Saturday, 8 April 2023

ਤੇਗਬਹਾਦਰ ਨਗਰ ਵਿਖੇ ਨਵਾਂਸ਼ਹਿਰੀਆਂ ਨੇ ਫੂਕੇ ਅਧਿਕਾਰੀਆਂ ਦੇ ਪੁਤਲੇ

ਨਵਾਂਸ਼ਹਿਰ 8 ਅਪ੍ਰੈਲ:- ਨਵਾਂਸ਼ਹਿਰ ਵਾਸੀਆਂ ਵੱਲੋਂ  ਪਿਛਲੇ ਚਾਰ ਮਹੀਨਿਆਂ ਤੋਂ  ਕੋਜੈਨਰੇਸ਼ਨ ਪਾਵਰ ਪਲਾਂਟ ਦੀ ਖਤਰਨਾਕ ਸੁਆਹ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਜਿੰਮੇਵਾਰ ਅਧਿਕਾਰੀਆਂ ਦੇ ਪੁਤਲੇ ਫੂਕਣ ਦੇ ਮਿੱਥੇ ਪ੍ਰੋਗਰਾਮ ਤਹਿਤ ਅੱਜ ਮਿਉਂਸਪਲ ਕੈਨਾਲ ਪਾਰਕ ਨਵਾਂਸ਼ਹਿਰ ਵਿਖੇ  ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਪਾਵਰ ਪਲਾਂਟ ਦੇ ਪ੍ਰਧਾਨ ਐਸ.ਬੰਦੋਉਪਾਧਿਆਏ ਅਤੇ ਖੰਡ ਮਿੱਲ ਦੇ ਜੀ.ਐਮ ਦੇ ਪੁਤਲੇ ਫੂਕੇ ਗਏ।ਇਸ ਮੌਕੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ,  ਜਰਨੈਲ ਸਿੰਘ ਖਾਲਸਾ, ਬਲਵੀਰ ਕੁਮਾਰ, ਸਾਬਕਾ ਐਮ.ਸੀ ਹਰਮੇਸ਼ ਗੁਲੇਰੀਆ,ਬਲਵਿੰਦਰ ਕੌਰ,ਸੁਤੰਤਰ ਕੁਮਾਰ, , ਬਲਜਿੰਦਰ ਸਿੰਘ,ਸੁਭਾਸ਼ ਚੰਦਰ ਅਰੋੜਾ ਨੇ ਕਿਹਾ  ਕਿ ਇਕ ਪਾਸੇ ਇਸ ਸੁਆਹ ਕਾਰਨ ਸ਼ਹਿਰ ਵਾਸੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਦੂਜੇ ਪਾਸੇ ਜਿਲਾ ਪ੍ਰਸ਼ਾਸਨ, ਖੰਡ ਮਿੱਲ ਪ੍ਰਬੰਧਕ, ਪਾਵਰ ਪਲਾਂਟ ਪ੍ਰਬੰਧਕ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਅ ਰਹੇ।ਖੰਡ ਮਿੱਲ ਦੇ ਪ੍ਰਬੰਧਕ ਭੋਗ ਪੁਰ ਖੰਡ ਮਿੱਲ ਦਾ ਗੰਨਾ ਨਵਾਂਸ਼ਹਿਰ ਖੰਡ ਮਿੱਲ ਵਿੱਚ ਮੰਗਵਾ ਕੇ ਪੀੜ੍ਹਨ ਦੀਆਂ ਗੋਂਦਾਂ ਗੁੰਦ ਰਹੇ ਹਨ।ਉਹਨਾਂ ਕਿਹਾ ਕਿ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਸੰਘਰਸ਼ ਜਾਰੀ ਰਹੇਗਾ। ਇਸ ਸੰਘਰਸ਼ ਦੀ ਅਗਲੀ ਰੂਪ ਰੇਖਾ ਘੜ੍ਹਨ ਲਈ 9 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਗੁਰਦੁਆਰਾ ਮੰਜੀ ਸਾਹਿਬ, ਬੰਗਾ ਰੋਡ ਨਵਾਂਸ਼ਹਿਰ ਵਿਖੇ ਲੋਕ ਸੰਘਰਸ਼ ਮੰਚ ਦੀ ਮੀਟਿੰਗ ਕੀਤੀ ਜਾਵੇਗੀ।ਇਸ ਮੌਕੇ ਹਰਬੰਸ ਕੌਰ,ਕਸ਼ਮੀਰ ਸਿੰਘ,ਕੁਲਵਿੰਦਰ ਸਿੰਘ ਗਿਆਨ ਸਿੰਘ ਆਦਿ ਵੀ ਮੌਜੂਦ ਸਨ।
ਕੈਪਸ਼ਨ : ਤੇਗਬਹਾਦਰ ਨਗਰ ਵਿਖੇ ਅਧਿਕਾਰੀਆਂ ਦੇ ਪੁਤਲੇ ਫੂਕਦੇ ਹੋਏ ਸ਼ਹਿਰ ਵਾਸੀ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME