Saturday, 13 May 2023

ਜਲੰਧਰ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੀਆ ਨੀਤੀਆ ਤੇ ਮੋਹਰ : ਡਾਕਟਰ ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ 13 : ਜਲੰਧਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਸੁਸ਼ੀਲ
ਰਿੰਕੂ ਦੀ ਜਿੱਤ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਨੀਤੀਆ ਤੇ ਲੋਕਾਂ
ਮੋਹਰ ਸਾਬਿਤ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ
ਡਾਕਟਰ ਜਸਬੀਰ ਸਿੰਘ ਸੰਧੂ ਨੇ ਜਲੰਧਰ ਤੋ ਨਵਨਿਯੁਕਤ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ
ਵਧਾਈ ਦਿੰਦੇ ਹੋਏ ਕਹੇ।ਓਹਨਾ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮੁੱਖਮੰਤਰੀ ਭਗਵੰਤ ਮਾਨ
ਦੀ ਸੋਚ ਨੇ ਜੌ ਪਿੱਛਲੇ ਇਕ ਸਾਲ ਦੇ ਵਿੱਚ ਪੰਜਾਬ ਵਿਖੇ ਤਰੱਕੀ ਤੇ ਖੁਸ਼ਹਾਲੀ ਲਿਆਂਦੀ
ਹੈ ਓਹਨਾ ਤੋਂ ਕਿਸ ਹੋਕੇ ਹੀ ਅੱਜ ਜਲੰਧਰ ਵਿਖੇ ਭਾਰੀ ਬਹੁਮਤ ਨਾਲ ਸੁਸ਼ੀਲ ਰਿੰਕੂ ਦੀ
ਜਿੱਤ ਹੋਈ ਹੈ ਇਸਲਈ ਐਸੀ ਸਮੂਹ ਜਲੰਧਰ ਵਾਸੀਆ ਦੇ ਧੰਨਵਾਦੀ ਹੈ ਜਿੰਨਾ ਨੇ ਆਮ ਆਦਮੀਂ
ਪਾਰਟੀ ਨੂੰ ਇਹਨੇ ਭਾਰੀ ਬਹੁਮਤ ਨਾਲ ਜਿੱਤ ਕੇ ਇਹ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਪਾਈ
ਹੈ ,ਇਸ ਮੌਕੇ ਬੋਲਦਿਆਂ ਹੋਇਆ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ
ਪਾਰਟੀ ਨੇ ਜੌ ਪਿਛਲੇ ਇਕ ਸਾਲ ਦੇ ਵਿੱਚ ਬਦਲਾਰ ਪੰਜਾਬ ਦੀ ਜਨਤਾ ਨੂੰ ਪੇਸ਼ ਕੀਤਾ ਹੈ
ਉਸ ਤੇ ਜਲੰਧਰ ਜਿਮਨੀ ਚੋਣ ਤੇ ਲੋਕਾਂ ਨੇ ਆਮ ਆਦਮੀਂ ਪਾਰਟੀ ਦੇ ਹੱਕ ਵਿੱਚ ਫਤਵਾ
ਦਿੱਤਾ ਹੈ।ਓਹਨਾ ਕਿਹਾ ਕਿ ਚਾਹੇ ਕਿਸਾਨੀ ਢ ਗੱਲ ਹੋਏ ਜਾ ਬਿਜਲੀ ਬਿੱਲ ਮਾਫ਼ ਦਾ ਕੀਤਾ
ਹੋਇਆ ਵਾਦਾ ਹੋਵੇ , ਇਹ ਸਭ ਵਾਦੇ ਮਾਨਯੋਗ ਮੁੱਖਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ
ਦੀ ਅਗਵਾਈ ਵਿੱਚ ਪੂਰੇ ਹੋ ਰਹੇ ਹਨ ਤੇ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਹੱਕ
ਵਿੱਚ ਖੜੀ ਹੈ।ਓਹਨਾ ਨੇ ਜਨਤਾ ਨੂੰ ਦਸਿਆ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਆਉਣ ਵਾਲੇ
ਦਿਨਾਂ ਵਿਚ ਸਾਰੀਆ ਗਾਰੰਟੀਆ ਨੂੰ ਪੂਰਾ ਕਰ ਲਵੇਗੀ।ਇਸ ਮੌਕੇ ਤੇ ਭਾਰੀ ਸੰਖਿਆ ਵਿਚ ਆਮ
ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਤੇ ਔਹਦੇਦਾਰਾਂ ਮਜੂਦ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME