Sunday, 21 May 2023

ਬੰਗਾ ਸ਼ਹਿਰ ਦੀ ਬੇਟੀ ਪਵਿੱਤ ਕੌਰ ਨੇ ਯੂ ਆਈ ਟੀ ਵਿੱਚੋ ਪਹਿਲਾਂ ਸਥਾਨ ਲੈ ਕੇ ਜਿਲ੍ਹਾ ਐਸ ਬੀ ਐਸ ਨਗਰ ਦਾ ਵਧਾਇਆ ਮਾਣ

 ਬੰਗਾ 21ਮਈ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 70ਵੀ ਕੈਨਵੋਕੈਸ਼ਨ ਯੂਨਵਰਸਿਟੀ ਵਿਖੇ ਕਾਰਵਾਈ ਗਈ ਜਿਸ ਮੌਕੇ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਮੁਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਪਹਿਲੇ ਸਥਾਨ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ਡਿਗਰੀਆਂ ਦਿਤੀਆਂ ਗਈਆਂ | ਇਸ ਮੌਕੇ  ਬੰਗਾ ਸ਼ਹਿਰ ਦੀ ਵਸਨੀਕ ਪਵਿਤ ਕੌਰ ਪੁੱਤਰੀ ਪੱਤਰਕਾਰ ਮਨਜਿੰਦਰ ਸਿੰਘ ਨੇ ਪੰਜਾਬ ਯੂਨੀਵਰਸੀਟੀ ਦੇ ਸਿਰਮੌਰ ਅਦਾਰੇ ਯੂਨਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਗ ਐਂਡ ਟੈਕਨਾਲੋਜੀ ਦੀ ਬੈਚਲਰ ਔਫ ਇਨਜੀਨਰਿੰਗ ਐਂਡ ਟੈਕਨਾਲੋਜੀ ( ਕੰਪਿਊਟਰ ਸਾਇੰਸ ਅਤੇ ਟੈਕਨੋਲੋਜੀ) ਵਿੱਚੋ ਪਹਿਲਾਂ ਸਥਾਨ ਹਾਸਲ ਕਰ ਕੇ ਬੰਗਾ ਇਲਾਕੇ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ| ਜਾਣਕਾਰੀ ਦਿੰਦਿਆਂ ਪਵਿਤ ਕੌਰ ਦੀ ਮਾਤਾ ਗੁਰਪ੍ਰੀਤ ਕੌਰ ਜੋ ਕੇ  ਅਧਿਆਪਕਾ ਹੈ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਆਪਣੀ ਸ਼ੁਰੂਆਤੀ ਪੜ੍ਹਾਈ ਤੋਂ ਹੀ ਅਵਲ ਆਉਂਦੀ ਰਹੀ ਹੈ |ਉਨ੍ਹਾਂ ਦੱਸਿਆ ਕਿ ਉਸ ਨੇ ਆਪਣੀ 10ਵੀ ਦੀ ਆਈ ਸੀ ਐਸ ਈ  ਬੋਰਡ ਦੀ ਪ੍ਰੀਖਿਆ ਵਿੱਚ ਜ਼ਿਲੇ ਵਿੱਚੋ ਪਹਿਲਾ ਸਥਾਨ ਹਾਂਸਲ ਕੀਤਾ ਸੀ |ਇਸੇ ਤਰਾਂ 10+2 ਦੀ ਨਾਨ ਮੈਡੀਕਲ ਸੀ ਬੀ ਐਸ ਈ ਦੀ ਪ੍ਰੀਖਿਆ ਵਿੱਚ ਵੀ ਜਿਲੇ  ਵਿੱਚੋ ਪਹਿਲਾਂ ਸਥਾਨ ਹਾਂਸਲ ਕੀਤਾ ਸੀ | ਬੇਟੀ ਦਾ ਸੁਪਨਾ ਸੌਫਟਵੀਅਰ ਇੰਜੀਨਿਅਰ ਬਣਨ ਦਾ ਸੀ ਜਿਸ ਨੂੰ ਸਾਕਾਰ ਕਰਦੇ ਹੋਏ ਅੱਜ ਉਹ ਮਲਟੀਨੈਸ਼ਨਲ ਕੰਪਨੀ ਵਿੱਚ ਵੱਡੇ ਸਲਾਨਾ ਪੈਕਜ ਤੇ ਇੰਜੀਨਿਅਰ ਦੀਆਂ ਸੇਵਾਵਾਂ ਨਿਭਾ ਰਹੀ ਹੈ | ਇਸ ਮੌਕੇ ਪਵਿਤ ਕੌਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਮੇਰੀ ਕਾਮਜਾਬੀ ਵਿੱਚ ਮੇਰੀ ਅਧਿਆਪਕ ਮਾਤਾ ਅਤੇ ਪਿਤਾ ਦਾ ਵਡਮੁੱਲੇ ਯੋਗ ਦਾਨ ਤੋਂ ਇਲਾਵਾ ਮੇਰੇ ਵੱਡੇ ਭਰਾ ਜੈਦੀਪ ਸਿੰਘ ਦਾ ਵੀ ਵੱਡਾ ਯੋਗਦਾਨ ਜੋ ਮੈਨੂੰ ਹਰ ਇਮਤਿਹਾਨ ਤੇ ਆਪਣੇ ਕੰਮ ਛੱਡ ਕੇ ਸਮੇਂ ਸਿਰ ਪਹੁੰਚਾਂਦਾ ਰਿਹਾ ਹੈ ਅਤੇ ਮੇਰੀ ਛੋਟੀ ਭੈਣ ਰਵਲੀਨ ਕੌਰ  ਵੀ ਮੇਰਾ ਬਹੁਤ ਸਾਥ ਦਿੰਦੀ ਹੈ| ਪਵਿਤ ਕੌਰ ਦੀ ਇਸ ਕਾਮਜਾਬੀ ਦਾ ਇਲਾਕੇ ਵਿੱਚ ਪਤਾ ਲੱਗਣ ਤੇ ਵਧਾਈਆ ਦਾ ਤਾਂਤਾ ਲਗਾ ਹੋਇਆ ਹੈ | ਜਿਨ੍ਹਾਂ ਵਿੱਚ ਪਿਤਾ ਦਾ ਪੱਤਰਕਾਰ ਭਾਈਚਾਰਾ, ਮਾਤਾ ਦਾ ਅਧਿਆਪਕ ਭਾਈਚਾਰਾ ਅਤੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਹਿਊਮਨ ਰਾਈਟ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਕੌਮੀ ਪ੍ਰਧਾਨ ਐਂਟੀ ਕ੍ਰਾਈਮ ਗੁਰਦੀਪ ਸਿੰਘ ਮਦਨ, ਪੰਜਾਬ ਪ੍ਰਧਾਨ ਚੇਤ ਰਾਮ,ਕੌਮੀ ਪ੍ਰਧਾਨ ਮਹਿਲਾ ਵਿੰਗ ਮੈਡਮ ਮਾਨ ਆਦਿ ਸ਼ਾਮਲ ਹਨ|

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME