Saturday, 15 February 2025

ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨੇ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ਼ ਮਨਾਇਆ

ਕੈਂਸਰ ਸਿਰਫ਼ ਇਲਾਜ਼ ਨਾਲ਼ ਨਹੀਂ ਜਿੱਤਿਆ ਜਾਂ ਸਕਦਾ ਬਲਕੇ ਇਹ ਇੱਕ ਲੜਾਈ ਹੈ : ਤਰਸੇਮ ਲਾਲ
ਨਵਾਂਸ਼ਹਿਰ 15 ਫਰਵਰੀ- ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਆਰ ਕੇ ਆਰੀਆਂ ਕਾਲਜ ਕੋਲ ਫੁੱਟਬਾਲ ਗਰਾਉਂਡ ਵਿੱਚ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਪ੍ਰਧਾਨ ਅਜੇ ਮਹਿਰਾਂ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ਼ ਮਨਾਇਆ।
ਇਸ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ  ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਲੋਂ ਕੈਂਸਰ ਕੰਟਰੋਲ  ਤਹਿਤ ਫੁੱਟਬਾਲ ਪਲੇਅਰ ਤੇ ਸੈਰ ਕਮੇਟੀ ਦੇ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ । ਤਰਸੇਮ ਲਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਲ ਕੈਂਸਰ ਦਿਵਸ਼ 2025 ਦਾ ਥੀਮ ਹੈ "ਯੂਨਾਈਟਿਡ ਬਾਈ ਯੂਨੀਕ" ਹੈ ਜਿਸ ਵਿਚ ਕੈਂਸਰ ਸਿਰਫ਼ ਇਲਾਜ ਨਾਲ਼ ਨਹੀਂ ਜਿੱਤਿਆ ਜਾਂ ਸਕਦਾ ਬਲਕੇ ਇਹ ਇੱਕ ਲੜਾਈ ਹੈ ਜਿਸ ਨੂੰ ਲੋਕਾਂ ਦੇ ਨਾਲ ਮਿਲ ਕੇ ਲੜਨਾ ਅਤੇ ਕੈਂਸਰ ਨੂੰ ਜੜ੍ਹ ਤੋਂ ਉਖਾੜ ਸੁੱਟਣਾ ਹੈ।
         ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਮਿਤ ਕੁਮਾਰ ਵਲੋਂ ਕੈਂਸਰ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾਂ ਗਿਆ ਕਿ ਛਾਤੀ ਵਿੱਚ ਗਿਲ੍ਹਟੀ , ਲਗਾਤਾਰ ਖੰਘ ਅਤੇ ਅਵਾਜ਼ ਵਿੱਚ ਭਾਰੀਪਣ , ਮਹਾਵਾਰੀ ਵਿੱਚ ਖੂਨ ਦਾ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖੂਨ ਪੈਣਾ , ਨਾਂ ਠੀਕ ਹੋਣ ਵਾਲ਼ਾ ਮੂੰਹ ਦਾ ਅਲਸਰ ਹਨ ।
ਇਸ ਦੇ ਨਾਲ ਹੀ ਕੈਂਸਰ ਕਿਉਂ ਵੱਧ ਰਿਹਾਂ ਹੈ ਇਸ ਬਾਰੇ ਦੱਸਦਿਆਂ ਉਹਨਾਂ ਨੇ ਕਿਹਾ ਕਿ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ , ਸਮੇਂ ਸਿਰ ਜਾਂਚ ਨਾਂ ਕਰਵਾਉਣਾ, ਜ਼ਿਆਦਾ ਚਰਬੀ ਵਾਲੇ ਭੋਜਨ ਦਾ ਸੇਵਨ ਕਰਨ ਕਰਕੇ ਹੈ।
ਤਰਸੇਮ ਲਾਲ ਨੇ ਕੈਂਸਰ ਨੂੰ ਕੰਟਰੋਲ ਕਰਨ ਲਈ ਸੁਝਾਅ ਦਿੰਦਿਆਂ ਦੱਸਿਆ ਕਿ ਫਸਲਾਂ ਉੱਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰੋ, ਕੈਂਸਰ ਅਤੇ ਇਸ ਦੇ ਮੁਢਲੇ ਚਿੰਨਾਂ ਸਬੰਧੀ ਜਾਣਕਾਰੀ ਹੋਣਾਂ, ਸ਼ਰਾਬ, ਤੰਬਾਕੂ ਅਤੇ ਬੀੜੀ ਸਿਗਰਟ ਦੀ ਵਰਤੋਂ ਨਾ ਕਰਨਾ ਆਦਿ ਹਨ।
ਤਰਸੇਮ ਲਾਲ ਨੇ ਦੱਸਿਆ ਕਿ  ਮੁੱਖ ਮੰਤਰੀ ਪੰਜਾਬ ਕੇਸਰ ਰਾਹਤ ਕੋਸ਼ ਯੋਜਨਾ ਅਧੀਨ ਪੰਜਾਬ ਰਾਜ ਦੇ ਵਸਨੀਕਾਂ ਨੂੰ ਡੇਢ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸੁਵਿਧਾ ਹੈ।ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਨੇਸ਼ਨਲ ਪ੍ਰੋਗਰਾਮ ਫ਼ਾਰ ਪਰਵੈਨਸਨ ਐਂਡ ਕੰਟਰੋਲ ਆਫ਼ ਕੈਂਸਰ,ਡਾਇਬਟੀਜ਼,ਕਾਰਡਿੳਵੈਸਕੂਲਰ ਐਂਡ ਸ੍ਟ੍ਰੋਕ੍ਸ ਤਹਿਤ ਮਰੀਜ਼ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਦੇ ਕੈਂਸਰ ਸੈਲ ਵਿੱਚ ਹਰਜੋਧ ਸਿੰਘ ਨਾਲ਼ ਸੰਪਰਕ ਕਰਕੇ ਮਰੀਜ਼ਾਂ ਲਈ ਆਉਣ ਜਾਣ ਲਈ ਟਿਕਟਾਂ ਵੀ ਲੈ ਸਕਦੇ ਹੋ।
 ਇਸ ਮੌਕੇ ਛਿੰਦਾ ਮੋਰਾਂਵਲੀ, ਮਿੰਟਾਂ ਗੁਜ਼ਰ ਪੂਰੀਆਂ, ਮੰਜੂ ਬਾਲੀ, ਅਜੇ ਮਹਿਰਾਂ, ਸਰਬਜੀਤ ਸਿੰਘ, ਬੂਟਾ ਸਿੰਘ ਬੈਂਸ,ਵਿਕਰਮ,ਵਾਈ ਐਫ਼ ਸੀ ਨਵਾਂਸ਼ਹਿਰ ਪ੍ਰਧਾਨ ਕਰਨਜੀਤ ਸਿੰਘ, ਕੁਲਵਿੰਦਰ ਗੋਰਾਂ,ਜੀਵਨ ਕੁਮਾਰ, ਮੁਖਤਿਆਰ ਰਾਏ, ਅਵਤਾਰ ਸਿੰਘ ਤੇ ਸੈਰ ਕਮੇਟੀ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ  ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME