Thursday, 18 May 2023

ਮੁੱਖ ਅਧਿਆਪਕਾਂ ਦੇ ਸ਼ੰਘਰਸ਼ ਦੀ ਡੀ ਟੀ ਅੇੈੱਫ ਵੱਲੋਂ ਹਿਮਾਇਤ

 ਡੀ ਈ ਓ ਵਲੋਂ ਬੁੱਧਵਾਰ ਤੱਕ ਡੀ ਟੀ ਐਫ ਨੂੰ ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ                                                 ਨਵਾਂਸ਼ਹਿਰ 18 ਮਈ (  )  ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਨਿਯੁਕਤ ਸਿੱਧੀ ਭਰਤੀ ਰਾਹੀਂ ਆਏ ਹੈਡਮਾਸਟਰਾਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਪਣੀਆਂ ਲੰਥੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਸ ਵਿਚ ਪੇ-ਫਿਕਸੈਸਨ ਨਾ ਹੋਣ ਕਾਰਨ ਮੁੱਖ ਅਧਿਆਪਕਾਂ  ਸੁਖਵਿੰਦਰ ਕੁਮਾਰ ਅਤੇ ਨਵੀਨ ਘੁਲਾਟੀ ਦੀ ਅਗਵਾਈ ਹੇਠ  ਸ਼ੰਘਰਸ਼ ਕਰ ਰਹੇ ਹੈਡਮਾਸਟਰਾਂ ਦੇ ਸ਼ੰਘਰਸ਼ ਦੀ ਹਮਾਇਤ ਕਰਦੇ ਹੋਏ ਡੀ.ਟੀ.ਐਫ ਪੰਜਾਬ ਦੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ,ਮੀਤ ਪ੍ਰਧਾਨ ਜਸਵਿੰਦਰ ਔਜਲਾ ਅਤੇ ਜ਼ਿਲ੍ਹਾ ਪ੍ਰਧਾਨ ਮੁਲਖ ਰਾਜ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸ਼ੰਘਰਸ਼ਸ਼ੀਲ ਮੁੱਖ ਅਧਿਆਪਕਾਂ  ਅਤੇ ਡੀ ਟੀ ਐਫ ਦੀ ਅਗਵਾਈ ਵਿੱਚ  ਮੰਗਾਂ ਨੂੰ ਲੈ ਕੇ ਵਫਦ ਮਾਨਯੋਗ ਏ.ਡੀ.ਸੀ ਨਵਾਂਸ਼ਹਿਰ ਸ੍ਰੀ ਰਾਜੀਵ ਵਰਮਾ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਦਸਿਆ ਕਿ ਲੰਬੇ ਸਮੇਂ ਤੋਂ ਇਨ੍ਹਾਂ ਹੈਡਮਾਸਟਰਾਂ ਦੀ ਪੇ-ਫਿਕਸੈਸਨ ਆਡਰ ਡੀ ਈ ਓ ਦਫ਼ਤਰ ਵਲੋਂ ਜਾਰੀ ਨਹੀਂ ਕੀਤੇ ਜਾ ਰਹੇ ਹਨ ਅਤੇ ਪੇ ਫਿਕਸ਼ੇਸਨ ਵਿੱਚ ਬੇਵਜਾ ਦੇਰੀ ਕਰਕੇ  ਇਨ੍ਹਾਂ ਹੈਡਮਾਸਟਰਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਸਲੇ ਨੂੰ ਗੰਭੀਰਤਾ ਨਾਲ ਵਿਚਾਰ  ਹੋਏ ਡੀ ਈ ਓ ਨੂੰ ਤੁਰੰਤ ਬੁਲਾਇਆ ਗਿਆ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ:) ਸ੍ਰੀ ਜਰਨੈਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਬੁੱਧਵਾਰ ਤੱਕ ਪੇ-ਫਿਕਸੈਸਨ ਦੇ ਆਡਰ ਦੇ ਦਿੱਤੇ ਜਾਣਗੇ। ਬੁੱਧਵਾਰ ਤੱਕ ਧਰਨਾ ਮੁਲਤਵੀ ਕਰਦੇ ਹੋਏ ਡੀਟੀਐਫ ਆਗੂਆਂ ਨੇ ਕਿਹਾ ਕਿ ਜੇਕਰ ਪੇ ਫਿਕਸ਼ੇਸਨ ਦਾ ਕੰਮ ਪੂਰਾ  ਨਾ ਕੀਤਾ  ਤਾਂ ਜਥੇਬੰਦੀ ਦੁਬਾਰਾ ਸ਼ੰਘਰਸ਼  ਕਰਣ ਲਈ ਮਜਬੂਰ ਹੋਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ  ਡੀ ਟੀ ਅੇੈੱਫ ਆਗੂ ਅਜੇ ਚਾਹੜਮਜਾਰਾ, ਸਤਨਾਮ ਸਿੰਘ ਮੀਰਪੁਰ, ਵਿਨਾਇਕ ਲਖਨਪਾਲ, ਮੁੱਖ ਅਧਿਆਪਕ ਅਮਨਪ੍ਰੀਤ ਸਿੰਘ ਜੌਹਰ ਮੈਡਮ ਮੀਨਾਕਸ਼ੀ ਭੱਲਾ, ਮੈਡਮ ਸੁਨੀਤਾ ਰਾਣੀ ਅਤੇ ਮੈਡਮ ਨੀਲਮ ਰਾਣੀ ਆਦਿ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME