ਬੰਗਾ 7 ਜੁਲਾਈ:- ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਬੰਗਾ ਦੀ ਇੱਕ ਅਹਿਮ ਅਤੇ ਜਰੂਰੀ ਮੀਟਿੰਗ ਅੱਜ ਬਾਅਦ ਦੁਪਹਿਰ 3 ਵਜੇ ਐਨ ਕੇ ਐਨ ਟੀਵੀ (ਸੰਜੀਵ ਭਨੋਟ) ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨਰਿੰਦਰ ਮਾਹੀ ਨੇ ਕੀਤੀ। ਇਸ ਮੀਟਿੰਗ ਨੂੰ ਚੇਅਰਮੈਨ ਇੰਜ: ਹਰਮੇਸ਼ ਵਿਰਦੀ ਜੀ ਸੂਬਾ ਕਾਰਜਕਾਰੀ ਕਮੇਟੀ ਮੈਂਬਰ ਨੇ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਅਤੇ ਕੁੱਝ ਅਹਿਮ ਵਿਸ਼ਿਆਂ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਚੇਅਰਮੈਨ ਵਿਰਦੀ ਨੇ ਕਿਹਾ ਕਿ ਇਸ ਮੀਟਿੰਗ ਸਬੰਧੀ ਸੰਗਠਨ ਨੂੰ ਚਲਾਉਣ ਲਈ ਕਈ ਵਾਰ ਸਖਤ ਫੈਸਲੇ ਵੀ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਗਰ ਸਾਨੂੰ ਸਖਤ ਫੈਸਲਿਆਂ ਦੀ ਚੋਣ ਕਰਨੀ ਪਈ ਤਾਂ ਜਰੂਰ ਕੀਤੀ ਜਾਵੇਗੀ। ਇਸ ਲਈ ਸਮੂਹ ਪੱਤਰਕਾਰ ਭਾਈਚਾਰੇ ਨੂੰ ਇੱਕਜੁੱਟ ਹੋਕੇ ਹਰ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਨਵਕਾਂਤ ਭਰੋਮਜਾਰਾ ਨੂੰ ਜਿਲ੍ਹੇ ਵਿੱਚ ਜਨਰਲ ਸਕੱਤਰ ਲਗਾਇਆ ਗਿਆ। ਜਿਸ ਕਰਕੇ ਇਸ ਅਹੁਦੇ ਨੂੰ ਭਰਨ ਲਈ ਸੁਰਿੰਦਰ ਸਿੰਘ ਕਰਮ ਦੇ ਨਾਮ ਦਾ ਸੁਝਾਅ ਸਮੂਹ ਪੱਤਰਕਾਰਾਂ ਵਿੱਚ ਸਾਂਝਾ ਕੀਤਾ ਗਿਆ। ਜਿਸ ਤੇ ਸਾਰਿਆਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ। ਨਵ ਨਿਯੁਕਤ ਜਨਰਲ ਸਕੱਤਰ ਸੁਰਿੰਦਰ ਸਿੰਘ ਕਰਮ ਨੇ ਸਮੂਹ ਜਥੇਬੰਦੀ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਬੰਗਾ ਸਬ ਡਿਵੀਜ਼ਨ ਵਿਖੇ ਨਰਿੰਦਰ ਮਾਹੀ ਨੂੰ ਕਾਰਜਕਾਰੀ ਪ੍ਰਧਾਨ ਅਤੇ ਸੰਜੀਵ ਭਨੋਟ ਨੂੰ ਜਿਲ੍ਹਾ ਜਨਰਲ ਸਕੱਤਰ ਚੁਣਿਆ ਗਿਆ। ਉਹ ਪਹਿਲਾਂ ਮੁਕੰਦਪੁਰ ਯੂਨੀਅਨ ਦੇ ਪ੍ਰਧਾਨ ਸਨ । ਇਸ ਪ੍ਰਕਾਰ ਹਰਜਾਪ ਸਿੰਘ , ਕੁਲਦੀਪ ਸਿੰਘ ਪਾਬਲਾ,ਲਾਲ ਕਮਲ , ਬਿੱਟੂ ਭੱਟੀ ਅਤੇ ਜਸਮਿੰਦਰ ਪਾਲ ਰਤਨ ਨੂੰ ਕਾਰਜਕਾਰੀ ਮੈਂਬਰ ਘੋਸ਼ਿਤ ਕੀਤਾ ਗਿਆ। ਮੁੱਖ ਸਲਾਹਕਾਰ ਸੁਰਜੀਤ ਮਜਾਰੀ ਨੇ ਵੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ 10 ਜੁਲਾਈ ਨੂੰ ਪਿੰਡ ਗਜਰ ਮਹਿਮੂਦ ਵਿਖੇ "ਰੌਸ਼ਨ ਕਲਾ ਕੇਂਦਰ" ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਹੁੰਮ ਹੁਮਾ ਕੇ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਦੀ ਕਾਰਵਾਈ ਨਵਕਾਂਤ ਭਰੋਮਜਾਰਾ ਵਲੋ ਸੁਚੱਜੇ ਢੰਗ ਨਾਲ਼ ਨਿਭਾਈ ਗਈ। ਇਸ ਮੌਕੇ ਚੇਅਰਮੈਨ ਹਰਮੇਸ਼ ਵਿਰਦੀ, ਨਰਿੰਦਰ ਮਾਹੀ , ਪ੍ਰਵੀਰ ਅੱਬੀ, ਨਵਕਾਂਤ ਭਰੋਮਜਾਰਾ, ਸੰਜੀਵ ਭਨੋਟ, ਸੁਰਜੀਤ ਮਜਾਰੀ, ਮਨਜਿੰਦਰ ਸਿੰਘ, ਸੁਰਿੰਦਰ ਕਰਮ, ਲਾਲ ਕਮਲ, ਬਿੱਟੂ ਭੱਟੀ, ਨਰਿੰਦਰ ਰੱਤੂ, ਜਸਮਿੰਦਰ ਪਾਲ ਰਤਨ, ਹਰਜਾਪ ਸਿੰਘ , ਸਰਬਜੀਤ ਸਿੰਘ ਚੱਕ ਰਾਮੂ,ਪ੍ਰਭਜੋਤ ਸਿੰਘ ਆਦਿ ਵੀ ਹਾਜਰ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...