Monday, 3 April 2023

ਪਾਵਰ ਪਲਾਂਟ ਦੀ ਸੁਆਹ ਤੋਂ ਦੁੱਖੀ ਸ਼ਹਿਰ ਵਾਸੀਆਂ ਨੇ ਫੂਕੇ ਜਿਲਾ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਪੁਤਲੇ

ਨਵਾਂਸ਼ਹਿਰ 26 ਮਾਰਚ :- ਅੱਜ ਕੋਜੈਨਰੇਸ਼ਨ ਪਾਵਰ ਪਲਾਂਟ ਨਵਾਂਸ਼ਹਿਰ ਵਿਚੋਂ  ਨਿਕਲਕੇ ਸ਼ਹਿਰ ਵਾਸੀਆਂ ਉੱਤੇ ਡਿੱਗ ਰਹੀ ਜਹਿਰੀਲੀ ਸੁਆਹ ਦੇ ਵਿਰੋਧ ਵਿੱਚ ਲੋਕ ਸੰਘਰਸ਼ ਮੰਚ ਵੱਲੋਂ ਸਥਾਨਕ ਗੁਰੂ ਤੇਗਬਹਾਦਰ ਨਗਰ ਵਿਖੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਪਾਵਰ ਪਲਾਂਟ ਦੇ ਪ੍ਰਧਾਨ ਐਸ. ਬੰਦੋਉਪਾਧਿਆਏ ਅਤੇ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸੁਰਿੰਦਰ ਕੁਮਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਚ ਦੇ ਕਨਵੀਨਰ ਜਸਬੀਰ ਦੀਪ, ਮੰਚ ਦੇ ਆਗੂਆਂ ਜਰਨੈਲ ਸਿੰਘ ਖਾਲਸਾ, ਸੁਤੰਤਰ ਕੁਮਾਰ, ਮੁਕੰਦ ਲਾਲ,ਬਲਜੀਤ ਸਿੰਘ ਧਰਮਕੋਟ, ਬਲਵੀਰ ਕੁਮਾਰ, ਰਾਮ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਹਰਬੰਸ ਕੌਰ, ਮਜਿੰਦਰ ਕੌਰ ਨੇ ਕਿਹਾ ਕਿ ਨਾ ਹੀ ਜਿਲਾ ਪ੍ਰਸ਼ਾਸਨ ਨੂੰ ਨਾ ਹੀ ਪਾਵਰ ਪਲਾਂਟ ਅਤੇ ਖੰਡ ਮਿੱਲ ਦੇ ਪ੍ਰਬੰਧਕਾਂ ਨੂੰ ਸ਼ਹਿਰ ਵਾਸੀਆਂ ਦੀ ਸਿਹਤ ਦੀ ਕੋਈ ਚਿੰਤਾ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਇਹਨਾਂ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਸ਼ੀਲ ਕੁਮਾਰ, ਦਰਸ਼ਨ ਸਿੰਘ, ਰਾਜੂ ਖਾਨ, ਬਖਤਾਵਰ ਸਿੰਘ, ਤਰਸੇਮ ਸਿੰਘ ਬਚਿੱਤਰ ਸਿੰਘ ਅਤੇ ਹੋਰ ਮੁਹੱਲਾ ਵਾਸੀ ਵੀ ਮੌਜੂਦ ਸਨ।
ਕੈਪਸ਼ਨ :ਅਧਿਕਾਰੀਆਂ ਦੇ ਪੁਤਲੇ ਫੂਕਦੇ ਹੋਏ ਸ਼ਹਿਰ ਵਾਸੀ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME