Wednesday, 17 May 2023

ਜਿਹੜੇ ਕਿਸਾਨ ਅੱਗ ਲਾ ਰਹੇ ਹਨ ਅਤੇ ਖਾਲੀ ਵਾਹਣਾਂ ਨੂੰ ਖੁੱਲ੍ਹਾ ਪਾਣੀ ਛੱਡ ਰਹੇ ਹਨ ਉਨ੍ਹਾਂ ਨੂੰ ਰੋਕਣ ਲਈ ਜਥੇਬੰਦੀਆਂ ਦੇ ਆਗੂ ਜ਼ਰੂਰ ਅਪੀਲ ਕਰਨ:- ਚੇਅਰਮੈਨ ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 18 ਮਈ :- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਪਵਿੱਤਰ ਮਹਾਵਾਕ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਅਤੇ ਖ਼ਾਲੀ ਪਏ ਵਾਹਣਾਂ ਨੂੰ ਖੁੱਲ੍ਹਾ ਪਾਣੀ ਛੱਡਣ ਵਾਲੇ ਕਿਸਾਨ ਭਰਾਵਾਂ ਨੂੰ ਰੋਕਣ ਲਈ ਜ਼ਰੂਰ ਅਪੀਲ ਕਰਨ ਅਤੇ ਗੁਰੂ ਸਾਹਿਬ ਦੇ ਫਲਸਫੇ ਉਤੇ ਚੱਲਣ ਲਈ ਉਨ੍ਹਾਂ ਸਾਰੇ ਜਿੰਮੀਦਾਰ ਭਰਾਵਾਂ ਨੂੰ ਪ੍ਰੇਰਿਤ ਕਰਨ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਅੱਜ ਤੋਂ ਕਰੀਬ ਇੱਕ ਮਹੀਨੇ ਬਾਅਦ ਝੋਨੇ ਦੀ ਬਿਜਾਈ ਸ਼ੁਰੂ ਹੋਣੀ ਹੈ ਅਤੇ ਲੋਕਾਂ ਵੱਲੋਂ ਜੋ ਦੇਖੋਂ ਦੇਖੀ ਬੇਹਿਸਾਬੀ ਅੱਗ ਲਗਾਉਣ ਦਾ ਦੌਰ ਜਾਰੀ ਹੈ ਉਸਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਲਈ ਜਥੇਬੰਦੀਆਂ ਦੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਚੇਅਰਮੈਨ ਜਲਵਾਹਾ ਨੇ ਕਿਹਾ ਕਿ ਅੱਗ ਲਗਾਉਣ ਨਾਲ ਲੱਖਾਂ ਬੇਜ਼ੁਬਾਨੇ ਜੀਵਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਇਲਾਵਾ ਅਸੀਂ ਕੁਦਰਤ ਨਾਲ ਖਿਲਵਾੜ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਬਹੁਤ ਸਾਰੇ ਜਿੰਮੀਦਾਰ ਭਰਾ ਖ਼ਾਲੀ ਪਏ ਵਾਹਣਾਂ ਨੂੰ ਖੁੱਲ੍ਹਾ ਪਾਣੀ ਛੱਡ ਕੇ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਕਰੋੜਾਂ ਲੀਟਰ ਧਰਤੀ ਹੇਠਲੇ ਪਾਣੀ ਨੂੰ ਬਿਨਾਂ ਵਜ੍ਹਾ ਬਰਬਾਦ ਕਰ ਰਹੇ ਹਨ। ਸਤਨਾਮ ਸਿੰਘ ਜਲਵਾਹਾ ਨੇ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਦੀ ਅਤੇ ਖਾਲੀ ਵਾਹਣਾਂ ਨੂੰ ਪਾਣੀ ਨਾ ਛੱਡਣ ਦੀ ਅਪੀਲ ਕੀਤੀ ਹੈ। ਕਿਉਂਕਿ ਅਗਰ ਅਸੀਂ ਪੰਜਾਬ ਤੇ ਪੰਜਾਬੀਆਂ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਖ਼ੁਦ ਪਹਿਲਾਂ ਸੁਹਿਰਦ ਹੋਣਾ ਪਵੇਗਾ। ਜਲਵਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80% ਦੇ ਕਰੀਬ ਕਿਸਾਨ ਭਰਾ ਅੱਗ ਨਹੀਂ ਲਗਾਉਂਦੇ ਪਰ ਜੋ 20% ਕਿਸਾਨ ਅਜੇ ਵੀ ਦੇਖੋਂ ਦੇਖੀਂ ਅੱਗ ਲਗਾਉਣ ਨੂੰ ਆਪਣੀ ਟੌਹਰ ਸਮਝਦੇ ਹਨ ਉਨ੍ਹਾਂ ਕਰਕੇ ਪੰਜਾਬ ਦੇ ਸਮਝਦਾਰ ਕਿਸਾਨਾਂ ਨੂੰ ਵੀ ਲੋਕਾਂ ਦੀਆਂ ਕੌੜੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਜੋ 20% ਜਿੰਮੀਦਾਰ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਨਹੀਂ ਹੱਟਦੇ ਅਤੇ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਅੰਨੇਵਾਹ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਕਿਰਪਾ ਕਰਕੇ ਜ਼ਰੂਰ ਰੋਕਣ ਦੀ ਅਪੀਲ ਕਰਨ ਤਾਂ ਜੋ ਪੰਜਾਬ ਦੇ ਪਾਣੀ ਹਵਾ ਵਾਤਾਵਰਨ ਤੇ ਧਰਤੀ ਨੂੰ ਬਰਬਾਦ ਹੋਣ ਤੋਂ ਬਚਾਇਆਂ ਜਾ ਸਕੇ। ਜਲਵਾਹਾ ਨੇ ਪੰਜਾਬ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਕਿਸੇ ਨੂੰ ਵੀ ਖੇਤ ਨੂੰ ਅੱਗ ਨਾ ਲਾਉਣ ਦੇਣ ਅਤੇ ਜੋ ਵੀ ਭਰਾ ਖ਼ਾਲੀ ਪਏ ਵਾਹਣਾਂ ਨੂੰ ਬੇਹਿਸਾਬਾ ਧਰਤੀ ਹੇਠਲਾ ਪਾਣੀ ਕੱਢਕੇ ਜ਼ਮੀਨ ਠੰਢੀ ਕਰਨ ਦੇ ਚੱਕਰ ਵਿੱਚ ਪਿਆ ਹੋਇਆ ਉਸਨੂੰ ਜ਼ਰੂਰ ਪਿਆਰ ਨਾ ਸਮਝਾਓ ਕਿ ਇਸ ਬਰਬਾਦੀ ਦਾ ਕੋਈ ਫਾਇਦਾ ਨਹੀਂ, ਸਗੋਂ ਜ਼ਮੀਨ ਨੂੰ ਜਿੰਨੀ ਜ਼ਿਆਦਾ ਧੁੱਪ ਲੱਗੇਗੀ ਉਨੀਂ ਉਸ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਜਲਵਾਹਾ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਆਪਾਂ ਧੜਾਧੜ ਅੱਗ ਲਗਾਕੇ ਆਲੇ ਦੁਆਲੇ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਈਏ ਅਤੇ ਲੋਕਾਂ ਨੂੰ ਸਾਹ ਲੈਣ ਤੋਂ ਵੀ ਔਖਾਂ ਕਰ ਦਈਏ। ਅਸੀਂ ਕੁਦਰਤ ਨਾਲ ਜੋ ਕਰੋਪੀ ਕਰ ਰਹੇ ਹਾਂ ਤੇ ਆਪਣੇ ਹੀ ਆਲੇ ਦੁਆਲੇ ਨੂੰ ਗੰਧਲਾ ਅਤੇ ਪ੍ਰਦੂਸ਼ਿਤ ਕਰ ਰਹੇ ਹਾਂ ਇਸ ਦਾ ਖਮਿਆਜ਼ਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ । ਖੇਤਾਂ ਵਿੱਚ ਲਗਾਈ ਜਾ ਰਹੀ ਅੱਗ ਕਾਰਨ ਤੇ ਹੁੰਦੇ ਸੰਘਣੇ ਧੂੰਏਂ ਕਾਰਨ ਨਿੱਤ ਦਿਨ ਲੋਕਾਂ ਦੀਆਂ ਐਕਸੀਡੈਂਟ ਕਾਰਨ ਮੌਤਾਂ ਹੋ ਰਹੀਆਂ ਹਨ ਅਤੇ ਬੱਚੇ ਬੀਮਾਰ ਹੋ ਰਹੇ ਹਨ ਅਤੇ ਮੌਸਮ ਵਿਚ ਵੱਡੇ ਪੱਧਰ ਉੱਤੇ ਤਪਸ਼ ਵੱਧਦੀ ਜਾ ਰਹੀ ਹੈ। ਜਲਵਾਹਾ ਨੇ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਖੇਤਾਂ ਵਿੱਚ ਅੱਗ ਨਾ ਲਗਾਈ ਜਾਵੇ ਅਤੇ ਨਾ ਹੀ ਧਰਤੀ ਹੇਠਲੇ ਪਾਣੀ ਨੂੰ ਖ਼ਾਲੀ ਪਏ ਵਾਹਣਾਂ ਨੂੰ ਪਾਣੀ ਛੱਡਕੇ ਬਰਬਾਦ ਕੀਤਾ ਜਾਵੇ । ਸਤਨਾਮ ਸਿੰਘ ਜਲਵਾਹਾ ਨੇ ਆਖੀਰ ਵਿੱਚ ਕਿਹਾਂ ਕਿ ਮੈਂ ਉਮੀਦ ਕਰਦਾ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਜ਼ਰੂਰ ਆਪਣੀ ਜੁੰਮੇਵਾਰੀ ਨੂੰ ਸਮਝਦੇ ਹੋਏ ਜ਼ਿਮੀਂਦਾਰ ਭਰਾਵਾਂ ਨੂੰ ਅੱਗ ਲਾਉਣ ਤੋਂ ਰੋਕਣ ਦੀ ਅਪੀਲ ਜ਼ਰੂਰ ਕਰਨਗੇ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME