Tuesday, 11 July 2023

ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਰਾਹਤ ਕਾਰਜਾਂ ਲਈ ਅਡਵਾਂਸ ਦੇ ਤੌਰ ਤੇ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ - ਡਿਪਟੀ ਕਮਿਸ਼ਨਰ

ਨਵਾਂਸ਼ਹਿਰ 11 ਜੁਲਾਈ :- ਜ਼ਿਲ੍ਹੇ ਚੱਲ ਰਹੇ ਰਾਹਤ ਕਾਰਜਾਂ ਦੇ ਲਈ ਸਰਕਾਰ ਵੱਲੋਂ ਅਡਵਾਂਸ ਦੇ ਤੌਰ ਤੇ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਲੋੜ ਪੈਣ ਤੇ ਜ਼ਰੂਰਤ ਅਨੁਸਾਰ ਇਹ ਰਾਸ਼ੀ ਵਧਾਈ ਵੀ ਜਾ ਸਕਦੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਰਾਸ਼ੀ  ਨਾਲ ਮੀਹ ਨਾਲ ਪ੍ਰਭਾਵਿਤ ਖੇਤਰਾਂ ਦੇ ਰਾਹਤ ਕਾਰਜਾਂ ਲਈ ਵਰਤੀ ਜਾਵੇਗੀ ਅਤੇ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ। 
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਐਸ ਪੀ ਭਾਗੀਰਥ ਮੀਨਾ ਵੱਲੋਂ ਮੰਗਲਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਲਾਲੇ ਵਾਲ, ਮਿਰਜ਼ਾਪੁਰ, ਸਿਬੂ ਤਲਵੰਡੀ ਅਤੇ ਦਰਿਆ ਪੁਰ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ। ਉਹਨਾਂ ਨੇ ਕਿਹਾ ਕਿ ਮੀਹ ਦੇ ਪਾਣੀ ਦੇ ਨਾਲ ਇਨ੍ਹਾਂ ਪਿੰਡਾਂ ਦੇ ਬਾਹਰ ਪਾਣੀ ਇਕੱਠਾ ਹੋ ਗਿਆ ਹੈ। ਪਿੰਡ ਵਾਸੀਆਂ ਵੱਲੋਂ ਬੰਨ ਬਣਾ ਕੇ ਵੀ ਰਾਹਤ ਕਾਰਜ ਕੀਤੇ ਗਏ ਹਨ। ਇਸ ਪਾਣੀ ਦੇ ਨਿਕਾਸੀ ਦੇ ਲਈ ਸਤਲੁਜ ਦਰਿਆ ਰਾਹੀਂ ਪਾਣੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲਾਲੇ ਵਾਲਾ ਵਿਖੇ ਜ਼ਿਆਦਾ ਪਾਣੀ ਹੋਣ ਕਰਕੇ ਇਕ ਬਨ ਵੀ ਟੁੱਟ ਗਿਆ ਸੀ। ਇਸ ਜਗ੍ਹਾ ਤੋਂ ਪਾਣੀ ਨੂੰ ਕੱਢਣ ਦੇ ਲਈ ਮਾਈਨਿੰਗ ਵਿਭਾਗ ਵੱਲੋਂ ਸਤਲੁਜ ਦਰਿਆ ਨੂੰ ਜਾਂਦੀਆਂ ਪਾਈਪਾਂ ਜੋ ਕਿ ਕੁਝ ਫ਼ਸਣ ਕਾਰਨ ਬੰਦ ਹੋ ਗਈਆਂ ਸਨ ਨੂੰ ਖੋਲ ਦਿੱਤਾ ਗਿਆ ਹੈ। ਇਸ ਦੇ ਨਾਲ ਛੇਤੀ ਹੀ ਇਸ ਜਗ੍ਹਾ ਤੋਂ ਇਕੱਠਾ ਹੋਇਆ ਪਾਣੀ ਦਰਿਆ ਰਾਹੀਂ ਬਾਹਰ ਨਿਕਲ ਜਾਵੇਗਾ। ਉਹਨਾਂ ਨੇ ਮੌਕੇ ਤੇ ਮੌਜੂਦ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਜੇਕਰ ਹੋਰ ਕਿਸੇ ਤਰ੍ਹਾਂ ਦੇ ਬੰਨ ਬਣਾਉਣ ਜਾਂ ਮਜਬੂਤ ਕਰਨ ਦੀ ਜ਼ਰੂਰਤ ਹੈ ਤਾਂ ਬਣਾ ਲੈਣ। ਇਸ ਸਬੰਧੀ ਜੋ ਵੀ ਖਰਚ ਆਵੇਗਾ ਉਸਦੀ ਅਦਾਇਗੀ ਸਰਕਾਰ ਵੱਲੋਂ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਵਾਂ ਸ਼ਹਿਰ ਗੜਸ਼ੰਕਰ ਬਾਈਪਾਸ ਚੌਂਕ, ਸਿਵਲ ਹਸਪਤਾਲ ਰੋਡ, ਪਿੰਡ ਕਾਠਗੜ, ਬਲਾਚੌਰ, ਜਾਡਲਾ ਅਤੇ  ਸਨਾਵਾ ਦੇ ਨੀਵੇਂ ਇਲਾਕਿਆਂ ਵਿੱਚੋਂ ਵੀ ਪਾਣੀ ਦੀ ਨਿਕਾਸੀ ਹੋਲੀ ਹੋਲੀ ਹੋ ਰਹੀ ਹੈ।  ਜਿਹੜੀਆਂ ਵੀ ਥਾਵਾਂ ਤੇ ਪਾਣੀ ਥੱਲੇ ਜਿਆਦਾ ਹੈ ਦੀ ਨਿਕਾਸੀ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME