Monday, 24 July 2023

ਮਨੀਪੁਰ ਔਰਤਾਂ ਦੇ ਨਗਨ ਪਰੇਡ ਤੇ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿੱਚ ਅਰਥੀ ਫੂਕ ਮੁਜਾਹਰਾ

 24 ਜੁਲਾਈ :- ਮਨੀਪੁਰ ਅੰਦਰ ਔਰਤਾਂ ਨੂੰ ਨਿਰਵਸਤਰ ਕਰਨ ਤੇ ਬਲਾਤਕਾਰ ਕਰਨ ਦੀ ਘਟਨਾ ਦੇ ਵਿਰੋਧ ਵਿੱਚ ਅੱਜ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਮੁਜਾਹਰੇ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਤੇ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ  ਜਥੇਬੰਦੀਆਂ ਦੇ ਆਗੂਆਂ ਨੇ ਮਨੀ ਪੁਰ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਭਾਜਪਾ-ਆਰ.ਐਸ. ਐਸ ਦੀਆਂ ਤੈਅਸ਼ੁਦਾ ਘਟਨਾਵਾਂ ਕਰਾਰ ਦਿੰਦਿਆਂ ਇਹਨਾਂ ਨੂੰ ਦੇਸ਼ ਦੇ ਮੱਥੇ ਉੱਤੇ ਵੱਡਾ ਕਲੰਕ ਕਰਾਰ ਦਿੱਤਾ।ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਨੂੰ ਵੰਡਣ ਤੇ ਮਨੂੰ ਸਮ੍ਰਿਤੀ ਅਧਾਰਤ ਨੀਤੀ ਨੂੰ ਲਾਗੂ ਕਰਨ ਦਾ ਸਿਖਰ ਹੈ। ਮਨੀਪੁਰ ਦੇ ਮੁਖ ਮੰਤਰੀ ਦਾ ਇਹ ਕਹਿਣਾ ਕਿ ਅਜਿਹੀਆਂ ਸੈਂਕੜੇ ਐਫਆਈਆਰਾਂ ਦਰਜ਼ ਹਨ,ਸਥਿਤੀ ਦਾ ਅਤਿ ਚਿੰਤਾਜਨਕ ਪੱਖ ਹੈ। ਕਿਉਂਕਿ ਇਹਨਾਂ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਦੋਸ਼ ਲਾਉਂਦਿਆਂ ਆਗੂਆਂ  ਨੇ ਕਿਹਾ ਕਿ ਮਨੀਪੁਰ ਭਾਜਪਾ ਦੀ ਸਰਕਾਰ ਮਾਰਚ ਵਿੱਚ ਸਥਾਪਤ ਹੋਈ ਅਤੇ 3 ਮਈ ਤੋਂ ਦੋ ਕਬੀਲਿਆਂ ਅੰਦਰ ਸ਼ੁਰੂ ਹੋਈਆਂ ਮਨੀਪੁਰ ਦੀਆਂ ਹਿੰਸਾਂ ਦੀਆਂ ਘਟਨਾਵਾਂ ਨੇ ਮਨੀਪੁਰ ਦੇ ਸਮਾਜ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਸੂਬੇ ਦਾ ਦੌਰਾ ਕੀਤਾ ਪਰ ਹਿੰਸਾ ਬੇਰੋਕ ਟੋਕ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹਨਾਂ ਘਟਨਾਵਾਂ ਦਾ ਦਰਦ ਮਹਿਸੂਸ ਕਰਨ ਦੀ ਥਾਂ ਸਾਜ਼ਿਸ਼ੀ ਚੁੱਪ ਨੂੰ ਤਰਜੀਹ ਦਿੱਤੀ ਇਓਂ ਜਾਪਿਆ ਜਿਵੇਂ ਪ੍ਰਧਾਨ ਮੰਤਰੀ ਦੇ ਮੂੰਹ ਵਿੱਚ ਘੁੰਗਣੀਆਂ ਪਈਆਂ ਹੋਣ।ਪ੍ਰਧਾਨ ਮੰਤਰੀ ਲਈ ਮਨੀਪੁਰ ਦਾ ਮੁੱਦਾ ਕੋਈ ਮੁੱਦਾ ਨਾ ਰਿਹਾ ਅਤੇ ਉਹ ਆਪਣੀਆਂ ਵਿਦੇਸ਼ ਯਾਤਰਾਵਾਂ ਵਿੱਚ ਮਸਰੂਫ਼ ਰਹੇ।ਉਹਨਾਂ ਦੀ  ਉਦੋਂ ਚੁੱਪ ਟੁੱਟੀ  ਜਦੋਂ ਸੱਚਾਈ ਜਗ ਜਾਹਿਰ ਹੋ ਗਈ , ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਅਤੇ ਪਾਰਲੀਮੈਂਟ ਵਿਚ ਜਵਾਬ ਦੇਹੀ ਸਾਹਮਣੇ ਸੀ । ਸੂਬੇ ਅੰਦਰ ਇੰਟਰਨੈੱਟ ਸੇਵਾਵਾਂ ਦੋ ਮਹੀਨਿਆਂ ਤੋ ਬੰਦ ਪਈਆਂ ਰਹੀਆਂ ਸਨ, ਹੁਣ ਗੁਹਾਟੀ ਹਾਈਕੋਰਟ ਦੇ ਹੁਕਮ ਨਾਲ ਸੀਮਤ ਇਟਰਨੈਟ ਚਾਲੂ ਹੋਣ ਤੋਂ ਤੁਰੰਤ ਬਾਅਦ ਇਹ ਵੀਡੀਓ ਸਾਹਮਣੇ ਆਈ ਹੈ ਭਾਵ ਦੋ ਮਹੀਨਿਆਂ ਅੰਦਰ ਮਨੀਪੁਰ ਦੇ ਲੋਕਾਂ ਦੇ ਦਰਦ ਦੀ ਕਹਾਣੀ ਜਰੂਰ ਗਹਿਰੀ ਹੋਵੇਗੀ। ਇਹ ਵੀ ਅਜੀਬ ਹੈ ਕਿ ਝੂਠੀਆਂ ਖਬਰਾਂ ਬੇ ਰੋਕ ਟੋਕ ਚਲਦੀਆਂ ਰਹੀਆਂ। ਜਿਸ ਨੂੰ ਲੋਕਾਂ ਸਾਮਹਮਣੇ ਆਉਣ ਤੋਂ ਰੋਕਣ ਲਈ ਇਸਤਰੀ ਕਾਰਕੁਨਾ ਦੀ ਤੱਥ ਖੋਜ ਟੀਮ ਉਪਰ ਵੀ ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਗਏ ਹਨ। 4 ਮਈ ਦੀ ਘਟਨਾ ਤੋਂ ਬਾਅਦ 17 ਮਈ ਦੀ ਪੁਲਸ ਰਿਪੋਰਟ ਦਰਜ ਹੋਣ ਦੇ ਬਾਵਜੂਦ ਕਿਸੇ ਕਾਰਵਾਈ ਦਾ ਨਾ ਹੋਣਾ ਸਰਕਾਰ ਦੀ ਮਿਲੀ ਭੁਗਤ ਵੱਲ ਤਿੱਖਾ ਇਸ਼ਾਰਾ ਹੈ ਜਿਸ ਬਾਰੇ ਹੁਣ ਮੁੱਖ ਮੰਤਰੀ ਕਹਿ ਰਿਹਾ ਹੈ ਕਿ ਕੁੱਝ ਮੁਲਜ਼ਮਾਂ ਨੂੰ ਵੀਡੀਓ ਆਉਣ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਹਿੰਸਾ ਮਾਰਚ ਵਿਚ ਨਵੀਂ ਸਰਕਾਰ ਦੇ ਸਥਾਪਤ ਹੋਣ ਦੇ ਤਰੁੰਤ ਬਾਅਦ ਸ਼ੂਰੁ ਹੋਈ ਤੇ ਬੇ ਰੋਕ ਟੋਕ ਚਲਦੀ ਆ ਰਹੀ ਹੈ।
  ਦੇਸ਼ ਅੰਦਰ ਔਰਤਾਂ ਉਪਰ ਜਬਰ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਵਿੱਚੋਂ  ਗੁਜਰਾਤ ਦੀ ਬਿਲਕੀਸ ਬਾਨੋ ਦਾ ਮਾਮਲਾ, ਕਠੂਆ ਦੀ ਬੱਚੀ ਆਸਿਫ਼ਾ ਦਾ ਬਲਾਤਕਾਰ ਅਤੇ ਕਤਲ,ਉਨਾਓ ਅਤੇ ਹਾਥਰਸ ਦੀਆਂ ਘਟਨਾਵਾਂ, ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਔਰਤ ਪਹਿਲਵਾਨਾਂ ਨਾਲ ਜਿਨਸੀ ਅਪਮਾਨਤ ਕਰਨ ਦੀਆਂ ਉੱਭਰਵੀਆਂ ਘਟਨਾਵਾਂ ਭਾਜਪਾ ਦੇ ਆਗੂਆ ਦੀ ਸ਼ਮੂਲੀਅਤ ਅਤੇ ਸਰਪ੍ਰਸਤੀ  ਜੱਗ ਜਾਹਰ ਹੈ ਜਿਹੜੀ ਔਰਤ ਅਤੇ ਦਲਿਤ ਵਿਰੋਧੀ ਮੰਨੂਸਿਮਰਤੀ ਵਿਚਾਰਾਂ ਦਾ ਪ੍ਰਗਟਾਵਾ ਹੈ । ਆਗੂਆਂ ਨੇ ਕਿਹਾ  ਕਿ ਲੋਕਾਂ ਦੇ ਅਸਲ ਮੁੱਦਿਆਂ ਵੱਲ ਜਵਾਬਦੇਹੀ ਤੋਂ ਮੁਨਕਰ ਹੋਣ ੳੱਤੇ ਜਨਤਕ ਜੱਦੋਜਹਿਦਾਂ ਨੂੰ ਦਬਾਉਣ ਲਈ ਹਿੰਸਾਂ ਦਾ ਸ਼ਿਕਾਰ ਔਰਤਾਂ , ਦਲਿਤਾਂ 'ਤੇ ਜਮਹੂਰੀ ਲਹਿਰ ਨੂੰ ਜਬਰ ਦਾ ਸ਼ਿਕਾਰ ਬਣਾਉਣ ਦੀਆਂ ਘਟਨਾਵਾਂ ਦੀ ਲੰਮੀ ਲੜੀ ਹੈ। ਭਾਜਪਾ-ਆਰ.ਐਸ. ਐਸ ਸਰਕਾਰ ਦੇ ਫਾਸ਼ੀ ਵਰਤਾਰਿਆਂ  ਦਾ ਵਿਰੋਧ ਕਰਨ ਲਈ ਇਹਨਾਂ ਨੀਤੀਆਂ ਬਾਰੇ ਜਮਹੂਰੀਅਤ  ਅਤੇ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ ਲੋਕਾਂ ਅਤੇ ਜਥੇਬੰਦੀਆਂ ਨੂੰ ਸੁਚੇਤ ਅਤੇ ਇੱਕ ਮੁੱਠ ਹੋਕੇ ਵਿਰੋਧ ਜਥੇਬੰਦ ਕਰਨ ਦੀ ਲੋੜ ਹੈ।
   ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਕੁਲਦੀਪ ਸਿੰਘ ਦੌੜਕਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਏਟਕ ਦੇ ਆਗੂ ਸੁਤੰਤਰ ਕੁਮਾਰ,ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਬੂਟਾ ਸਿੰਘ ਮਹਿਮੂਦ ਪੁਰ,,ਏਟਕ ਦੇ ਸੂਬਾ ਆਗੂ ਸੁਤੰਤਰ ਕੁਮਾਰ, ਸੋਹਨ ਸਿੰਘ ਸਲੇਮਪੁਰੀ,ਆਸ਼ਾ ਵਰਕਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ,ਤਰਕਸ਼ੀਲ ਸੁਸਾਇਟੀ ਦੇ ਆਗੂ ਸਤਪਾਲ ਸਲੋਹ,ਪਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ,ਸਤੀਸ਼ ਕੁਮਾਰ ਨਵਾਂਸ਼ਹਿਰ, ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ,ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਆਗੂ ਹਰਪਾਲ ਸਿੰਘ ਜਗਤ ਪੁਰ,ਪੰਜਾਬ ਮਸੀਹੀ ਮੰਚ ਦੇ ਚੇਅਰਮੈਨ ਪਾਸਟਰ ਰਵੀ ਕੁਮਾਰ, ਭੀਮ ਆਰਮੀ ਦੇ ਆਗੂ ਕਿਸ਼ਨ ਲਾਲ ਬੇਗੋਵਾਲ  ਨੇ ਸੰਬੋਧਨ ਕੀਤਾ।ਰਣਜੀਤ ਕੌਰ ਮਹਿਮੂਦ ਪੁਰ ਅਤੇ ਢਾਡੀ ਗੁਰਦੀਪ ਸਿੰਘ ਉੜਾਪੜ ਨੇ ਕਵਿਤਾਵਾਂ ਪੇਸ਼ ਕੀਤੀਆਂ।ਬਾਅਦ ਵਿੱਚ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਉਪਰੰਤ ਸਥਾਨਕ ਚੰਡੀਗੜ੍ਹ ਚੌਂਕ ਵਿੱਚ ਮਨੀਪੁਰ ਦੇ ਭਾਜਪਾਈ ਮੁੱਖ ਮੰਤਰੀ ਬੀਰੇਨ ਸਿੰਘ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ।ਇਸ ਮੌਕੇ ਬਲਜੀਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਵੜੈਚ, ਪਰਮਜੀਤ ਸਿੰਘ ਪੰਮੀ ਸ਼ਹਾਬ ਪੁਰ,ਸੁਰਜੀਤ ਕੌਰ ਵੜੈਚ, ਰੁਪਿੰਦਰ ਕੌਰ ਦੁਰਗਾ ਪੁਰ,ਸਿਮਰਨਜੀਤ ਸਿੰਮੀ ਨਵਾਂਸ਼ਹਿਰ, ਸੁਰਿੰਦਰ ਸਿੰਘ ਮਹਿਰਮਪੁਰ, ਸੰਤੋਸ਼ ਕੁਮਾਰੀ ਕੁਰਲ,ਰਾਜਵਿੰਦਰ ਕੌਰ ਕੱਟ,ਹਰੇ ਰਾਮ ਸਿੰਘ, ਕਿਸ਼ੋਰ ਕੁਮਾਰ,ਹਰੇ ਲਾਲ,ਜੁਗਿੰਦਰ ਜੋਗੀ, ਜਰਨੈਲ ਸਿੰਘ ਜਾਫਰ ਪੁਰ, ਸੁਖਜਿੰਦਰ ਸਿੰਘ ਭੰਗਲ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।
ਕੈਪਸ਼ਨ : ਨਵਾਂਸ਼ਹਿਰ ਵਿਖੇ ਅਰਥੀ ਫੂਕ ਮੁਜਾਹਰਾ ਕਰਦੇ ਹੋਏ ਅਤੇ ਪੁਤਲੇ ਫੂਕਦੇ ਹੋਏ ਜਥੇਬੰਦੀਆਂ ਦੇ ਆਗੂ ਅਤੇ ਵਰਕਰ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME