Tuesday, 10 October 2023

ਸੀ.ਐੱਚ.ਓ. ਡਾਕਟਰ ਗੁਰਤੇਜ ਸਿੰਘ ਦੀ ਦੇਖ-ਰੇਖ ਵਿੱਚ ਕੌਮਾਂਤਰੀ ਮਾਨਸਿਕ ਸਿਹਤ ਦਿਵਸ ਮਨਾਇਆ

 ਬੰਗਾ, 10 ਅਕਤੂਬਰ: ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ ਸਿਹਤ ਤੇ ਤੰਦਰੁਸਤੀ ਕੇਂਦਰ ਮਕਸੂਦਪੁਰ-ਸੂੰਢ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖ-ਰੇਖ ਵਿੱਚ ਕੌਮਾਂਤਰੀ ਮਾਨਸਿਕ ਸਿਹਤ  ਦਿਵਸ “ਮਾਨਸਿਕ ਸਿਹਤ ਮਨੁੱਖ ਦਾ ਜਨਮ ਸਿੱਧ ਅਧਿਕਾਰ" ਥੀਮ ਦੇ ਅੰਤਰਗਤ ਆਯੋਜਨ ਕੀਤਾ ਗਿਆ। ਇਸ ਮੌਕੇ ਹਰ ਉਮਰ ਦੌਰਾਨ ਪੈਦਾ ਹੁੰਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਕਿ ਤਣਾਅ, ਸਿਜ਼ੋਫ਼ਿਰੇਨੀਆ, ਪਾਣੀ ਤੇ ਜਾਨਵਰਾਂ ਆਦਿ ਤੋਂ ਜਿਆਦਾ ਡਰਨਾ, ਵਹਿਮ, ਜ਼ਿੱਦੀਪੁਣਾ, ਚਿੜਚਿੜਾਪਣ, ਡਿਮੈਂਸ਼ੀਆ, ਤੇਜ਼ੀ ਕਰਨਾ( ਮੇਨੀਆ), ਬੱਚਿਆਂ ਦਾ ਬਿਸਤਰੇ 'ਚ ਪਿਸ਼ਾਬ ਕਰਨਾ ਤੇ ਮਿੱਟੀ-ਚਾਕ ਆਦਿ ਖਾਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਬੇਤਰਤੀਬਾ ਵਿਵਹਾਰ ਅਤੇ ਆਤਮਹੱਤਿਆ ਕਰਨ ਦਾ ਵਾਰ-ਵਾਰ ਵਿਚਾਰ ਆਉਣਾ ਆਦਿ ਬਾਰੇ ਖੁੱਲ ਕੇ ਚਰਚਾ ਕੀਤੀ ਗਈ ਤੇ ਇਨ੍ਹਾਂ ਦੇ ਸਾਰਥਿਕ ਹੱਲ ਬਾਰੇ ਮੌਜੂਦ ਲੋਕਾਂ ਨੂੰ ਵਿਸਥਾਰ ਨਾਲ ਸਮਝਾਇਆ। ਡਾ. ਗੁਰਤੇਜ ਸਿੰਘ ਨੇ ਬੋਲਦਿਆਂ ਕਿਹਾ ਅਜੋਕੇ ਸਮੇਂ ਅੰਦਰ ਤਣਾਅ ਵਿਸ਼ਵ ਦੀ ਨੰਬਰ ਇਕ ਬਿਮਾਰੀ ਹੈ। ਸੰਸਾਰ ਦੀ ਕੁੱਲ ਆਬਾਦੀ 'ਚੋਂ 69 ਫ਼ੀਸਦੀ ਲੋਕ ਤਣਾਅ ਦੇ ਸ਼ਿਕਾਰ ਹਨ। ਇਸੇ ਕਰਕੇ ਸਾਲਾਨਾ ਅੱਠ ਲੱਖ ਤੋਂ ਜਿਆਦਾ ਲੋਕ ਆਤਮਹੱਤਿਆ ਕਰਦੇ ਹਨ। ਨੌਜਵਾਨ ਪੀੜ੍ਹੀ ਇਸ ਮਾੜੇ ਦੌਰ 'ਚੋਂ ਲੰਘ ਰਹੀ ਹੈ, ਉਨ੍ਹਾਂ ਨੂੰ ਲਗਤਾਰ ਸਮਝਾਉਣ ਦੀ ਲੋੜ ਹੈ।
ਇਸ ਦੇ ਨਾਲ ਹੀ ਗ਼ੈਰਸੰਚਾਰੀ ਬੀਮਾਰੀਆਂ ਜਿਵੇਂ ਕਿ ਬਲੱਡ ਪੈ੍ਸ਼ਰ, ਸ਼ੂਗਰ ਆਦਿ ਨੇ ਵੀ ਲੋਕਾਂ ਨੂੰ ਆਪਣੀ ਪਕੜ ਵਿੱਚ ਲਿਆ ਹੋਇਆ ਹੈ ਜਿਸ ਦਾ ਸਬੰਧ ਤਣਾਅ ਨਾਲ ਜੁੜਦਾ ਹੈ। ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੇ ਨਾਲ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਕਿਉਂਕਿ ਉੱਚ ਬਲੱਡ ਪੈ੍ਸ਼ਰ ਨੂੰ 'ਖਾਮੋਸ਼ ਮੌਤ' ਦਾ ਕਾਰਕ ਮੰਨਿਆ ਗਿਆ ਹੈ। ਇਸ ਦੌਰਾਨ ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ  ਇਨ੍ਹਾਂ ਸਮੱਸਿਆਵਾਂ ਤੇ ਉਨ੍ਹਾਂ ਦੇ ਸਹੀ ਇਲਾਜ਼ ਬਾਰੇ ਸਮਝਾਇਆ। ਇਸ ਮੌਕੇ ਏ.ਐੱਨ.ਐੱਮ ਨਵਦੀਪ ਕੌਰ, ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਅਜੀਤ ਰਾਮ, ਜਸਪਾਲ ਸਿੰਘ, ਮਨੋਹਰ ਲਾਲ ਆਦਿ ਹਾਜ਼ਰ ਸਨ।
 *ਕੈਪਸ਼ਨ: ਡਾ. ਗੁਰਤੇਜ ਸਿੰਘ ਲੋਕਾਂ ਨੂੰ ਮਾਨਸਿਕ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ, ਨਾਲ ਹੋਰ।*

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME