ਨਵਾਂਸ਼ਹਿਰ, 31 ਮਾਰਚ: ਲੁਧਿਆਣਾ ਦੀ ਇੱਕ 38 ਸਾਲਾ ਔਰਤ ਜੋ ਫੂਡ ਪਾਈਪ ਦੇ ਦੁਰਲੱਭ
ਰੋਗ 'ਐਕਲੇਸ਼ੀਆ ਕਾਰਡੀਆ' ਤੋਂ ਪੀੜਤ ਸੀ, ਦਾ ਹਾਲ ਹੀ ਵਿੱਚ ਆਈ.ਵੀ.ਵਾਈ ਹਸਪਤਾਲ,
ਨਵਾਂਸ਼ਹਿਰ ਵਿਖੇ ਸਫ਼ਲਤ ਇਲਾਜ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ ਦੇ ਗੈਸਟਰੋਐਂਟਰੌਲੋਜਿਸਟ ਡਾ
ਅਨੁਰਾਗ ਸਚਾਨ ਨੇ ਦੱਸਿਆ ਕਿ ਔਰਤ ਨੂੰ ਪਿਛਲੇ ਦੋ ਸਾਲਾਂ ਤੋਂ ਖਾਣਾ ਖਾਣ 'ਚ ਦਿੱਕਤ ਆ
ਰਹੀ ਸੀ।
'ਐਕਲੇਸ਼ੀਆ ਕਾਰਡੀਆ' ਬਾਰੇ ਗੱਲ ਕਰਦਿਆਂ ਡਾ ਅਨੁਰਾਗ ਨੇ ਦੱਸਿਆ ਕਿ ਇਸ ਵਿਕਾਰ ਵਿੱਚ
ਫੂਡ ਪਾਈਪ ਦੀਆਂ ਮਾਸਪੇਸ਼ੀਆਂ ਜੋ ਭੋਜਨ ਅਤੇ ਤਰਲ ਪਦਾਰਥ ਨੂੰ ਗਲੇ ਤੋਂ ਪੇਟ ਤੱਕ
ਪਹੁੰਚਾਉਂਦੀਆਂ ਹਨ ਦਾ ਤਾਲਮੇਲ ਖਤਮ ਹੋ ਜਾਂਦਾ ਹੈ ਅਤੇ ਪੇਟ ਵਿੱਚ ਭੋਜਨ ਦੇ ਸਹੀ
ਰਸਤੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ।
ਪੁਸ਼ਟੀ ਹੋ ਜਾਣ 'ਤੇ, ਇਸ ਵਿਕਾਰ ਦਾ ਇਲਾਜ ਪੇਰੋਰਲ ਐਂਡੋਸਕੋਪਿਕ ਮਾਇਓਟੋਮੀ (POEM)
ਦੀ ਐਡਵਾਂਸਡ ਐਂਡੋਸਕੋਪਿਕ ਤਕਨੀਕ ਨਾਲ ਚਮੜੀ ਨੂੰ ਚੀਰਾ ਦਿੱਤੇ ਬਿਨਾਂ ਕੀਤਾ ਜਾ ਸਕਦਾ
ਹੈ।
ਇਸ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਅਨੁਰਾਗ ਨੇ ਦੱਸਿਆ ਕਿ ਇਹ ਜਨਰਲ
ਅਨੱਸਥੀਸੀਆ ਦੇ ਤਹਿਤ ਕੀਤਾ ਗਿਆ ਸੀ ਅਤੇ ਇਸ ਪ੍ਰਕਿਰਿਆ ਨੂੰ ਲਗਭਗ 2 ਘੰਟੇ ਦਾ ਸਮਾਂ
ਲੱਗਾ। ਔਰਤ ਹੁਣ ਠੀਕ ਹੈ ਅਤੇ ਚੰਗੀ ਤਰ੍ਹਾਂ ਖਾਣ ਦੇ ਯੋਗ ਹੈ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...