ਨਵਾਂਸ਼ਹਿਰ 6 ਜੁਲਾਈ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ਼ਹੀਦ ਭਗਤ ਸਿੰਘ ਨਗਰ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਵਿੰਦਰ ਸ਼ਰਮਾਂ ਵਲੋਂ ਮਗਨਰੇਗਾ ਸਕੀਮ ਅਧੀਨ ਚੱਲ ਰਹੇ ਵਿਕਾਸ ਕੰਮਾਂ ਦਾ ਰੀਵਿਓ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਮਗਨਰੇਗਾ ਕਰਮਚਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸੂਬਾ ਸਰਕਾਰ ਵਲੋਂ ਮਗਨਰੇਗਾ ਅਧੀਨ ਦਿੱਤੇ ਗਏ ਵਿੱਤੀ ਸਾਲ 2023—24 ਦੇ ਟੀਚਿਆਂ ਜਿਵੇਂ ਕਿ ਹਰ ਪਿੰਡ ਵਿੱਚ ਰੂਫ ਟਾਪ ਰੇਨਵਾਟਰ ਹਾਰਵੈਟਿੰਗ ਸਟਰੱਕਚਰ, ਸੋਕ ਪਿੱਟਜ਼ (ਕਮਿਓਨਿਟੀ/ਵਿਅਕਤੀਗਤ), ਵਿਅਕਤੀਗਤ ਬਾਇਓ ਗੈਸ ਪਲਾਂਟ, ਡਿਸਿਲਟਿੰਗ ਚੈਂਬਰ ਦਾ ਨਿਰਮਾਣ ਕੀਤਾ ਜਾਣਾ ਹੈ ਅਤੇ ਵੱਧ ਤੌਂ ਵੱਧ ਪਿੰਡਾਂ ਵਿੱਚ ਪਲੇਅ ਗਰਾਊਂਡ, ਸਾੱਲਿਡ/ਲੀਕੁਅਡ ਵੇਸਟ ਮੈਨੇਜਮੈਂਟ ਸਿਸਟਮ ਦਾ ਵੀ ਨਿਰਮਾਣ ਕਰਵਾਇਆ ਜਾਣਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆ- ਭਰਿਆ ਬਣਾਉਣ ਲਈ ਵੱਧ ਤੋਂ ਵੱਧ ਪਲਾਂਟੇਸ਼ਨ ਕਰਵਾਈ ਜਾਵੇ ਅਤੇ ਪਿੰਡਾਂ ਵਿੱਚ ਖਾਲੀ ਪਈਆਂ ਸ਼ਾਮਲਾਟ ਜ਼ਮੀਨਾਂ ‘ਤੇ ਮਿੰਨੀ ਜੰਗਲ ਲਗਾਏ ਜਾਣ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਖ ਐਸ.ਬੀ.ਐਮ.ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ ਲਿਆ ਗਿਆ। ਜ਼ਿਲ੍ਹੇ ਵਿੱਚ ਚੱਲ ਰਹੇ 75 ਸਾਂਝਾ ਜਲ ਤਲਾਬਾਂ ਦਾ ਕੰਮ ਤੁਰੰਤ ਮੁਕੰਮਲ ਕਰਨ ਲਈ ਵੀ ਹਦਾਇਤ ਕੀਤੀ ਗਈ। ਇਸ ਮੌਕੇ ਐਕਸੀਅਨ ਵਾਟਰ ਸਪਲਾਈ ਐਂਡ ਸਨੀਟੇਸ਼ਨ, ਐਸ.ਡੀ.ਓ.ਹਰਦੀਪ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਗੁਰਮੁੱਖ ਸਿੰਘ, ਐਸ.ਡੀ.ਓ. (ਪਰ) ਸਰਬਜੀਤ, ਬੀ.ਡੀ.ਪੀ.ਓ. ਸੜੋਆ ਚੰਦ ਸਿੰਘ, ਬੀ.ਡੀ.ਪੀ.ਓ. ਨਵਾਂਸ਼ਹਿਰ ਰਾਜਵਿੰਦਰ ਕੌਰ, ਬੀ.ਡੀ.ਪੀ.ਓ.ਬੰਗਾ ਲਖਵਿੰਦਰ ਕਲੇਰ ਅਤੇ ਸਮੂਹ ਮਗਨਰੇਗਾ ਏ.ਪ.ਓ.ਜ਼ ਅਤੇ ਟੀ.ਏ.ਜ਼ ਹਾਜਿਰ ਸਨ।
Regards,