ਨਵਾਂਸ਼ਹਿਰ 2ਫਰਵਰੀ - ''ਡਿਊਟੀ ਪ੍ਰਤੀ ਗੰਭੀਰਤਾ ਤੇ ਸਮੇਂ ਦੀ ਪਾਬੰਦੀ ਡਿਪਟੀ ਸੁਪਰਡੈਂਟ ਆਫ਼ ਪੁਲੀਸ ਸ. ਲਖਬੀਰ ਸਿੰਘ ਨੂੰ ਸਨਮਾਨਯੋਗ ਬਣਾਉਂਦੀ ਹੈ, ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਇਹਨਾਂ ਅਸੂਲਾਂ ਨੂੰ ਜ਼ਰੂਰ ਅਪਨਾਉਣ'', ਇਹ ਸ਼ਬਦਾਂ ਦਾ ਪ੍ਰਗਟਾਵਾ ਡਾ.ਮਹਿਤਾਬ ਸਿੰਘ ਐਸ ਐਸ ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਡੀ ਐਸ ਪੀ ਸ.ਲਖਬੀਰ ਸਿੰਘ ਦੀ ਰਿਟਾਇਰਮੈਂਟ ਮੌਕੇ ਵਿਦਾਇਗੀ ਪਾਰਟੀ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ ।
ਇਸ ਮੌਕੇ ਸੰਬੋਧਨ ਕਰਦਿਆਂ ਡੀ.ਐਸ.ਪੀ ਰਾਜ ਕੁਮਾਰ, ਡੀ.ਐਸ.ਪੀ ਦਲਜੀਤ ਸਿੰਘ ਖੱਖ ਅਤੇ ਉਪਕਾਰ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਨੇ ਕਿਹਾ ਕਿ ਡੀ ਐਸ ਪੀ ਸ.ਲਖਬੀਰ ਸਿੰਘ ਨੇ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੀਤੀ ਜੋ ਵਿਭਾਗ ਅਤੇ ਸਮਾਜ ਲਈ ਨਵੇਕਲੀ ਮਿਸਾਲ ਹੈ । ਇਸ ਮੌਕੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿੱਚ ਸ.ਲਖਬੀਰ ਸਿੰਘ ਸੋਇਤਾ ਨੂੰ ਕਰੀਬ 35 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ.ਲਖਬੀਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਜਸਵਿੰਦਰ ਕੌਰ, ਪੁੱਤਰ ਪ੍ਰਭਜੋਤ ਸਿੰਘ, ਨੂੰਹ ਮਨਮੀਤ ਕੌਰ, ਪ੍ਰੀਵਾਰਕ ਮੈਂਬਰ ਰਵਿੰਦਰ ਸਿੰਘ, ਹਰਬੰਸ ਸਿੰਘ, ਬਲਵੰਤ ਸਿੰਘ, ਨਗਿੰਦਰ ਸਿੰਘ, ਭੈਣਾਂ ਬਿਮਲ ਕੌਰ, ਪਿਆਰਾ ਸਿੰਘ , ਕੁਲਵੰਤ ਕੌਰ, ਆਵਤਾਰ ਸਿੰਘ, ਰਤਨ ਕੌਰ ਉਰਫ ਜਸਵਿੰਦਰ ਕੌਰ, ਚਰਨਜੀਤਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਬੰਗਾ, ਸਵਰਨਜੀਤ ਕੌਰ ਬੰਗਾ, ਬਿਕਰਮ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸੈਣੀ, ਕੈਲਾਸ਼ ਸੈਣੀ, ਜਸਪਾਲ ਸਿੰਘ ਗਿੱਦਾ ਤੇ ਅਜੀਤ ਸਿੰਘ ਸੋਇਤਾ ਹਾਜਰ ਸਨ। ਸਮੂਹ ਹਾਜ਼ਰੀਨ ਵਲੋਂ ਡੀ.ਐਸ.ਪੀ ਲਖਬੀਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਜਸਵਿੰਦਰ ਕੌਰ ਨੂੰ ਫੁੱਲ-ਮਲਾਵਾਂ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਐਸ.ਐਸ.ਪੀ ਤੇ ਹਾਜ਼ਰ ਅਧਿਕਾਰੀ ਤੇ ਰਿਸ਼ਤੇਦਾਰ ਨਿੱਘੀਆਂ ਸ਼ੁੱਭ ਕਾਮਨਾਵਾਂ ਸਹਿਤ ਉਹਨਾਂ ਨੂੰ ਘਰ ਤੱਕ ਛੱਡਣ ਗਏ।