Wednesday, 24 May 2023

ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਪ੍ਰਧਾਨ ਚੁਣੇ ਗਏ

 ਨਵਾਂਸ਼ਹਿਰ, 24 ਮਈ - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜੈ ਸਿੰਘ ਛਿੱਬਰ, ਨਵਕਾਂਤ ਭਰੋਮਜਾਰਾ ਜਨਰਲ ਸਕੱਤਰ ਨੇ ਪੱਤਰਕਾਰੀ ਸਬੰਧੀ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ ਰੱਖੇ। ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਸਰਬਸੰਮਤੀ ਨਾਲ ਜਸਬੀਰ ਸਿੰਘ ਨੂਰਪੁਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪ੍ਰਧਾਨ ਚੁਣਿਆ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਦੇ ਅਹੁਦੇਦਾਰ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ। ਹਰਮੇਸ਼ ਵਿਰਦੀ ਚੇਅਰਮੈਨ ਨੇ ਨਾਮ ਪੇਸ਼ ਕੀਤਾ ਅਤੇ ਵਾਸਦੇਵ ਪ੍ਰਦੇਸੀ ਨੇ ਤਾਈਦ ਕੀਤੀ। ਜਸਬੀਰ ਸਿੰਘ ਨੂਰਪੁਰ ਨੇ ਆਖਿਆ ਕਿ ਉਹ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਤਨਦੇਹੀ ਨਾਲ ਨਿਭਾਉਂਣਗੇ। ਯੂਨੀਅਨ ਵਲੋਂ ਸੰਜੀਵ ਭਨੋਟ, ਨਰਿੰਦਰ ਰੱਤੂ, ਬਲਦੇਵ ਸਿੰਘ ਪਨੇਸਰ, ਬਲਵੀਰ ਸਿੰਘ ਰੂਬੀ, ਹਰਮੇਲ ਸਿੰਘ ਸਹੂੰਗੜਾ, ਨਛੱਤਰ ਸਿੰਘ ਬਹਿਰਾਮ, ਨਰਿੰਦਰ ਮਾਹੀ, ਨਰੇਸ਼ ਧੌਲ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਮੌਕੇ ’ਤੇ ਅਮਿਤ ਸ਼ਰਮਾ, ਲਾਜਵੰਤ ਸਿੰਘ ਲਾਜ, ਵਾਸਦੇਵ ਪ੍ਰਦੇਸੀ, ਮਨਦੀਪ ਸਿੰਘ, ਹਰਮਿੰਦਰ ਸਿੰਘ ਪਿੰਟੂ, ਅੰਮ੍ਰਿਪਾਲ ਸਿੰਘ, ਪ੍ਰਵੀਰ ਅਬੀ, ਸੰਦੀਪ ਮਝੂਰ, ਜਰਨੈਲ ਸਿੰਘ ਖੁਰਦ, ਮਨੀਸ਼ ਚੁੱਘ, ਸੁਰਿੰਦਰ ਸਿੰਘ ਕਰਮ, ਬਿੱਟੂ ਮਾਹਲ, ਦੀਦਾਰ ਸਿੰਘ ਬਲਾਚੌਰੀਆ, ਮਹਿੰਦਰਪਾਲ ਸਿੰਘ, ਅਮਰੀਕ ਸਿੰਘ ਢੀਂਡਸਾ, ਮਨਜਿੰਦਰ ਸਿੰਘ, ਹਰਜਾਪ ਸਿੰਘ ਚੱਕ ਮੰਡੇਰ, ਮਨਜੀਤ ਸਿੰਘ ਜੱਬੋਵਾਲ, ਕੁਲਦੀਪ ਸਿੰਘ ਪਾਬਲਾ, ਤੀਰਥ ਸਿੰਘ ਰੱਕੜ, ਜਸਵਿੰਦਰ ਪਾਲ, ਨਿਰਮਲਜੀਤ ਸਿੰਘ ਚਾਹਲ, ਹਰਦੀਪ ਸਿੰਘ ਗਹੂੰਣ, ਸ਼ਾਮ ਲਾਲ, ਕੁਲਦੀਪ ਸਿੰਘ ਝਿੰਗੜ, ਜਰਨੈਲ ਸਿੰਘ ਨਿੱਘਾ ਆਦਿ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME