Sunday, 2 April 2023

ਪਾਵਰ ਪਲਾਂਟ ਦੀ ਸੁਆਹ ਵਿਰੁੱਧ ਗਾਰਡਨ ਕਲੋਨੀ ਵਾਸੀਆਂ ਨੇ ਫੂਕੇ ਅਧਿਕਾਰੀਆਂ ਦੇ ਪੁਤਲੇ

 ਨਵਾਂਸ਼ਹਿਰ 2 ਅਪ੍ਰੈਲ :- ਕੋਜੈਨਰੇਸ਼ਨ  ਪਾਵਰ ਪਲਾਂਟ ਨਵਾਂਸ਼ਹਿਰ ਵਿੱਚੋਂ ਨਿਕਲਦੀ ਸੁਆਹ ਤੋਂ ਦੁੱਖੀ ਸ਼ਹਿਰ ਵਾਸੀਆਂ ਵੱਲੋਂ ਜਿਲਾ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਫੂਕੇ ਜਾ ਰਹੇ ਪੁਤਲਿਆਂ ਦੀ ਲੜੀ ਵਜੋਂ ਅੱਜ ਗਾਰਡਨ ਕਲੋਨੀ ,ਇੰਡਸਟਰੀਅਲ ਫੋਕਲ ਪੁਆਇੰਟ, ਬੰਗਾ ਰੋਡ ਨਵਾਂਸ਼ਹਿਰ ਵਿਖੇ ਪੁਤਲੇ ਫੂਕੇ ਗਏ।ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਲੋਕ ਸੰਘਰਸ਼ ਮੰਚ ਦੇ ਕਨਵੀਨਰ ਜਸਬੀਰ ਦੀਪ,ਸੋਹਨ ਸਿੰਘ ਸਲੇਮਪੁਰੀ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਸਤੀਸ਼ ਕੁਮਾਰ, ਬਲਵੀਰ ਕੁਮਾਰ,ਸੁਰਿੰਦਰ ਕੁਮਾਰ ਭੌਰਾ ਮੁੱਖ ਅਧਿਆਪਕ, ਗਰੀਬ ਦਾਸ ਨੇ ਕਿਹਾ ਕਿ ਜਦੋਂ ਤੱਕ ਸੁਆਹ ਦੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਇਹ ਸੰਘਰਸ਼ੀ ਕਾਫਲਾ ਅੱਗੇ ਵਧਦਾ ਜਾਵੇਗਾ।ਸ਼ਹਿਰ ਵਾਸੀ ਇਹ ਖਤਰਨਾਕ ਸੁਆਹ ਬੰਦ ਕਰਵਾਕੇ ਹੀ ਦੰਮ ਲੈਣਗੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ, ਜਿਲਾ ਪ੍ਰਸ਼ਾਸਨ, ਖੰਡ ਮਿੱਲ ਅਤੇ ਪਾਵਰ ਪਲਾਂਟ ਅਧਿਕਾਰੀਆਂ ਦਾ ਨਾਪਾਕ ਗੱਠਜੋੜ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ ਜਿਹਨਾਂ ਨੂੰ ਸ਼ਹਿਰ ਵਾਸੀਆਂ ਦੀ ਸਿਹਤ ਦੀ ਕੋਈ ਪ੍ਰਵਾਹ ਨਹੀਂ ਹੈ।ਉਹਨਾਂ ਕਿਹਾ ਕਿ ਸੁਆਹ ਦੀ ਸਮੱਸਿਆ ਦੇ ਵਿਰੋਧ ਵਿੱਚ ਸ਼ਹਿਰ ਵਾਸੀ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕੇ ਹਨ ਜਿਹਨਾਂ ਨੂੰ ਨਾ ਕੋਈ ਤਾਕਤ ਹਰਾ ਸਕਦੀ ਹੈ ਅਤੇ ਨਾ ਹੀ ਡਰਾ ਸਕਦੀ ਹੈ।ਉਹਨਾਂ ਕਿਹਾ ਕਿ 3 ਅਪ੍ਰੈਲ ਨੂੰ ਸ਼ਾਮ 6 ਵਜੇ ਬਾਜੀਗਰ ਕਲੋਨੀ , ਬੰਗਾ ਰੋਡ ਨਵਾਂਸ਼ਹਿਰ ਵਿਖੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ।
ਕੈਪਸ਼ਨ :ਅਧਿਕਾਰੀਆਂ ਦੇ ਪੁਤਲੇ ਫੂਕਦੇ ਹੋਏ ਗਾਰਡਨ ਕਲੋਨੀ ਵਾਸੀ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME