Saturday, 15 July 2023

ਸਮਾਜਿਕ ਚੇਤਨਾ ਮੰਚ ਵੱਲੋਂ ਬੱਚਿਆਂ ਦਾ ਕੀਤਾ ਵਿਸ਼ੇਸ਼ ਸਨਮਾਨ

 ਨਵਾਂਸ਼ਹਿਰ 15 ਜੁਲਾਈ :- ਪਸਸਬ ਵਲੋਂ ਮਾਰਚ 23 ਵਿਚ ਕਰਵਾਈਆਂ ਗਈਆਂ ਪੰਜਵੀਂ ਅੱਠਵੀਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਜ਼ਿਲਾ ਪੱਧਰੀ ਸਨਮਾਨ ਸਮਾਰੋਹ ਅੱਜ ਸਸਸਸ ਲੰਗੜੋਆ ਵਿਖੇ ਕਰਵਾਇਆ ਗਿਆ। ਜਿਸ ਵਿਚ ਸਮਾਜਿਕ ਚੇਤਨਾ ਮੰਚ ਦੇ ਸਰਪ੍ਰਸਤ ਤੇ ਸਾਬਕਾ ਜਿਲਾ ਸਿੱਖਿਆ ਅਧਿਕਾਰੀ (ਸੈ ਸਿ) ਦਿਨੇਸ਼ ਕੁਮਾਰ ਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਜ਼ਿਲੇ ਭਰ ਵਿਚ ਅੱਵਲ ਰਹੇ ਪੰਜਵੀਂ ਦੇ 9, ਅੱਠਵੀਂ ਦੇ10, ਦਸਵੀਂ ਦੇ 9 ਅਤੇ ਬਾਰਵੀਂ ਜਮਾਤ ਦੇ 7 ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਸਸਸ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਅਗਨੀਹੋਤਰੀ ਵਲੋਂ ਸਮਾਜਿਕ ਚੇਤਨਾ ਮੰਚ ਦੀ ਟੀਮ ਨੂੰ ਜੀਅ ਆਇਆਂ ਕਿਹਾ ਅਤੇ ਸੰਸਥਾ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਮਾਂ ਪੁੱਤ ਦੇ ਪਿਆਰ ਦੇ ਪ੍ਰਤੀਕ ਨੂੰ ਦਰਸਾਉਂਦਾ ਗੀਤ ਪੇਸ਼ ਕੀਤਾ।ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ)ਛੋਟੂ ਰਾਮ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਸਮਾਜਿਕ ਚੇਤਨਾ ਮੰਚ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸਬੰਧਤ ਸੰਸਥਾ ਵਲੋਂ ਇਹ ਤੀਸਰਾ ਸਲਾਨਾ ਸਮਾਗਮ ਕਰਵਾਇਆ ਗਿਆ ਹੈ। ਉਹਨਾਂ ਦਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਨਵਾਂਸ਼ਹਿਰ ਪ੍ਰਾਇਮਰੀ ਪੱਧਰ ਤੇ ਦਾਖਲਿਆਂ ਤੇ ਹੋਰ ਪ੍ਰਾਪਤੀਆਂ ਵਿੱਚ ਮੋਹਰੀ ਰਿਹਾ ਹੈ ਅਤੇ ਉਹਨਾਂ ਭਵਿੱਖ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹਰ ਖਿੱਤੇ ਵਿਚ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਮੰਚ ਦੇ ਸਰਪ੍ਰਸਤ ਦਿਨੇਸ਼ ਕੁਮਾਰ ਵਲੋਂ ਆਪਣੇ ਭਾਸ਼ਣ ਵਿਚ ਕਿਹਾ ਕਿ ਸਰਕਾਰ ਦੀਆਂ ਪੌਲਸੀਆਂ ਤਹਿਤ ਮੌਜੂਦਾ ਸਮੇਂ ਅੰਤਰ ਜ਼ਿਲ੍ਹਾ ਨਿਯੁਕਤੀਆਂ ਕਾਰਨ ਤੇ ਅਧਿਆਪਕਾਂ ਦੀ ਘਾਟ ਕਾਰਨ ਬੱਚੇ ਪੜ੍ਹਾਈ ਪੱਖੋਂ ਪਛੜ ਕੇ ਰਹਿ ਗਏ ਹਨ ਤੇ ਵਿਦੇਸ਼ ਜਾਣ ਲਈ ਬਜਿੱਦ ਹੋ ਰਹੇ ਹਨ। ਇਸ ਮੌਕੇ ਤੇ ਪ੍ਰਿੰਸੀਪਲ ਸਸਸਸ ਲੰਗੜੋਆ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਪ੍ਰਿੰਸੀਪਲ ਸਸਸਸ ਮਹਿੰਦੀਪੁਰ ਸੁਖਜੀਤ ਸਿੰਘ ਤੇ ਮੁੱਖ ਅਧਿਆਪਕ ਲਖਵੀਰ ਸਿੰਘ ਬਲਾਕ ਨੋਡਲ ਅਫਸਰ ਵਲੋਂ ਸਮਾਜਿਕ ਚੇਤਨਾ ਮੰਚ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਤੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ ਗਿਆ। ਬੱਚਿਆਂ ਵਲੋਂ ਆਪਣੇ ਭਾਸ਼ਣ ਵਿਚ ਗੀਤ ਕਵਿਤਾ ਜਿਵੇਂ ਕਿ ਸੰਤ ਰਾਮ ਉਦਾਸੀ ਦੀ ਕਵਿਤਾ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਗਾਇਨ ਕੀਤੇ ਗਏ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਤੇ ਸਮਾਰੋਹ ਦੇ ਮੁੱਖ ਮਹਿਮਾਨ ਪਾਲਾ ਸਿੰਘ ਵਾਸੀ ਘੱਕੇਵਾਲ ਵਲੋਂ ਇਨਾਮਾਂ ਦੀ ਵੰਡ ਕੀਤੀ ਤੇ ਆਪਣੇ ਭਾਸ਼ਣ ਵਿਚ ਜਿਲੇ ਭਰ ਤੋਂ ਆਏ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਬੀਤੇ ਕੱਲ ਭਾਰਤ ਦੇ ਵਿਗਿਆਨੀਆਂ ਵਲੋਂ ਅੰਤਰਿਕਸ਼ ਵਿਚ ਭੇਜੇ ਗਏ ਚੰਦ੍ਰਯਾਨ ਦੀ ਜਾਣਕਾਰੀ ਸਾਂਝੀ ਕਰਦਿਆਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਵਿਚ ਖੂਬ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਕੇ ਅਜਿਹੇ ਮੁਕਾਮ ਤੇ ਪੁੱਜਣ ਲਈ ਸਫਲ ਹੋ ਸਕਦੇ ਹੋ। ਮੁੱਖ ਮਹਿਮਾਨ ਵਜੋਂ ਆਏ ਪਾਲਾ ਜੀ ਵਲੋਂ ਆਪਣੀ ਜ਼ਿੰਦਗੀ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ। ਅਖੀਰ ਲੰਗੜੋਆ ਸਕੂਲ ਦੇ ਬੱਚਿਆਂ ਵੱਲੋਂ ਭੰਗੜਾ ਪੇਸ਼ ਕੀਤਾ। ਇਸ ਮੌਕੇ ਤੇ ਮੰਚ ਵੱਲੋਂ ਬੱਚਿਆਂ ਤੇ ਆਏ ਹੋਏ ਮਹਿਮਾਨਾਂ ਨੂੰ ਚਾਹ ਤੇ ਰਿਫਲੈਕਟਰ ਦਿਤੀ ਗਈ। ਇਸ ਮੌਕੇ ਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮਨੋਹਰ ਸਿੰਘ,ਅਸ਼ੋਕ ਕੁਮਾਰ ਸੇਵਾ ਮੁਕਤ ਬੀ ਪੀ ਈ ਓ, ਭੁਪਿੰਦਰ ਸਿੰਘ, ਕਸ਼ਮੀਰ ਲਾਲ, ਬਲਦੇਵ ਸਿੰਘ ਸਿੱਧੂ, ਬਲਜੀਤ ਸਿੰਘ ਬਰਨਾਲਾ, ਪਰਵਿੰਦਰ ਭੰਗਲ ਸਟੇਟ ਐਵਾਰਡ ਜੇਤੂ, ਰਾਮ ਲਾਲ ਚੂੜਪੁਰ,ਰਜਿੰਦਰ ਭਾਰਟਾ, ਕਸ਼ਮੀਰ ਲਾਲ, ਗੁਰਦੀਪ ਕੁਮਾਰ, ਬਲਵਿੰਦਰ ਭੰਗਲ, ਹਰਿੰਦਰ ਸਿੰਘ, ਪ੍ਰਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ ਤੇ ਬੱਚੇ ਸ਼ਾਮਲ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME