ਨਵਾਂਸ਼ਹਿਰ 20 ਮਈ :- ਡਾ. ਮਹਿਤਾਬ ਸਿੰਘ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾ. ਮੁਕੇਸ਼ ਕੁਮਾਰ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਪ੍ਰੇਮ ਕੁਮਾਰ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਜੀ ਦੀਆਂ ਹਦਾਇਤ ਮੁਤਾਬਿਕ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ
ਗਿਰੋਹ ਦੇ 7 ਮੈਂਬਰਾਂ ਨੂੰ ਤਿੰਨ ਨਜਾਇਜ ਹਥਿਆਰਾਂ ਅਤੇ ਜਿੰਦਾ ਰੌਂਦਾ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧ ਡਾ. ਮਹਿਤਾਬ ਸਿੰਘ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17-05-2024 ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਦੀਪਕ ਕੁਮਾਰ ਉਰਫ
ਦੀਪੂ ਪੁੱਤਰ ਅਜੇ ਕੁਮਾਰ ਵਾਸੀ ਮੁਹੱਲਾ ਘਾਟੀ ਤੇਲੀਆਂ ਰਾਹੋ, ਪ੍ਰਭਜੋਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਤਪੁਰ ਉਲੱਦਣੀ ਥਾਣਾ ਬਲਾਚੌਰ, ਸਿਮਰਨਜੀਤ ਸਿੰਘ ਪੁੱਤਰ ਉਰਫ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦੁਧਾਲਾ ਥਾਣਾ ਰਾਹੋਂ, ਅਮਨਪ੍ਰੀਤ ਸਿੰਘ ਉਰਫ ਅਮਨ ਪੁੱਤਰ ਹਰਦੀਪ ਸਿੰਘ ਵਾਸੀ ਸੁੱਜੋਂ ਗੈਂਗਸਟਰਾਂ ਦਾ ਨਜਾਇਜ ਅਸਲਾ ਐਮੋਨੀਸ਼ਨ ਸੰਭਾਲਦੇ ਹਨ ਤੇ ਇਕ ਜਗਾ ਤੋਂ ਦੁਜੀ ਜਗਾ ਤੱਕ ਪਹੁੰਚਾੳ ੁਦੇ ਹਨ ਤੇ ਜੋ ਗੈਂਗਸਟਰ ਮਾੜੇ ਅਨਸਰ ਵਾਰਦਾਤਾਂ ਕਰਕੇ ਭੱਜੇ ਹੋਏ ਹਨ, ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕਰਦੇ ਹਨ,
ਜਿਸ ਤੇ ਇਨ੍ਹਾ ਚਾਰ ਵਿਅਕਤੀਆਂ ਖਿਲਾਫ ਮੁੱਕਦਮਾ ਨੰ: 31 ਮਿਤੀ 17-05-2024 ਜੁਰਮ 25 (8)-54-59 ਅਸਲਾ ਐਕਟ ਅਤੇ 212 ਭ.ਦ ਥਾਣਾ ਬਲਾਚੌਰ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਦੌਰਾਨ ਇਨ੍ਹਾ ਉਕਤ ਚਾਰ ਵਿਅਕਤੀਆਂ ਨੂੰ ਜੋ ਬਰੀਜਾ ਕਾਰ ਨੰ: ਫਭ 20 ਧ 7803 ਵਿਚ ਸਵਾਰ ਸਨ ਕਾਬੂ ਕਰਕੇ ਇਹਨਾਂ ਪਾਸੋਂ ਇਕ ਪਿਸਟਲ 32 ਬੋਰ, ਇਕ ਰਿਵਾਲਵਰ 32 ਬੋਰ ਅਤੇ 11 ਰੌਂਦਾ
ਜਿੰਦਾ ਬ੍ਰਾਮਦ ਕੀਤੇ।
ਹੁਣ ਤੱਕ ਦੀ ਪੁੱਛਗਿਛ ਦੌਰਾਨ ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਪਾਸੋਂ ਬ੍ਰਾਮਦ ਅਸਲਾ ਉਹਨਾਂ
ਨੂੰ ਸੁਖਵਿੰਦਰ ਕੁਮਾਰ ਉਰਫ ਸੁੱਖਾ ਪੁੱਤਰ ਚਮਨ ਲਾਲ ਵਾਸੀ ਗੜਪਧਾਣਾ ਥਾਣਾ ਔੜ ਨੇ ਦਿੱਤਾ ਸੀ। ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਪੁੱਛਗਿਛ ਤੋਂ ਮੁਕੱਦਮਾ ਵਿੱਚ ਲਖਵਿੰਦਰ ਕੁਮਾਰ ਉਰਫ ਲੱਖਾ ਪੁੱਤਰ ਪਰਮਜੀਤ ਸਿੰਘ ਵਾਸੀ ਗੜਪਧਾਣਾ ਥਾਣਾ ਔੜ, ਮੋਹਿਤ ਧੀਰ ਪੁੱਤਰ ਪ੍ਰੇਮ ਲਾਲ ਵਾਸੀ ਹੁਸੈਨਪੁਰ ਥਾਣਾ ਰਾਹੋਂ ਅਤੇ ਮਾਨਵ ਬਾਲੂ ਪੁੱਤਰ ਜਸਪਾਲ ਸਿੰਘ ਵਾਸੀ ਕਰੀਹਾ ਥਾਣਾ ਸਦਰ ਨਵਾਂਸ਼ਹਿਰ ਦੀ ਸ਼ਮੂਲੀਅਤ ਸਾਹਮਣੇ ਆਉਣ ਤੇ ਇਹਨਾਂ ਤਿੰਨਾ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਸਮੇਂ ਲਖਵਿੰਦਰ ਕੁਮਾਰ ਉਰਫ ਲੱਖਾ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਸਮੇਤ ਮੈਗਜੀਨ ਅਤੇ 03 ਰੌਂਦ ਜਿੰਦਾ ਤੇ ਮੋਹਿਤ ਧੀਰ ਪਾਸੋਂ ਤਿੰਨ ਰੌਂਦ ਜਿੰਦਾ 32 ਬੋਰ ਬ੍ਰਾਮਦ ਕੀਤੇ ਗਏ। ਹੁਣ ਤੱਕ ਮੁਕੱਦਮਾ ਵਿਚ ਕੁੱਲ 7 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਦਕਿ ਸੁਖਵਿੰਦਰ ਕੁਮਾਰ ਉਰਫ ਸੁੱਖਾ ਦੀ ਗ੍ਰਿਫਤਾਰੀ ਬਾਕੀ ਹੈ।
ਗ੍ਰਿਫਤਾਰ ਕੀਤੇ ਉਕਤ ਦੋਸ਼ੀਆਂ ਨੇ ਸੁਖਵਿੰਦਰ ਕੁਮਾਰ ਉਰਫ ਸੁੱਖਾ ਦਾ ਅਸਲਾ ਆਪਣੇ ਪਾਸ ਰੱਖ ਕੇ ਉਸ ਨੂੰ ਇਕ ਥਾ ਤੋਂ ਦੂਜੀ ਥਾ ਤੱਕ ਜਾਣ ਲਈ ਟ੍ਰਾਂਸਪੋਰਟ ਦਾ ਪ੍ਰਬੰਧ ਕਰਕੇ ਉਸਦਾ ਸਾਥ ਦਿੱਤਾ ਹੈ।ਮੁਕੱਦਮਾ ਵਿਚ ਗ੍ਰਿਫਤਾਰ ਕੀਤੇ ਦੋਸ਼ੀ ਪੁਲਿਸ ਰਿਮਾਂਡ ਤੇ ਹਨ,ਜਿਹਨਾਂ ਪਾਸੋਂ ਹੋਰ ਪੁੱਛਗਿਛ ਜਾਰੀ ਹੈ। ਤਫਤੀਸ਼ ਦੌਰਾਨ ਜੇਕਰ ਕਿਸੇ ਵਿਅਕਤੀ ਦਾ ਨਾਮ ਸਾਹਮਣੇ ਆਉਦਾ ਹੈ ਤਾਂ ਉਸਦੇ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।
ਗ੍ਰਿਫਤਾਰ ਕੀਤੇ ਦੋਸ਼ੀ
1. ਦੀਪਕ ਕੁਮਾਰ ਉਰਫ ਦੀਪੂ ਪੁੱਤਰ ਲੇਟ ਅਜ ੇ ਕੁਮਾਰ ਵਾਸੀ ਮੁਹੱਲਾ ਘਾਟੀ ਤੇਲੀਆਂ ਰਾਹੋਂ ਥਾਣਾ ਰਾਹੋਂ,
2. ਪ੍ਰਭਜੋਤ ਸਿੰਘ ਉਰਫ ਪ੍ਰਭ ਪੁੱਤਰ ਜਗਤਾਰ ਸਿੰਘ ਵਾਸੀ ਮਹਿਤਪੁਰ ਉਲੱਦਣੀ ਥਾਣਾ ਬਲਾਚੌਰ,
3. ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਹਰਭਜਨ ਸਿੰਘ ਵਾਸੀ ਦੁਧਾਲਾ ਥਾਣਾ ਰਾਹੋਂ
4. ਅਮਨਪ੍ਰੀਤ ਸਿੰਘ ਉਰਫ ਅਮਨ ਪੁੱਤਰ ਹਰਦੀਪ ਸਿੰਘ ਵਾਸੀ ਸੁੱਜੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
5. ਲਖਵਿੰਦਰ ਕੁਮਾਰ ਉਰਫ ਲੱਖਾ ਪੁੱਤਰ ਪਰਮਜੀਤ ਸਿੰਘ ਵਾਸੀ ਗੜਪਧਾਣਾ ਥਾਣਾ ਔੜ,
6. ਮੋਹਿਤ ਧੀਰ ਪੁੱਤਰ ਪ੍ਰੇਮ ਲਾਲ ਵਾਸੀ ਹੁਸੈਨਪੁਰ ਥਾਣਾ ਰਾਹੋਂ,
7. ਮਾਨਵ ਬਾਲੂ ਪੁੱਤਰ ਜਸਪਾਲ ਸਿੰਘ ਵਾਸੀ ਕਰੀਹਾ ਥਾਣਾ ਸਦਰ ਨਵਾਂਸ਼ਹਿਰ।
ਬ੍ਰਾਮਦਗੀ:-
1. 02 ਦੇਸੀ ਪਿਸਤੌਲ 32 ਬੋਰ, 11 ਰੌਂਦ ਜਿੰਦਾ,
2. 01 ਦੇਸੀ ਰਿਵਾਲਵਰ 32 ਬੋਰ, ਸਮੇਤ 06 ਰ ੌਂਦ ਜਿੰਦਾ,
3. ਕਾਰ ਮਾਰਕਾ ਬਰੀਜਾ ਨੰਬਰੀ ਫਭ 20 ਧ 7803.