Monday, 24 April 2023

ਨਵੀਂ ਸਿੱਖਿਆ ਨੀਤੀ, ਸਕੂਲ ਆਫ ਅੇੈੱਮੀਨੇੈੱਸ ਦੇ ਸੁਗਲਦੇ ਸਵਾਲਾਂ ਲਈ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਮੰਗ ਪੱਤਰ

 ਆਪਣੀ ਰਾਜ ਭਾਸ਼ਾਈ ਸਿੱਖਿਆ ਨੀਤੀ ਬਣਾਉਣ ਦੀ ਮੰਗ
ਨਵਾਂਸ਼ਹਿਰ, 24 ਅਪ੍ਰੈਲ :- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਦਿੱਤੇ  5 ਤੋਂ 25 ਅਪ੍ਰੈਲ 'ਸੰਘਰਸ਼ੀ ਪੰਦਰਵਾੜਾ' ਵਿੱਚ ਭਰਵੇਂ ਡੈਪੂਟੇਸ਼ਨਾਂ ਦੇ ਰੂਪ ਵਿੱਚ  ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਵੱਲ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਸਬੰਧੀ "ਮੰਗ ਪੱਤਰ" ਅਤੇ ਨਵੀਂ ਸਿੱਖਿਆ ਨੀਤੀ ਅਤੇ ਸਕੂਲ ਆਫ਼ ਐਮੀਨੈਂਸ ਸਬੰਧੀ "ਸਵਾਲ ਪੱਤਰ" ਦੇ ਰੂਪ ਵਿੱਚ ਸਵਾਲ ਉਠਾਉਣ  ਦੇ ਸੱਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਡੀ.ਟੀ. ਐਫ਼ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇੱਕ ਵਫਦ  ਜ਼ਿਲ੍ਹਾ ਪ੍ਰਧਾਨ ਮੁਲਖ ਰਾਜ ਤੇ ਮੀਤ ਪ੍ਰਧਾਨ ਜਸਵਿੰਦਰ ਔਜਲਾ ਅਤੇ ਜ਼ਿਲ੍ਹਾ ਸਕੱਤਰ ਮਨੋਹਰ ਲਾਲ ਦੀ ਅਗਵਾਈ ਹੇਠ ਮਿਲਿਆ ਜਿਸ ਵਿੱਚ ਅਧਿਆਪਕਾਂ ਨੂੰ ਦਰਪੇਸ਼ ਮੰਗਾਂ ਤੇ ਸਮੱਸਿਆਵਾਂ ਵਾਰੇ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਇਹਨਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਦੇ ਨਾਮ  ਸਵਾਲਨਾਮਾ ਤੇ ਮੰਗ ਪੱਤਰ ਸੋਪਿਆਂ।                                           
 ਇਸ ਸਮੇਂ ਜਾਣਕਾਰੀ ਦਿੰਦਿਆਂ ਡੀ ਟੀ ਅੇੈੱਫ ਨਵਾਂਸ਼ਹਿਰ ਦੇ ਆਗੂਆਂ ਅਜੈ ਚਾਹੜਮਜਾਰਾ, ਬਲਵੀਰ ਭੁੱਲਰ, ਸ਼ੰਕਰ ਬੰਗਾ, ਸਤਨਾਮ ਮੀਰਪੁਰ ਅਤੇ ਚੰਦਰ ਸ਼ੇਖਰ ਆਦਿ ਨੇ ਦੱਸਿਆ ਕਿ 2011 ਤੋਂ ਮਾਤਰ 10300 ਦੀ ਨਿਗੁਣੀ ਤਨਖਾਹ ਤੇ ਸਕੂਲ ਸਿੱਖਿਆ ਵਿਭਾਗ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਓ.ਡੀ.ਅੇੈੱਲ ਅਧਿਆਪਕਾਂ ਨੂੰ ਬਿਨਾਂ ਦੇਰੀ ਤੁਰੰਤ ਰੈਗੂਲਰ ਕਰਨ, ਕੇਂਦਰ ਸਰਕਾਰ ਵਲੋ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵੇਕਰਨ ਪੱਖੀ ਨਵੀ ਸਿੱਖਿਆ ਨੀਤੀ 2020 ਨੂੰ ਮੁੱਢੋ ਰੱਦ ਕਰਨ ਦਾ ਮਤਾ ਪਾਸ ਕਰਦਿਆਂ  ਇਸਨੂੰ ਪੰਜਾਬ ਵਿੱਚ ਲਾਗੂ ਕਰਨਾ ਬੰਦ ਕਰਨ, ਸਿੱਖਿਆ ਨੂੰ ਸੰਵਿਧਾਨ ਦੀ ਸਮਵਰਤੀ ਸੂਚੀ ਦੀ ਥਾਂ ਮੁੜ ਰਾਜ ਸੂਚੀ ਵਿੱਚ ਲਿਆਉਣ, ਸਕੁੂਲ ਆਫ ਅੇੈਮੀਨੇੈੱਸ ਦੀ ਥਾਂ ਸਿੱਖਿਆ ਸ਼ਾਸਤਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਰਾਏ ਲੈ ਕੇ ਪੰਜਾਬ ਦੇ ਸੱਭਿਆਚਾਰਕ ਸਮਾਜਿਕ ਭਾਸ਼ਾਈ ਵਿਭਿੰਨਤਾ ਅਨੁਸਾਰ ਆਪਣੀ ਸਿੱਖਿਆ ਨੀਤੀ ਬਣਾਉਣ,ਪ੍ਰੀ ਪ੍ਰਾਇਮਰੀ ਤੋ ਪੋਸਟ ਗਰੈਜ਼ੂਏਸ਼ਨ ਤੱਕ ਦੀ ਸਿੱਖਿਆ ਸਰਕਾਰੀ ਪੱਧਰ ਤੇ ਮੁਫਤ ਤੇ ਮਿਆਰੀ ਦੇਣ, ਪੰਜਾਬ ਰਾਜ ਛੇਵਾਂ ਤਨਖਾਹ ਕਮਿਸ਼ਨ ਦੀ ਬਣਦੀ ਸੁਧਾਈ, ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਫੌਰੀ ਜਾਰੀ ਕਰਨ, ਬੇਰੁਜਗਾਰਾ ਨੂੰ ਪੱਕਾ ਰੁਜਗਾਰ ਦੇਣ, ਸਮੂਹ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ,ਪੁਰਾਣੀ ਪੈਨਸ਼ਨ ਨੂੰ 1972 ਦੇ ਪੈਨਸ਼ਨ ਅੇੈਕਟ ਤਹਿਤ ਪੂਰੀ ਤਰਾ ਬਹਾਲ ਕਰਨ, ਅਧਿਆਪਕਾਂ ਦੀਆਂ ਸਾਰੇ ਕੇਡਰਾਂ ਦੀ ਤਰਕੀਆਂ ਕਰਨ,ਖੋਹੇ ਪੇਂਡੂ ਭੱਤਾ, ਬਾਰਡਰ ਭੱਤਾ ਸਮੇਤ ਸਭ ਭੱਤੇ ਲਾਗੂ ਕਰਨ, ਕੰਪਿਊਟਰ ਅਧਿਆਪਕਾਂ ਨੂੰ ਤਨਖਾਹ ਸਕੇਲ ਲਾਗੂ ਕਰਕੇ ਵਿਭਾਗ ਵਿੱਚ ਮਰਜ਼ ਕਰਨ ਹਰੇਕ ਤਹਿਸੀਲ ਵਿੱਚ ਟੀਚਰਜ਼ ਹੋਮ ਬਣਾਉਣ,228 ਪੀ ਟੀ ਆਈ ਅਧਿਆਪਕਾਂ ਨੂੰ ਪਿਤਰੀ ਸਕੂਲਾਂ ਵਿੱਚ ਵਾਪਸ ਭੇਜਣ,ਦੂਰ ਦੁਰਾਡੇ ਜਿਲਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਕਰਾਉਣ ਦਾ ਮੌਕਾ ਦੇਣ, ਪ੍ਰਿੰਸੀਪਲਾ ਤੇ ਮੁਖ ਅਧਿਆਪਕਾਂ,ਕਲਰਕਾਂ  ਤੋ ਵਾਧੂ ਸਕੂਲਾਂ ਦਾ ਚਾਰਜ਼ ਵਾਪਸ ਲਿਆ ਜਾਵੇ,ਡੀ ਪੀ ਆਈਜ਼ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਮੁੱਖ ਦਫਤਰ ਵਿੱਚ ਪੈਡਿੰਗ  ਮਾਮਲਿਆਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ। 
   ਅੰਤ ਵਿੱਚ  ਆਗੂਆਂ ਨੇ ਦੱਸਿਆ ਕਿ ਜੇ ਕਰ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਨਾ ਕੀਤਾ ਤਾਂ  ਇਹਨਾਂ ਮੰਗਾਂ ਤੇ ਸਿੱਖਿਆ ਦਾ ਉਜਾੜਾ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਖਿਲਾਫ਼ 30 ਅਪ੍ਰੈਲ (ਐਤਵਾਰ) ਨੂੰ ਜਲੰਧਰ ਵਿਖੇ ਹਜ਼ਾਰਾਂ ਅਧਿਆਪਕਾਂ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਬਲਵੀਰ ਰੱਕੜ, ਯਸ਼ਪਾਲ ਸ਼ਰਮਾ, ਠਾਕੁਰ ਰਮੇਸ਼ ਚੰਦਰ, ਸੁਰਿੰਦਰਪਾਲ ਨਾਈਮਜਾਰਾ, ਵਿਨਾਇਕ ਲਖਨਪਾਲ, ਗੁਰਵਿੰਦਰ ਸਿੰਘ ਅਤੇ ਸਤਵਿੰਦਰ ਸੈੰਬੀ ਅਤੇ ਰਣਬੀਰ ਸਿੰਘ ਹਾਜ਼ਰ ਸਨ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME