Saturday, 8 July 2023

ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਆਯੋਜਿਤ

 ਨਵਾਂਸ਼ਹਿਰ 8 ਜੁਲਾਈ :- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਹੀਦ ਭਗਤ ਨਗਰ  ਵਿਖੇ ਜ਼ਿਲ੍ਹਾ ਪੱਧਰੀ ਵਿੱਤੀ ਸਾਖਰਤਾ ਤੇ ਆਲ ਇੰਡੀਆ ਕੁਇਜ਼ ਕਰਵਾਇਆ ਗਿਆ। ਇਹ ਮੁਕਾਬਲਾ ਏ ਜੀ ਐਮ, ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ ਸ੍ਰੀ ਸੰਜੀਵ ਸਿੰਘ ਜੀ ਦੀ ਅਗਵਾਈ ਵਿੱਚ ਅਤੇ ਸ਼੍ਰੀ ਹਰਮੇਸ਼ ਲਾਲ ਸਹਿਜਲ ਲੀਡ ਜ਼ਿਲ੍ਹਾ ਮੈਨੇਜਰ,ਪੰਜਾਬ ਨੈਸ਼ਨਲ ਬੈਂਕ  ਸ਼ਹੀਦ ਭਗਤ ਸਿੰਘ  ਜੀ ਦੇ ਯਤਨਾਂ ਨਾਲ ਕਰਵਾਇਆ ਗਿਆ।ਇਸ ਮੁਕਾਬਲੇ ਵਿਚ  ਤਹਿਸੀਲ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੇ ਭਾਗ ਲਿਆ ।ਇਸ ਮੁਕਾਬਲੇ ਵਿਚ  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ  ਸਕੂਲ,ਰਾਹੋਂ ਨੇ ਪਹਿਲਾ ਸਥਾਨ,  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਕਾਪੁਰ ਨੇ ਦੂਜਾ ਸਥਾਨ,  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬੰਗਾ
 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 10,000 ਰੁਪਏ ਦਾ ਕੈਸ਼ ਕਾਰਡ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 7500 ਰੁਪਏ ਦਾ ਕੈਸ਼ ਕਾਰਡ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 5000 ਰੁਪਏ ਦਾ ਕੈਸ਼ ਕਾਰਡ ,ਸ਼ਾਨਦਾਰ ਟਰਾਫ਼ੀ ਤੇ ਸਰਟੀਫਿਕੇਟ ਵੰਡੇ ਗਏ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਹੁਣ ਸਟੇਟ ਪੱਧਰ ਤੇ ਭਾਗ ਲੈਣਗੇ ਇਸ ਤੋਂ ਬਿਨਾਂ ਦਰਸ਼ਕਾਂ ਨੂੰ ਵੀ ਦਿਲ ਖਿੱਚਵੇਂ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਦੇ ਅਧਿਆਪਕ ਦੇ ਨਾਲ ਨਾਲ ਵਿਦਿਆਰਥੀ ਵੀ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME