Saturday, 20 May 2023

ਹਰ ਮਨੁੱਖ, ਲਾਵੇ ਇੱਕ ਰੁੱਖ: ਪ੍ਰਿੰਸੀਪਲ ਬਲਜਿੰਦਰ ਸਿੰਘ

 ਨਵਾਂਸ਼ਹਿਰ 20 ਮਈ :- ਭਾਰਤ ਸਰਕਾਰ ਦੇ ਅਦਾਰੇ ਵਾਤਾਵਰਣ ਅਤੇ ਜਲਵਾਯੂ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜ਼ੀ ਚੰਡੀਗੜ੍ਹ ਅਤੇ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਆਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ  ਵਾਤਾਵਰਣ ਲਈ ਜੀਵਨ ਸ਼ੈਲੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਮਿਤੀ ਪੰਜ ਮਈ ਤੋਂ ਪੰਜ ਜੂਨ ਤੱਕ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਹਿੱਤ ਜਨ ਭਾਗੀਦਾਰੀ ਕਰਵਾਉਣ ਵਾਸਤੇ ਸਮੂਹ ਸਕੂਲਾਂ ਵਿੱਚ ਵੱਖ –ਵੱਖ ਗਤੀਵਿਧੀਆਂ ਜਿਵੇਂ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਵਚਨ ਲੈਣਾ,ਕੁਇੱਜ਼, ਪੇਟਿੰਗ,ਨਾਟਕ, ਸਕਿੱਟ ਮੁਕਾਬਲੇ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਰੈਲੀਆਂ, ਸਫਾਈ ਮੁਹਿੰਮ ਆਦਿ  ਕਰਵਾਈਆਂ ਜਾ ਰਹੀਆਂ ਹਨ।ਇਨ੍ਹਾਂ ਗਤੀਵਿਧੀਆਂ ਦਾ ਮਹੀਨਾਵਾਰ ਕੈਲੰਡਰ ਭਾਰਤ ਸਰਕਾਰ ਦੇ ਅਦਾਰੇ ਵਾਤਾਵਰਣ ਅਤੇ ਜਲਵਾਯੂ ਮੰਤਰਾਲਾ ਵਲੋਂ ਜਾਰੀ ਕੀਤਾ ਹੋਇਆ ਹੈ ਜਿਸ ਤਹਿਤ ਅੱਜ ਸਕੂਲਾਂ ਵਿੱਚ ਸਮੂਹ ਸਟਾਫ ਅਤੇ ਵਿਿਦਆਰਥੀਆਂ ਵਲੋਂ ਪੌਦੇ ਲਗਾਉਣ ਦੀ ਵਾਰੀ ਸੀ।ਅੱਜ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਹੋਂ ਵਿਖੇ ਈਕੋ ਕਲੱਬ ਵਲੋਂ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਸਕੂਲ ਦੇ ਕੈਂਪਸ ਵਿੱਚ ਸਮੂਹ ਸਟਾਫ ਅਤੇ ਵਿਿਦਆਰਥਣਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪੌਦੇ ਜਿਵੈ ਛਾਂਦਾਰ, ਫਲਦਾਰ, ਸਜਾਵਟੀ, ਇਮਾਰਤੀ ਲੱਕੜ ਵਾਲ਼ੇ, ਦਵਾਈਆਂ ਦੇਣ ਵਾਲ਼ੇ ਆਦਿ ਪੌਦੇ ਲਗਾਏ ਗਏ।ਰੋਜ਼ਾਨਾ ਸਵੇਰ ਦੀ ਸਭਾ ਦੌਰਾਨ ਵੀ ਵਿਿਦਆਰਥਣਾਂ ਨੂੰ ਸਤਨਾਮ ਸਿੰਘ ਲੈਕ ਬਾਇਓ ਅਤੇ ਸੋਨਾ ਸ਼ਰਮਾ ਦੁਆਰਾ ਵਾਤਾਵਰਣ ਅਤੇ ਆਪਣੇ ਚੌਗਿਰਦੇ ਦੀ ਸੰਭਾਲ਼ ਹਿੱਤ ਜਾਗਰੂਕ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਵਿਿਦਆਰਥਣਾਂ ਨੂੰ ਸੰਬੋਧਿਨ ਕਰਦਿਆਂ ਆਖਿਆ ਕਿ ਪੌਦਿਆਂ ਤੋਂ ਬਿਨ੍ਹਾਂ ਮਨੁੱਖੀ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਇਸ ਲਈ ਉਨਾਂ ਕਿਹਾ ਕਿ ਹਰ ਮਨੁੱਖ ਲਾਵੇ ਇੱਕ ਰੁੱਖ।
ਇਸ ਮੌਕੇ ਦਵਿੰਦਰ ਕੌਰ, ਸਤਨਾਮ ਸਿੰਘ, ਗੁਰਸ਼ਰਨਦੀਪ,ਰਾਜਨ ਰਾਣਾ, ਹਰਜਿੰਦਰ ਲਾਲ, ਅਜੀਤ ਸਿੰਘ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ, ਗੁਰਮੀਤ ਸਿੰਘ,ਅਲਕਾ ਅਰੋੜਾ, ਸੋਨਾ ਸ਼ਰਮਾ, ਸਤਿੰਦਰਪਾਲ ਕੌਰ, ਰਾਜਵਿੰਦਰ ਸੰਧੂ, ਸੰਦੀਪ ਕੌਰ,ਜਸਵਿੰਦਰ ਕੌਰ, ਮਨਦੀਪ ਕੌਰ, ਨੀਲਮ ਰਾਣੀ, ਰਗਵਿੰਦਰ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਸੰਜੀਵ ਕੁਮਾਰ, ਰੇਨੂੰ, ਰਣਜੀਤ ਕੌਰ, ਜਸਵੀਰ ਰਾਜ, ਰਣਜੀਤ ਸਿੰਘ, ਨਿਧੀ ਉੱਮਟ, ਰਮਨਦੀਪ ਆਦਿ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME