Monday, 3 April 2023

ਨਵਾਂਸਹਿਰ ਤੋਂ ਸ਼ਰਧਾਲੂਆਂ ਦਾ ਗਿਆਰਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ:) ਲਈ ਭਲਕੇ ਹੋਵੇਗਾ ਰਵਾਨਾ

 ਨਵਾਂਸਹਿਰ 3 ਅਪ੍ਰੈਲ:- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ  ਵਲੋਂ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਲਗਾਤਾਰ ਭੇਜੇ ਜਾ ਰਹੇ ਸ਼ਰਧਾਲੂਆ ਦੇ ਜੱਥਿਆਂ ਦੀ ਲੜੀ ਤਹਿਤ  ਗਿਆਰਵਾਂ ਜੱਥਾ ਕੱਲ ਮਿਤੀ 05 ਅਪ੍ਰੈਲ 2023 ਦਿਨ ਬੁੱਧਵਾਰ ਨੂੰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਦਫਤਰ ਤੋਂ ਰਵਾਨਾ ਹੋਵੇਗਾ। ਜੱਥੇ ਦੇ ਮੈਂਬਰ ਡੇਰਾ ਬਾਬਾ ਨਾਨਕ ਕਾਰੀਡੋਰ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਣ ਉਪਰੰਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣਗੇ ।

ਇਹ ਜਾਣਕਾਰੀ ਦਿੰਦਿਆ ਹੋਇਆ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸੱਤ ਦਿਨਾਂ ਦੌਰਾਨ ਭੇਜਿਆ ਜਾਣ ਵਾਲਾ ਇਹ ਦੂਸਰਾ ਅਤੇ ਕੁਲ ਮਿਲਾ ਕੇ ਇਹ ਗਿਆਰਵਾਂ ਜੱਥਾ ਹੈ ਜਿਸ ਵਿਚ 65 ਮੈਂਬਰ ਸ਼ਾਮਲ ਹੋਣਗੇ। ਉਨਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਯਾਤਰਾ ਲਈ 20 ਡਾਲਰ ਫੀਸ ਹੋਣ ਦੇ ਬਾਵਜੂਦ ਵੀ ਇਲਾਕੇ ਦੀਆਂ ਸੰਗਤਾਂ ਵਿਚ ਯਾਤਰਾ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਤੋਂ ਕਰੀਬ ਇੱਕ ਸਾਲ ਪਹਿਲਾਂ ਜਦੋਂ ਇਸ ਯਾਤਰਾ ਲਈ ਲਗਾਤਾਰ ਜੱਥੇ ਭੇਜਣ ਦੀ ਸੇਵਾ ਅਰੰਭ ਕੀਤੀ ਗਈ ਸੀ ਤਾਂ ਸ਼ਾਇਦ ਸਾਨੂੰ ਵੀ ਲੋਕਾਂ ਵਲੋਂ ਇਨਾ ਵੱਡਾ ਹੁੰਗਾਰਾ ਮਿਲਣ ਦਾ ਅਹਿਸਾਸ ਨਹੀਂ ਸੀ।ਲਗਾਤਾਰ ਜਥੇ ਭੇਜਣ ਤੋਂ ਇਲਾਵਾ ਅੱਗੇ ਪਿੱਛੇ ਵੀ ਇਲਾਕੇ ਦੀਆਂ ਬਹੁਤ ਜਿਆਦਾ ਸੋਸਾਇਟੀ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਆਪਣੇ ਵਾਹਨਾਂ ਰਾਹੀਂ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ। 

         ਬੁੱਧਵਾਰ ਨੂੰ ਭੇਜਿਆ ਜਾਣ ਵਾਲਾ ਇਹ ਜੱਥਾ ਸਵੇਰੇ ਚਾਰ ਵਜੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦਫਤਰ ਤੋਂ ਬੱਸ ਅਤੇ ਨਿੱਜੀ ਵਾਹਨਾਂ ਰਾਹੀਂ ਰਵਾਨਾ ਹੋਵੇਗਾ ਅਤੇ ਬਾਬਾ ਬਕਾਲਾ ਅਤੇ ਡੇਰਾ ਬਾਬਾ ਨਾਨਕ ਹੁੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ। ਇਸ ਜੱਥੇ ਵਿਚ ਨਵਾਂਸ਼ਹਿਰ ਅਤੇ ਨਾਲ ਲਗਦੇ ਇਲਾਕੇ ਬੰਗਾ, ਰਾਮਰਾਇਪੁਰ, ਰਾਹੋਂ, ਪੋਸੀ, ਮੋਹਣੋਵਾਲ, ਗੜ੍ਹਸ਼ੰਕਰ,  ਭੀਣ, ਮਹਿਰਮਪੁਰ,  ਮਹਿਤਪੁਰ ੳਲੱਦਣੀ, ਖੈਰੜ ਅੱਛਰਵਾਲ ਅਤੇ ਹੋਰ ਪਿੰਡਾਂ ਤੋਂ ਵੀ ਸੰਗਤਾਂ ਸ਼ਾਮਲ ਹੋਣਗੀਆਂ ਜਿਨਾਂ ਦੀ ਪ੍ਰਵਾਨਗੀ ਭਾਰਤ ਸਰਕਾਰ ਵਲੋਂ ਮਿਲ ਚੁੱਕੀ ਹੈ।
ਦਰਸ਼ਨ ਕਰਨ ਉਪਰੰਤ ਸੰਗਤਾਂ ਸ਼ਾਮ ਨੂੰ ਵਾਪਿਸ ਵਤਨ ਪਰਤ ਆਉਣਗੀਆਂ। ਉਨਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਇਸ ਤੋਂ ਅਗਲਾ ਅਤੇ ਬਾਰਵਾਂ ਜੱਥਾ 05 ਮਈ ਨੂੰ ਕਰਤਾਰਪੁਰ ਸਾਹਿਬ ਲਈ ਭੇਜਿਆ ਜਾਣਾ ਹੈ ਜਿਸ ਵਾਸਤੇ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਹੈ।
ਇਸ ਮੌਕੇ ਉਨਾ ਨਾਲ ਹਕੀਕਤ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ, ਦਿਲਬਾਗ ਸਿੰਘ,  ਅਤੇ ਜਗਦੀਪ ਸਿੰਘ ਅਤੇ ਜਗਜੀਤ ਸਿੰਘ ਵੀ ਮੌਜੂਦ  ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME