Sunday, 9 February 2025

ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਪਟਨਾ ਸਾਹਿਬ ਲਈ 110 ਸ਼ਰਧਾਲੂਆਂ ਦਾ ਜੱਥਾ ਭਲਕੇ ਹੋਵੇਗਾ ਰਵਾਨਾ


 ਨਵਾਂਸ਼ਹਿਰ 9 ਫਰਵਰੀ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ  ਵਲੋਂ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਯਾਤਰਾ ਲਈ ਜੱਥਾ ਭਲਕੇ ਮਿਤੀ 11 ਫਰਵਰੀ ਦਿਨ ਮੰਗਲਵਾਰ ਨੂੰ ਰਵਾਨਾ ਹੋ ਰਿਹਾ ਹੈ। ਇਸ ਜੱਥੇ ਵਿਚ ਲਗਭਗ 110 ਸ਼ਰਧਾਲੂ ਸ਼ਾਮਲ ਹੋਣਗੇ। ਇਹ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਜੱਥਾ ਕਲ (ਮਿਤੀ 11 ਫਰਵਰੀ ਦਿਨ ਮੰਗਲਵਾਰ) ਨੂੰ ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਤੋਂ ਰੇਲਵੇ ਸਟੇਸ਼ਨ ਫਗਵਾੜਾ ਲਈ ਅੰਮ੍ਰਿਤ ਵੇਲੇ ਰਵਾਨਾ ਹੋਵੇਗਾ ਜਿਥੋਂ ਕਿ ਟ੍ਰੇਨ ਰਾਹੀਂ ਜੱਥਾ ਸ੍ਰੀ ਪਟਨਾ ਸਾਹਿਬ ਲਈ ਪ੍ਰਸਥਾਨ ਕਰੇਗਾ।
          ਸੱਤ ਦਿਨ ਦੇ ਪ੍ਰਵਾਸ ਦੌਰਾਨ ਸੰਗਤਾਂ ਤਖਤ  ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ  ਗੁਰਦੁਆਰਿਆਂ ਬਾਲ ਲੀਲਾ, ਗਊ ਘਾਟ, ਹਾਂਡੀ ਸਾਹਿਬ, ਕੰਗਣ ਘਾਟ ਅਤੇ ਸੁਨਾਰ ਘਾਟ ਦੇ ਦਰਸ਼ਨ ਕਰਨ ਤੋਂ ਇਲਾਵਾ ਗੁਰਦੁਆਰਾ ਸੀਤਲ ਕੁੰਡ ਰਾਜਗੀਰ ਵਿਖੇ  ਵੀ ਨਤਮਸਤਕ ਹੋਣਗੀਆਂ। ਉਨਾ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪਟਨਾ ਸਾਹਿਬ ਦੀ ਯਾਤਰਾ ਲਈ ਇਹ ਜੱਥਾ ਪਹਿਲੀ ਵਾਰ ਭੇਜਿਆ ਜਾ ਰਿਹਾ ਹੈ ਇਸ ਜੱਥੇ ਵਿਚ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਗੜ੍ਹਸ਼ੰਕਰ ਇਲਾਕਿਆਂ ਤੋਂ ਇਲਾਵਾ ਜਿਆਦਾਤਰ ਸੁਸਾਇਟੀ ਮੈਂਬਰ ਆਪਣੇ ਪਰਿਵਾਰਾਂ ਸਹਿਤ ਸ਼ਾਮਲ ਹੋਣਗੇ।  ਯਾਤਰਾ ਦੀ ਸੰਪੂਰਨਤਾ ਉਪਰੰਤ ਇਹ ਜੱਥਾ 17 ਫਰਵਰੀ ਨੂੰ ਵਾਪਿਸ ਪਰਤੇਗਾ।
     ਇਸ ਮੌਕੇ ਉਨਾ ਦੇ ਨਾਲ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ,  ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ, ਪਲਵਿੰਦਰ ਸਿੰਘ ਕਰਿਆਮ, ਇੰਦਰਜੀਤ ਸਿੰਘ ਬਾਹੜਾ, ਜਸਵਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਕੰਵਲ, ਕੁਲਜੀਤ ਸਿੰਘ ਖਾਲਸਾ, ਮਨਜੀਤ ਸਿੰਘ ਮਹਿਤਪੁਰ, ਮਨਮੋਹਨ ਸਿੰਘ, ਗਿਆਨ ਸਿੰਘ, ਗੁਰਚਰਨ ਸਿੰਘ ਪਾਬਲਾ, ਮਹਿੰਦਰ ਪਾਲ, ਦਲਜੀਤ ਸਿੰਘ ਕਰੀਹਾ, ਹਰਨੇਕ ਸਿੰਘ ਧੌਲ, ਬਖਸ਼ੀਸ਼ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਦਰਸ਼ਨ ਸਿੰਘ ਅਤੇ ਦਲਜੀਤ ਸਿੰਘ ਬਡਵਾਲ ਵੀ ਮੌਜੂਦ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME