Sunday, 2 February 2025

ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ

 ਨਵਾਂਸ਼ਹਿਰ 3 ਫਰਵਰੀ () ਅੱਜ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿ  295 ਬਲਾਕ ਬਹਿਰਾਮ ਦੀ ਮਾਸਕ ਮੀਟਿੰਗ ਡਾ ਰਾਜੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ  ਹੋਈ l ਮੌਕੇ ਤੇ ਸਮਾਜ ਵਿੱਚ ਨਸ਼ੇ  ਦੇ ਪ੍ਰਭਾਵ ਨੂੰ  ਵੱਧਦੇ ਹੋਏ ਦੇਖਦੇ ਇੱਕ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬਲਾਕ ਦੇ ਸਾਰੇ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਆਪੋ-ਆਪਣੇ ਵਿਚਾਰ ਰੱਖੇ। ਇਸ ਮੌਕੇ ਡਾ ਸ਼ਰਮਾ ਨੇ  ਤੱਥਾਂ ਦੇ ਅਧਾਰ 'ਤੇ ਅੰਕੜਿਆਂ ਸਹਿਤ ਬਿਆਨ ਕਰਦਿਆਂ ਦੱਸਿਆ ਕਿ ਨਸ਼ੇ ਨੂੰ ਭਾਵੇਂ ਸਿਆਸੀ ਪਾਰਟੀਆਂ ਮੁੱਦਾ ਬਣਾ ਰਹੀਆਂ ਹਨ, ਪਰ ਇਸਨੂੰ ਇਕ ਬੜੀ ਵੱਡੀ ਤੇ ਗੰਭੀਰ ਸਮੱਸਿਆ ਸਮਝ ਕੇ ਇਸ ਦੇ ਖ਼ਾਤਮੇ ਲਈ ਮੁਹਿੰਮ ਵਿੱਢਣੀ ਪਵੇਗੀ। ਉਨ੍ਹਾਂ ਅਨੇਕਾਂ ਮਿਸਾਲਾਂ ਦਿੰਦਿਆਂ ਦੱਸਿਆ ਕਿ ਦਾਜ-ਦਹੇਜ, ਬਲਾਤਕਾਰ, ਤਲਾਕ, ਚੋਰੀ, ਲੁੱਟ-ਖੋਹ, ਲੜਾਈ-ਝਗੜਾ, ਕਤਲ, ਨਿਪੁੰਸਕਤਾ ਵਰਗੀਆਂ ਸ਼ਰਮਨਾਕ ਕੁਰੀਤੀਆਂ ਦਾ ਸਬੰਧ ਨਸ਼ੇ ਨਾਲ ਹੈ। ਇਸ ਮੌਕੇ ਤੇ ਡਾ ਸੰਦੀਪ ਜੋਸ਼ੀ ਨੇ ਸਾਥੀਆਂ ਨੂੰ ਜਥੇਬੰਦੀ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ ਅਤੇ ਨਾਲ਼ ਹੀ ਨਸ਼ਾ ਰਹਿਤ ਪ੍ਰੈਕਟਿਸ ਕਰਨ ਦੀ ਹਦਾਇਤ ਵੀ ਕੀਤੀ। ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਪ੍ਰੈਕਟਿਸ ਕਰਨ ਲਈ ਸਰਕਾਰ ਪਾਸੋਂ ਸਰਟੀਫਿਕੇਟ ਜਾਰੀ ਕੀਤੇ ਜਾਣ ਤਾਂ ਕਿ ਸਾਡੇ ਡਾ ਸਾਥੀ ਖੁੱਲ੍ਹ ਕੇ ਲੋਕਾਂ ਦੀ ਸੇਵਾ ਕਰ ਸਕੀਏ। 
      ਮੀਟਿੰਗ ਵਿੱਚ ਹਾਜ਼ਰ ਹੋਏ ਡਾ ਹਰਭਜਨ ਸਿੰਘ ਸੰਧੂ, ਡਾ. ਕਰਨੈਲ ਸਿੰਘ, ਡਾ. ਸੰਦੀਪ ਜੋਸ਼ੀ, ਡਾ. ਜਸਵਿੰਦਰ ਸਿੰਘ, ਡਾ. ਸਤਪਾਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਮੁਖਤਿਆਰ ਸਿੰਘ, ਡਾ.ਮੰਗਲ, ਡਾ. ਪਰਮਜੀਤ ਰਾਮ, ਡਾ. ਹਰਪਾਲ ਸਿੰਘ, ਡਾ. ਪਰਮਜੀਤ ਸਿੰਘ, ਡਾ. ਅਮਰਜੀਤ ਕੁਮਾਰ, ਡਾ. ਰੋਜ਼ੀ ਧੁੰਨਾਂ, ਡਾ.ਰਸ਼ਪਾਲ ਕੌਰ, ਡਾ. ਸਤਨਾਮ ਪੱਬੀ, ਡਾ. ਕੁਲਵਿੰਦਰ ਸਿੰਘ, ਡਾ. ਗੁਰਮੁੱਖ ਸਿੰਘ, ਡਾ. ਕੁਲਦੀਪ ਸਿੰਘ ਅਤੇ ਡਾ. ਅਵਿਨਾਸ਼ ਕੁਮਾਰ  ਸ਼ਾਮਿਲ ਹੋਏ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME