Friday, 14 July 2023

ਜੌੜਾਮਾਜਰਾ ਨੇ ਹਰਿਦੁਆਰ ਤੋਂ ਗੰਗਾ ਜਲ ਲੈਕੇ ਆਏ ਕਾਂਵੜੀਆਂ ਦਾ ਸਵਾਗਤ ਕੀਤਾ

ਪੰਜਾਬ ਨੂੰ ਦਰਪੇਸ਼ ਹੜ੍ਹਾਂ ਦੀ ਬਿਪਤਾ ਜਲਦੀ ਦੂਰ ਹੋਣ ਦੀ ਕੀਤੀ ਅਰਦਾਸ

ਸਮਾਣਾ/ਪਟਿਆਲਾ, 14 ਜੁਲਾਈ:  ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਰਿਦੁਆਰ ਤੋਂ ਗੰਗਾ ਜਲ ਲੈਕੇ ਪੰਜਾਬ ਪੁੱਜੇ ਸਮਾਣਾ ਦੇ ਨੋਨਾ, ਵਿੱਕੀ ਅਤੇ ਹੋਰ ਸੰਗਤ ਦਾ ਸਮਾਣਾ ਪੁੱਜਣ 'ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਭਗਤ ਬੇਸ਼ੱਕ ਪਿਛਲੇ ਦਿਨੀਂ ਭਾਰੀ ਬਾਰਸ਼ ਕਰਕੇ ਪਾਣੀ ਵਿੱਚ ਵੀ ਘਿਰ ਗਏ ਸਨ, ਪਰੰਤੂ ਇਨ੍ਹਾਂ ਨੇ ਪੂਰੀ ਸ਼ਰਧਾ ਅਤੇ ਹੌਂਸਲਾ ਦਿਖਾਇਆ ਹੈ ਅਤੇ ਇਹ ਸਾਡੇ ਸਾਰਿਆਂ ਦੇ ਸੁੱਖ ਤੇ ਸ਼ਾਂਤੀ ਲਈ ਹਰਿਦੁਆਰ ਤੋਂ ਕਾਂਵੜੀਆ ਦੇ ਰੂਪ ਵਿੱਚ ਗੰਗਾ ਜਲ ਲੈਕੇ ਆਉਣ 'ਤੇ ਉਹ ਪੰਜਾਬ ਪੁੱਜਣ 'ਤੇ ਹਾਰਦਿਕ ਸਵਾਗਤ ਕਰਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਵੀ ਅਰਦਾਸ ਕਰਦੇ ਹਨ ਕਿ ਪੰਜਾਬ ਨੂੰ ਦਰਪੇਸ਼ ਹੜ੍ਹਾਂ ਦੀ ਮੌਜੂਦਾ ਬਿਪਤਾ ਜਲਦੀ ਦੂਰ ਹੋਵੇ। ਉਨ੍ਹਾਂ ਕਿਹਾ ਕਿ ਸਮਾਣਾ ਦੀ ਬਹੁਤ ਸਾਰੀ ਸੰਗਤ ਕਾਂਵੜ ਦੇ ਰੂਪ ਵਿੱਚ ਸਮਾਜ ਦੀ ਭਲਾਈ ਤੇ ਸੁੱਖ ਸਾਂਤੀ ਲਈ ਹਰ ਸਾਲ ਗੰਗਾ ਜਲ ਲੈਕੇ ਇੱਥੇ ਪੁੱਜਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਹਰਮਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ, ਅਮਰਦੀਪ ਸਿੰਘ ਸੋਨੂ ਥਿੰਦ, ਐੱਸ ਡੀ ਐਮ ਚਰਨਜੀਤ ਸਿੰਘ, ਬੀ ਡੀ ਪੀ ਓ ਸੁਖਵਿੰਦਰ ਸਿੰਘ ਟਿਵਾਣਾ ਤੇ ਅਜੈਬ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME