲਾਵਾ  ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸਾਥੀ ਮੋਜੂਦ ਸਨ। ਸ਼ਾਮ ਨੂੰ ਸ੍ਰੀ ਗੁਰਜੀਤ ਸਿੰਘ ਔਜਲਾ ਵੱਲੋਂ ਮਜੀਠ ਮੰਡੀ ਅੰਮ੍ਰਿਤਸਰ ਦੇ ਲਾਗਲੇ ਬਾਜ਼ਾਰਾਂ ਵਿੱਚ ਡੋਰ ਟੂ ਡੋਰ ਮੁਹਿੰਮ ਵੀ ਚਲਾਈ ਗਈ ਜਿਸ ਸਮੇਂ ਲੋਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਇਹ ਮੁਹਿੰਮ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਯੋਗ ਅਗਵਾਈ ਹੇਠ ਚਲਾਈ ਗਈ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME