Thursday, 6 July 2023

ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸਮਗਰਾ ਸਿੱਖਿਆਿ ਅਭਿਆਨ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਪੰਜਾਬ ਦੇ ਸੰਘਰਸ਼ ਦੀ ਹਮਾਇਤ

ਪੰਜਾਬ ਸਰਕਾਰ ਕਰਮਚਾਰੀਆਂ ਅਤੇ ਅਧਿਆਪਕਾ ਨੂੰ ਪੱਕੇ ਕਰਨ ਤੋ ਭੱਜੀ
ਨਵਾਂਸ਼ਹਿਰ :- 06 ਜੁਲਾਈ :- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ , ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ, ਸੂਬਾ ਵਿੱਤ ਸਕੱਤਰ  ਰਮਨ ਕੁਮਾਰ, ਸੰਦੀਪ ਕੁਮਾਰ ਪ੍ਰੈਸ ਸਕੱਤਰ , ਸੂਬਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਨੇ ਸਾਂਝੇ  ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਗਰਾ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਦੇ ਕਲਮ ਛੱਡੋ ਹੜਤਾਲ ਦਾ ਮਾਸਟਰ ਕੇਡਰ ਯੂਨੀਅਨ ਸਮਰਥਨ ਕਰਦੀ ਹੈ ਅਤੇ ਆਗੂਆਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਇਹ ਵੀ ਦਸਿਆ ਕਿ  ਇਹ ਕਰਮਚਾਰੀ ਲਗਭਗ ਪਿਛਲੇ ਪੰਦਰਾਂ ਸਾਲਾਂ ਤੋਂ ਨਿਗੂਣੀ ਜਿਹੀ ਤਨਖਾਹ ਤੇ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ ਪਰ ਮੌਜੂਦਾ ਸਰਕਾਰ ਵਲੋਂ ਵੀ ਇਹਨਾ ਕਰਮਚਾਰੀਆਂ ਨੂੰ ਚੋਣਾਂ ਤੋ ਪਹਿਲਾਂ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਹੁਣ ਮਾਨ ਸਰਕਾਰ ਆਪਣੇ ਵੱਲੋਂ ਕੀਤੇ ਵਾਅਦੇ ਤੋ ਭੱਜ ਰਹੀ ਹੈ । ਮਾਨ ਸਰਕਾਰ ਨੂੰ ਬਣੀ ਨੂੰ ਤਕਰੀਬਨ ਸਤਾਰਾਂ ਮਹੀਨੇ ਬੀਤ ਗਏ ਹਨ ਅਤੇ ਜਦੋ ਵੀ ਕੱਚੇ  8736 ਅਧਿਆਪਕਾਂ ਨੇ ਮਾਨ ਸਰਕਾਰ ਵੱਲੋਂ ਪੱਕੇ ਕਰਨ ਦਾ ਵਾਅਦਾ ਯਾਦ ਕਰਵਾਇਆ ਤਾਂ ਉਹਨਾਂ ਤੇ ਮਾਨ ਸਰਕਾਰ ਵੱਲੋਂ  ਡਾਗਾ ਵਰਾਇਆ ਗਈਆ । ਸਮਗਰਾ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਪੰਜਾਬ ਵੀ ਆਪਣੀ ਪੱਕੇ ਕਰਨ ਦੀ ਹੱਕੀ ਮੰਗ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਸੰਘਰਸ਼ ਕਰ ਰਹੇ ਹਨ ਹਨ ਪਰ ਪੰਜਾਬ ਸਰਕਾਰ ਗੂੰਗੀ ਤੇ ਬੋਲੀ ਹੋ ਚੁੱਕੀ ਹੈ ਅਤੇ ਆਪਣੇ ਹੱਕ ਮੰਗਣ ਤੇ ਇਹ ਪੰਜਾਬ ਸਰਕਾਰ ਡਾਂਗਾ ਵਰੋਂਦੀ ਹੈ । ਮਾਸਟਰ ਕੇਡਰ ਯੂਨੀਅਨ ਪੰਜਾਬ ਸਮਗਰਾ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਦੇ ਸੰਘਰਸ਼ਾਂ ਦਾ ਸਮਰਥਨ ਕਰਦੀ ਹੈ ਅਤੇ ਜਦੋਂ ਤਕ ਇਹਨਾਂ ਕਰਮਚਾਰੀਆਂ ਨੂੰ ਸਰਕਾਰ ਪੱਕੇ ਨਹੀਂ ਕਰਦੀ ਮਾਸਟਰ ਕੇਡਰ ਯੂਨੀਅਨ ਪੰਜਾਬ ਇਹਨਾਂ ਦੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰੇਗੀ । ਇਸ ਸਮੇਂ ਹੋਰਨਾਂ ਤੋ ਇਲਾਵਾ ਮਨਜਿੰਦਰ ਸਿੰਘ, ਜਗਜੀਤ ਸਿੰਘ, ਅਰਜਿੰਦਰ ਕਲੇਰ, ਧਰਮਿੰਦਰ ਗੁਪਤਾ, ਸੁਖਦੇਵ ਕਾਜਲ, ਬਲਜਿੰਦਰ ਸ਼ਾਂਤਪੁਰੀ, ਹਰਸੇਵਕ ਸਿੰਘ ਸਾਧੂਵਾਲਾ, ਗੁਰਮੀਤ ਭੁੱਲਰ, ਨਿਰਮਲ ਸਿੰਘ, ਸੁਖਰਾਜ ਬੁੱਟਰ, ਬਲਜੀਤ ਦਿਆਲ ਗੜ,ਹਰਬੰਸ ਲਾਲ, ਗੁਰਮੇਜ ਕਲੇਰ, ਮਨਪ੍ਰੀਤ ਰੂਬੀ, ਦਲਬੀਰ ਸਿੰਘ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME