Thursday, 9 May 2024

ਪਿੰਡ ਜਲਵਾਹਾ ਵਿਖੇ ਮਾਲਵਿੰਦਰ ਕੰਗ ਦੇ ਹੱਕ ਵਿੱਚ ਕੀਤੀ ਨੁੱਕੜ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਪਿੰਡ ਜਲਵਾਹਾ ਵਿਖੇ ਮਾਲਵਿੰਦਰ ਕੰਗ ਦੇ ਹੱਕ ਵਿੱਚ ਕੀਤੀ ਨੁੱਕੜ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਨਵਾਂਸ਼ਹਿਰ 10 ਮਈ - ਲੋਕਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਲੋਕ ਸਭਾ ਅਧੀਨ ਪੈਂਦੇ ਨੌਂ ਹਲਕਿਆਂ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਚੋਣ ਪ੍ਰਚਾਰ ਮੁਹਿੰਮ ਨੂੰ ਮੁੱਖ ਰੱਖਦਿਆਂ ਮਿਤੀ 09 ਮਈ ਨੂੰ ਨਵਾਂਸ਼ਹਿਰ ਦੇ ਵੱਖ ਵੱਖ ਪਿੰਡਾਂ ਵਿੱਚ ਮਾਲਵਿੰਦਰ ਸਿੰਘ ਕੰਗ ਵੱਲੋਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋ ਪਿੰਡ ਜਲਵਾਹਾ ਵਿਖੇ ਕਰਵਾਈ ਨੁੱਕੜ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਅਤੇ ਮੀਟਿੰਗ ਵਿੱਚ ਪਹੁੰਚੇ ਇਲਾਕ਼ੇ ਦੇ ਵੱਖ ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਵਿਸ਼ਵਾਸ ਦਿਵਾਇਆ ਕਿ ਨਵਾਂਸ਼ਹਿਰ ਹਲਕੇ ਦੇ ਲੋਕ ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਗੇ। ਪਿੰਡ ਜਲਵਾਹਾ ਤੋਂ ਇਲਾਵਾ ਸ ਕੰਗ ਵੱਲੋਂ ਪਿੰਡ ਮੀਰਪੁਰ ਜੱਟਾਂ ਰਕਾਸਣ ਦੁਪਾਲਪੁਰ ਸਹਿਬਾਜਪੁਰ ਰਾਹੋਂ ਨੰਗਲ ਛਾਂਗਾ ਭਾਰਟਾ ਕਲਾਂ ਬਜੀਦਪੁਰ ਜੁਲਾਹਮਾਜਰਾ ਮਹਿਰਮਪੁਰ ਹਿਆਲਾ ਬੁਰਜ ਟਹਿਲ ਦਾਸ ਅਤੇ ਉੜਾਪੜ ਵਿਖੇ ਪ੍ਰਭਾਵਸ਼ਾਲੀ ਨੁੱਕੜ ਮੀਟਿੰਗਾਂ ਕੀਤੀਆਂ। ਇਸ ਮੌਕੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਗਗਨ ਅਗਨੀਹੋਤਰੀ ਮਨਦੀਪ ਸਿੰਘ ਅਟਵਾਲ ਸੁਰਿੰਦਰ ਸਿੰਘ ਸੰਘਾ ਕੁਲਵੰਤ ਸਿੰਘ ਰਕਾਸਣ ਗੁਰਦੇਵ ਸਿੰਘ ਮੀਰਪੁਰ ਭੁਪਿੰਦਰ ਉੜਾਪੜ ਸਾਹਿਬਜੀਤ ਸਿੰਘ ਯੋਧਵੀਰ ਕੰਗ ਯੋਗੇਸ਼ ਜੋਗਾ ਕੁਲਦੀਪ ਉੜਾਪੜ ਚਮਨ ਸਿੰਘ ਭਗਤ ਰਾਮ ਸੁਖਵਿੰਦਰ ਸੈਣੀ ਪ੍ਰਵੇਸ਼ ਕੁਮਾਰ ਆਦਿ ਆਗੂ ਭਾਰੀ ਗਿਣਤੀ ਵਿੱਚ ਹਾਜ਼ਰ ਸਨ ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME