Thursday, 6 July 2023

ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦਾ ਜੱਥਾ ਗੁਰਧਾਮਾਂ ਦੀ ਯਾਤਰਾ ਕਰਕੇ ਵਾਪਿਸ ਪਰਤਿਆ

ਨਵਾਂਸ਼ਹਿਰ 4 ਜੁਲਾਈ:- ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ 30 ਜੂਨ ਨੂੰ 35 ਸ਼ਰਧਾਲੂਆ ਦਾ ਜੱਥਾ ਵੱਖ-ਵੱਖ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਗਿਆ ਸੀ ਜੋ ਕਿ 4 ਜੁਲਾਈ ਸਵੇਰੇ 3 ਵਜੇ ਵਾਪਸ ਪਰਤਿਆ । ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਯਾਤਰਾ ਦੌਰਾਨ ਸੰਗਤਾਂ ਨੇ ਗੁ: ਰੀਠਾ ਸਾਹਿਬ,  ਗੁ: ਨਾਨਕ ਮਤਾ ਸਾਹਿਬ, ਗੁ: ਭੰਡਾਰਾ ਸਾਹਿਬ, ਗੁ: ਬਾਉਲੀ ਸਾਹਿਬ, ਗੁ: ਪਾਉਂਟਾ ਸਾਹਿਬ, ਗੁ: ਮੰਜੀ ਸਾਹਿਬ ਅੰਬਾਲਾ,ਗੁ: ਪੰਜੋਖੜਾ ਸਾਹਿਬ, ਗੁ: ਨਾਨਕਪੁਰੀ ਟਾਂਡਾ, ਗੁ: ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਕੀਤੇ । ਉਹਨਾਂ ਨੇ ਦੱਸਿਆ ਕਿ ਯਾਤਰਾ ਬਹੁਤ ਚੜਦੀਕਲਾ ਵਿੱਚ ਰਹੀ । ਸੰਗਤਾਂ ਨੇ ਸਫ਼ਰ ਵਿੱਚ ਵੀ ਨਾਮ ਸਿਮਰਨ ਕੀਰਤਨ ਅਤੇ ਪਾਠ ਕਰਦਿਆਂ ਅਨੰਦ ਲਿਆ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ, ਬਿਕਰਮਜੀਤ ਸਿੰਘ, ਚਰਨਜੋਤ ਸਿੰਘ, ਹਰਮਨਜੀਤ ਸਿੰਘ, ਨਰਿੰਦਰ ਸਿੰਘ, ਹਰਲੀਨ ਕੌਰ, ਕਮਲਜੀਤ ਕੌਰ, ਰਾਜਵਿੰਦਰ ਕੌਰ, ਦਵਿੰਦਰ ਕੌਰ, ਪਰਮਜੀਤ ਕੌਰ, ਅਵਤਾਰ ਕੌਰ, ਸਤਨਾਮ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਦਰਸ਼ਨ ਕੌਰ, ਮਨਜੀਤ ਕੌਰ, ਪ੍ਰਭਲੀਨ ਕੌਰ ਅਤੇ ਗੁਰਸਿਮਰਨ ਸਿੰਘ ਆਦਿ ਹਾਜ਼ਰ ਸਨ ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME